nabaz-e-punjab.com

ਕੋਵਿਡ-19 ਖ਼ਿਲਾਫ਼ ਜੰਗ ਹੋਈ ਤੀਬਰ

ਪੰਜਾਬ ਸਰਕਾਰ ਆਪਣੀਆਂ ਸਮਰੱਥਾਵਾਂ ਵਿੱਚ ਹਰ ਪਲ ਵਾਧਾ ਕਰਨ ਲਈ ਯਤਨਸ਼ੀਲ

ਸਾਰੇ ਸਰਕਾਰੀ ਵਿਭਾਗਾਂ ਦੇ ਸਾਰੇ ਵਿੰਗ ਸਰਗਰਮ

ਲਾਜ਼ਮੀ ਵਸਤਾਂ ਦੀ ਸਪਲਾਈ ਨਿਰੰਤਰ ਜਾਰੀ

ਪਰਵਾਸੀ ਮਜ਼ਦੂਰਾਂ ਲਈ ਕੀਤੇ ਖ਼ਾਸ ਪ੍ਰਬੰਧ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 17 ਅਪਰੈਲ:
ਕੋਵਿਡ-19 ਦੀ ਮਹਾਮਾਰੀ ਉਤੇ ਕਾਬੂ ਪਾਉਣ ਲਈ ਪੂਰੇ ਮੁਲਕ ਦੀਆਂ ਰਾਜ ਸਰਕਾਰਾਂ ਵਿੱਚੋਂ ਸਭ ਤੋਂ ਤੇਜ਼ੀ ਨਾਲ ਸਖ਼ਤ ਫੈਸਲੇ ਲੈਣ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਸਾਰੇ ਵਿਭਾਗਾਂ ਦੇ ਸਾਰੇ ਵਿੰਗਾਂ ਵਿੱਚ ਤਾਲਮੇਲ ਬਿਠਾ ਕੇ ਇਸ ਜੰਗ ਨੂੰ ਤੀਬਰ ਕੀਤਾ ਹੋਇਆ ਹੈ। ਇਸ ਜੰਗ ਵਿੱਚ ਲੱਗੇ ਸਾਰੇ ਵਿਭਾਗਾਂ ਵਿੱਚੋਂ ਫਰੰਟ ਲਾਈਨ (ਮੂਹਰਲੀ ਸਫ਼) ਵਿੱਚ ਆਉਂਦਾ ਸਿਹਤ ਵਿਭਾਗ ਜਿੱਥੇ ਇਕ ਪਾਸੇ ਕੋਰੋਨਾ ਪੀੜਤਾਂ ਦੇ ਇਲਾਜ ਵਿੱਚ ਜੁਟਿਆ ਹੋਇਆ ਹੈ, ਉਥੇ ਨਾਲ ਦੀ ਨਾਲ ਆਪਣੀਆਂ ਸਮਰੱਥਾਵਾਂ ਵਿੱਚ ਰੋਜ਼ਾਨਾ ਤੇਜ਼ੀ ਨਾਲ ਵਾਧਾ ਕਰ ਰਿਹਾ ਹੈ।
ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਜਿੱਥੇ ਹੁਣ ਤੱਕ ਸੂਬੇ ਭਰ ਵਿੱਚ 30 ਮਰੀਜ਼ ਠੀਕ ਹੋਏ ਹਨ। ਇਕ ਮਰੀਜ਼ ਵੈਂਟੀਲੇਟਰ ਉਤੇ ਹੈ। ਉਨ•ਾਂ ਦੱਸਿਆ ਕਿ ਸਿਹਤ ਵਿਭਾਗ ਨੇ ਸਰਕਾਰੀ ਪੱਧਰ ਉਤੇ ਕੁੱਲ 4000 ਤੋਂ ਵੱਧ ਬਿਸਤਰਿਆਂ ਦਾ ਪ੍ਰਬੰਧ ਪਾਜ਼ੇਟਿਵ ਮਰੀ਼ਜਾਂ ਲਈ ਕੀਤਾ ਹੈ। ਸਰਕਾਰੀ ਪੱਧਰ ਉਤੇ 52 ਕੋਵਿਡ ਆਈਸੋਲੇਸ਼ਨ ਸੈਂਟਰਾਂ ਅਤੇ 195 ਪਾ੍ਰਈਵੇਟ ਆਈਸੋਲੇਸ਼ਨ ਸੈਂਟਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਆਪਣੇ ਸਾਰੇ ਸਰੋਤਾਂ ਦੀ ਵਰਤੋਂ ਇਸ ਮਹਾਮਾਰੀ ਨੂੰ ਰੋਕਣ ਲਈ ਕਰਨ ਦਾ ਅਹਿਦ ਦੁਹਰਾਉਂਦਿਆਂ ਤਰਜਮਾਨ ਨੇ ਅੱਗੇ ਦੱਸਿਆ ਕਿ ਰਾਜ ਭਰ ਦੇ ਹਸਪਤਾਲਾਂ ਵਿੱਚ ਕੁੱਲ 447 ਵੈਂਟੀਲੇਟਰ ਚਾਲੂ ਹਾਲਤ ਵਿੱਚ ਹਨ, ਜਦੋਂ ਕਿ 93 ਨਵੇਂ ਵੈਂਟੀਲੇਟਰਾਂ ਦੀ ਖਰੀਦ ਲਈ ਆਡਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਐਨ-95 ਮਾਸਕ, ਪੀ.ਪੀ.ਈ. (ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ) ਤੇ ਆਕਸੀਜਨ ਸਿਲੰਡਰਾਂ ਦੀ ਕੋਈ ਘਾਟ ਨਹੀਂ ਹੈ।
ਲਾਜ਼ਮੀ ਵਸਤਾਂ ਦੀ ਸਪਲਾਈ ਬਾਰੇ ਗੱਲ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਰਾਜ ਵਿੱਚ ਆਟੇ, ਖੰਡ ਤੇ ਦੁੱਧ ਦੀ ਸਪਲਾਈ ਬਿਲਕੁੱਲ ਆਮ ਵਾਂਗ ਹੈ, ਜਦੋਂ ਕਿ ਸਬਜ਼ੀਆਂ ਤੇ ਫਲਾਂ ਦੀ ਸਪਲਾਈ ਤੈਅ ਹੱਦ ਦੇ 80 ਤੋਂ 85 ਫੀਸਦੀ ਤੱਕ ਆਮ ਵਰਗੀ ਕਰ ਦਿੱਤੀ ਗਈ ਹੈ, ਜਿਸ ਨੂੰ ਛੇਤੀ ਬਿਲਕੁੱਲ ਸੁਚਾਰੂ ਕਰ ਦਿੱਤਾ ਜਾਵੇਗਾ। ਰਾਜ ਭਰ ਦੇ ਕੈਮਿਸਟਾਂ ਕੋਲ ਲੋੜੀਂਦੀਆਂ ਦਵਾਈਆਂ ਦਾ ਇਕ ਹਫ਼ਤੇ ਦਾ ਸਟਾਕ ਮੌਜੂਦ ਹੈ, ਜਿਸ ਨੂੰ ਹੋਰ ਵਧਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਕੋਈ ਦਿੱਕਤ ਪੇਸ਼ ਨਾ ਆਉਣ ਦੇਣ ਦੇ ਦਿੱਤੇ ਨਿਰਦੇਸ਼ਾਂ ਦੇ ਮੱਦੇਨਜ਼ਰ ਪਰਵਾਸੀ ਮਜ਼ਦੂਰਾਂ ਲਈ ਕੁੱਲ 275 ਬਸੇਰੇ ਬਣਾਏ ਗਏ ਹਨ, ਜਿਨ•ਾਂ ਵਿੱਚ 2212 ਮਜ਼ਦੂਰ ਰਹਿ ਰਹੇ ਹਨ। ਸਰਕਾਰ ਵੱਲੋਂ ਹੁਣ ਤੱਕ ਕੁੱਲ 2,75,628 ਪੈਕੇਟ ਰਾਸ਼ਨ ਦੇ ਮੁਹੱਈਆ ਕੀਤੇ ਗਏ ਹਨ। ਇਸ ਤੋਂ ਇਲਾਵਾ 29,235 ਪੈਕੇਟ ਤਿਆਰ ਭੋਜਨ ਦੇ ਰੋਜ਼ਾਨਾ ਵੰਡੇ ਜਾ ਰਹੇ ਹਨ ਅਤੇ ਹੁਣ ਤੱਕ ਕੁੱਲ 9,32,208 ਪੈਕੇਟ ਤਿਆਰ ਖਾਣੇ ਦੇ ਲੋੜਵੰਦਾਂ ਨੂੰ ਮੁਹੱਈਆ ਕੀਤੇ ਜਾ ਚੁੱਕੇ ਹਨ।ਇਸ ਕੰਮ ਵਿੱਚ ਗੈਰ ਸਰਕਾਰੀ ਸੰਸਥਾਵਾਂ ਆਪਣੇ ਪੱਧਰ ਉਤੇ ਯਤਨ ਕਰ ਰਹੀਆਂ ਹਨ।
ਸਰਕਾਰੀ ਇਮਦਾਦ ਦੇ ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਅੱਗੇ ਦੱਸਿਆ ਕਿ ਰਾਜ ਵਿੱਚ ਜ਼ਰੂਰੀ ਵਸਤਾਂ ਦੀ ਕੋਈ ਕਮੀ ਨਾ ਆਉਣ ਦੇਣ ਦੇ ਮੰਤਵ ਨਾਲ ਰਾਜ ਦੇ ਅੰਦਰ ਟਰੱਕਾਂ ਦੀ ਆਵਾਜਾਈ ਬੇਰੋਕ-ਟੋਕ ਨਿਰੰਤਰ ਜਾਰੀ ਰਖਵਾਈ ਜਾ ਰਹੀ ਹੈ, ਜਦੋਂ ਕਿ ਅੰਤਰਰਾਜੀ ਰੂਟਾਂ ਉਤੇ ਰੋਜ਼ਾਨਾ 4492 ਟਰੱਕ ਚੱਲ ਰਹੇ ਹਨ, ਜੋ ਸਪਲਾਈ ਲੜੀ ਨੂੰ ਬਹਾਲ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰ ਉਤੇ ਚਾਰ ਹੈਲਪਲਾਈਨਾਂ 104, 108, 112 ਅਤੇ 1905 ਚੌਵੀ ਘੰਟੇ ਚਲਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਨਾਲ ਕਾਨੂੰਨ ਵਿਵਸਥਾ ਬਣਾਈ ਰੱਖਣ ਉਤੇ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਕਰਫਿਊ ਨੇਮਾਂ ਦੀ ਪਾਲਣਾ ਪੱਖੋਂ ਸੂਬੇ ਦੀ ਸਥਿਤੀ ਬਹੁਤ ਵਧੀਆ ਹੈ, ਜਦੋਂ ਕਿ ਸੋਸ਼ਲ ਡਿਸਟੈਂਸਿੰਗ ਪੱਖੋਂ ਰਾਜ ਦਾ ਦਰਜਾ ਤਸੱਲੀਬਖ਼ਸ਼ ਹੈ।ਸੂਬੇ ਵਿੱਚ ਬੈਂਕਾਂ ਦਾ ਪ੍ਰਬੰਧ ਸੁਚਾਰੂ ਹੈ ਅਤੇ ਮੰਡੀਆਂ ਵਿੱਚ ਵੀ ਪ੍ਰਬੰਧ ਕਰ ਦਿੱਤੇ ਗਏ ਹਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…