nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਵਿੱਚ ਸਟਾਰਟ-ਅੱਪ ਪੰਜਾਬ ਵੱਲੋਂ ਮਹਿਲਾ ਸਮਰੱਥਾ ਵਿਕਾਸ ਤੇ ਸੈਮੀਨਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਸਟਾਰਟ-ਅੱਪ ਪੰਜਾਬ (ਸਟਾਰਟ-ਅੱਪ ਇੰਡੀਆ ਦੀ ਅਗਵਾਈ ਹੇਠ) ਅਤੇ ਫਾਊਂਡੇਸ਼ਨ ਫਾਰ ਇਨੋਵੇਸ਼ਨ ਐਂਡ ਟੈਕਨਾਲੋਜੀ (ਐਫਆਈਟੀਟੀ) ਆਈਆਈਟੀ ਦਿੱਲੀ ਦੇ ਸਹਿਯੋਗ ਸਦਕਾ ਮਹਿਲਾ ਸਮਰੱਥਾ ਵਿਕਾਸ ਵਿਸ਼ੇ ’ਤੇ ਦੋ ਰੋਜ਼ਾ ਸੈਮੀਨਾਰ ਅੱਜ ਸਮਾਪਤ ਹੋ ਗਿਆ। ਸੈਮੀਨਾਰ ਵਿੱਚ ਖੇਤਰ ਦੇ 50 ਤੋਂ ਵੱਧ ਚਾਹਵਾਨ ਮਹਿਲਾ ਉੱਦਮੀਆਂ ਨੇ ਹਿੱਸਾ ਲਿਆ। ਇੱਥੇ ਉਨ੍ਹਾਂ ਨੂੰ ਆਪਣੇ ਸਟਾਰਟ-ਅੱਪ ਦੀ ਸ਼ੁਰੂਆਤ ਕਰਨ ਲਈ ਲੋੜੀਂਦੇ ਨਵੇਂ ਵਿਚਾਰਾਂ, ਵਪਾਰ ਦੇ ਪ੍ਰਬੰਧਨ ਅਤੇ ਕਿੱਤੇ ਨੂੰ ਸਮੇਂ ਦੇ ਨਾਲ ਨਾਲ ਅੱਗੇ ਵਧਾਉਣ ਸੰਬੰਧੀ ਮਹੱਤਪੂਰਨ ਦ੍ਰਿਸ਼ਟੀਕੋਣਾਂ ਬਾਰੇ ਜਾਣੂ ਕਰਵਾਇਆ ਗਿਆ। ਇਹ ਪ੍ਰੋਗਰਾਮ ਅਗਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਰਾਜ ਵਿੱਚ ਕਰਵਾਏ ਜਾਣ ਵਾਲੇ ਅਜਿਹੇ ਚਾਰ ਸੈਮੀਨਾਰਾਂ ਦਾ ਹਿੱਸਾ ਸੀ। ਇਨ੍ਹਾਂ ਸੈਮੀਨਾਰਾਂ ਦਾ ਐਲਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ 29 ਫਰਵਰੀ ਨੂੰ ਕੀਤਾ ਗਿਆ ਸੀ ਅਤੇ ਆਈਆਈਟੀ ਦਿੱਲੀ ਦੀ ਟੈਕਨਾਲੋਜੀ ਸਾਖਾ ਐਫਆਈਟੀਟੀ ਵੱਲੋਂ ਇਹ ਸੈਮੀਨਾਰ ਸੰਚਾਲਿਤ ਕੀਤੇ ਜਾ ਰਹੇ ਹਨ।
ਸੂਚਨਾ ਟੈਕਨਾਲੋਜੀ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਦਿਪੇਂਦਰ ਢਿੱਲੋਂ ਅਤੇ ਉਦਯੋਗ ਅਤੇ ਵਣਜ ਵਿਭਾਗ ਦੇ ਡੀਜੀਐਮ ਸੁਨੀਲ ਚਾਵਲਾ ਨੇ ਇਸ ਸੈਮੀਨਾਰ ਵਿੱਚ ਮੁੱਖ ਮਹਿਨਾਮ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਵਿੱਤੀ ਸਹਾਇਤਾ ਅਤੇ ਸਿਖਲਾਈ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਦਾ ਉਪਯੋਗ ਉੱਭਰ ਰਹੀਆਂ ਮਹਿਲਾ ਉੱਦਮੀਆਂ ਵੱਲੋਂ ਆਪਣੇ ਸਟਾਰਟਅੱਪ ਦੀ ਸ਼ੁਰੂਆਤ ਕਰਨ ਅਤੇ ਵਧਾਉਣ ਲਈ ਕੀਤਾ ਜਾ ਸਕਦਾ ਹੈ। ਇਸ ਦੋ ਰੋਜ਼ਾ ਪ੍ਰੋਗਰਾਮ ਦੌਰਾਨ ਮੌਜੂਦ ਹੋਰ ਸਨਮਾਨਿਤ ਮਹਿਮਾਨਾਂ ’ਚੋਂ ਇਕ ਚਾਹਵਾਨ ਿਵਿਗਆਨ ਸੰਚਾਲਕ ਅਤੇ ਉਦਮੀ ਡਾ. ਸਰੀਤਾ ਅਹਲਾਵਤ, ਸਟਾਰਟਅੱਪ, ਨਿਵੇਸ਼ ਸਲਾਹਕਾਰ ਅਤੇ ਐਨਜੀਓ ਡਬਲਿਊਈਈ ਸੰਸਥਾ ਦੇ ਮੁਖੀ ਡਾ ਸਰਨਦੀਪ ਸਿੰਘ, ਇਕ ਪ੍ਰਮੁੱਖ ਡਿਜ਼ੀਟਲ ਵਿਜ਼ਨਰੀ, ਮਾਰਕੀਟਰ ਅਤੇ ਟੈਕਨਾਲੋਜਿਸਟ ਉਜਵਲ ਚੁੱਗ, ਸੀਐਫਓ ਦੇ ਸਟਾਰਟਰਸ, ਬਾਨੀ ਅਭਿਸ਼ੇਕ ਗੁਪਤਾ ਸਣੇ ਚਾਰਟਰਡ ਈਗਲਸ ਦੇ ਸੰਸਥਾਪਕ ਵਿਕਾਸ ਗੁਪਤਾ ਆਦਿ ਸ਼ਾਮਲ ਹੋਏ।
ਇਸ ਦੌਰਾਨ ਹਾਜ਼ਰ ਬੁਲਾਰਿਆਂ ਨੇ ਵੇਂਚਰ ਆਈਡੇਸ਼ਨ (ਵਪਾਰਕ ਵਿਚਾਰ), ਬਿਜਨਸ ਮਾਡਲ ਵੈਲੀਡੇਸ਼ਨ, ਨਵੀਨਤਾਕਾਰੀ ਮਾਰਕਟਿੰਗ ਅਤੇ ਬ੍ਰੈਂਡਿੰਗ ਤਕਨੀਕਾਂ, ਵਿੱਤੀ ਦ੍ਰਿਸ਼ਟੀਕੋਣ, ਕਾਨੂੰਨੀ ਅਤੇ ਹੋਰ ਸਲਾਹਾਂ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ। ਸਟਾਰਟਅੱਪ ਇੱਡੀਆ (ਡੀਪੀਆਈਆਈਟੀ, ਉਦਯੋਗ ਅਤੇ ਵਣਜ ਮੰਤਰਾਲਾ, ਭਾਰਤ ਸਰਕਾਰ) ਨਾਲ ਕੀਤੇ ਸਮਝੌਤੇ ਹੇਠ ਇਨ੍ਹਾਂ ਸੈਮੀਨਾਰਾਂ ਦੇ ਜਾਂਚ ਕਰਤਾ ਵਿਵੇਕ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਆਈਆਈਟੀ ਦਿੱਲੀ ਵਿੱਚ ਐਫ਼ਆਈਟੀਟੀ ਵੱਲੋਂ ਕਰਵਾਏ ਜਾਣ ਵਾਲੇ ਇਕ ਮੁਫ਼ਤ ਸੈਮੀਨਾਰ ਸਹਿ ਟਰੇਨਿੰਗ ਸੈਸ਼ਨ ਵਿੱਚ ਹਿੱਸਾ ਲੈਣ ਲਈ ਸਰਵਉੱਚ ਸਟਾਰਟਅੱਪ ਵਿਚਾਰਾਂ ਵਾਲੀਆਂ ਕੁਝ ਮਹਿਲਾ ਉੱਦਮੀਆਂ ਨੂੰ ਚੁਣਿਆ ਜਾਵੇਗਾ। ਜਿੱਥੇ ਕੁਝ ਵਧੀਆ ਮਹਿਲਾ ਉੱਦਮੀਆਂ ਨੂੰ ਆਪਣਾ ਕਿੱਤਾ ਵਧਾਉਣ ਲਈ ਗਰਾਂਟ ਦੀ ਪੇਸ਼ਕਸ਼ ਵੀ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…