
ਅਮਿਤ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਦੇ ਸੈਂਕੜੇ ਸੰਗਠਨਾਂ ਨੇ ਭਾਜਪਾ ਨੂੰ ਦਿੱਤਾ ਸਮਰਥਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ/ਚੰਡੀਗੜ੍ਹ, 5 ਫਰਵਰੀ:
ਜਨਸੰਘ ਅਤੇ ਭਾਜਪਾ ਦੇ ਸੰਸਥਾਪਕ ਮੈਂਬਰ ਅਤੇ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਸਾਬਕਾ ਸੰਸਦ ਮੈਂਬਰ ਅਤੇ ਉੜੀਸਾ ਦੇ ਸਾਬਕਾ ਰਾਜਪਾਲ ਯਸ਼ਦੱਤ ਸ਼ਰਮਾ ਦੇ ਸਪੁੱਤਰ ਅਤੇ ਪ੍ਰਸਿੱਧ ਸਮਾਜ ਸੇਵੀ ਪ੍ਰੇਮ ਦੱਤ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਖਿਲ ਭਾਰੀਤਯ ਬ੍ਰਹਮਣ ਮਹਾ ਸਭਾ ਦੇ ਸੂਬਾ ਪ੍ਰਧਾਨ ਅਤੇ ਸ਼ਿਵ ਸੈਨਾ ਦੇ ਯੂਥ ਵਿੰਗ ਦੇ ਪ੍ਰਧਾਨ ਦੇਵ ਅਮਿਤ ਸ਼ਰਮਾ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਸੈਂਕੜੇ ਸੰਗਠਨਾਂ ਨੇ ਮਿਲ ਕੇ ਭਾਜਪਾ ਦੇ ਵੱਡੇ ਮੰਚ ’ਤੇ ਕੇਂਦਰੀ ਮੰਤਰੀ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ੍ਰੀਮਤੀ ਮਿਨਾਕਸ਼ੀ ਲੇਖੀ ਨੂੰ ਬਿਨਾਂ ਕਿਸੇ ਸ਼ਰਤ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਉਕਤ ਸਾਰੇ ਸੰਗਠਨਾਂ ਦੇ ਸੀਨੀਅਰ ਅਹੁਦੇਦਾਰ ਮੌਜੂਦ ਸਨ। ਜਿਨ੍ਹਾਂ ਵਿੱਚ ਨਮੇਸ਼ ਰਾਜਪੂਤ, ਪੰਜਾਬ ਪ੍ਰਧਾਨ ਕਰਨੀ ਸੈਨਾ, ਸ਼ਿਵ ਸੈਨਾ ਬਾਲ ਠਾਕਰੇ ਦੇ ਸੰਗਠਨ ਮੰਤਰੀ ਗੁਲਾਬ ਚੰਦ ਦੂਬੇ ਦੇ ਭਤੀਜੇ ਸੌਰਭ ਦੂਬੇ ਜੋ ਪੰਜਾਬ ਸ਼ਿਵ ਸੈਨਾ ਬਾਲ ਠਾਕਰੇ ਦੇ ਯਬੁਵਾ ਪ੍ਰਭਾਰੀ ਵੀ ਹਨ ਅਤੇ 2017 ਵਿੱਚ ਪਠਾਨਕੋਟ ਤੋਂ ਚੋਣ ਵੀ ਲੜ ਚੁੱਕੇ ਹਨ, ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਸਕੱਤਰ ਦੀਪਕ ਵਸ਼ਿਸ਼ਟ, ਪੰਜਾਬ ਕਰਨੀ ਸੈਨਾ ਦੇ ਮੀਤ ਪ੍ਰਧਾਨ ਨਵਦੀਪ ਠਾਕਰ ਮਨਕੋਟੀਆ, ਜ਼ਿਲ੍ਹਾ ਪ੍ਰਧਾਨ ਸ੍ਰੀ ਕਾਲੀ ਥਾਪਰ, ਮੁਹਾਲੀ ਬ੍ਰਹਮਣ ਸਭਾ ਦੇ ਰਵਿੰਦਰ ਸ਼ਰਮਾ, ਸੰਜੈ ਗੁਪਤਾ ਲੁਧਿਆਣਾ, ਰੋਹਿਤ ਮਲਹੋਤਰਾ ਲੁਧਿਆਣਾ, ਇੰਦਰਪਾਲ ਸਿੰਘ ਜਲੰਧਰ ਵਾਈਸ ਚੇਅਰਮੈਨ ਸ਼ਿਵ ਸੈਨਾ ਯੁਵਾ, ਵਿਜੈ ਕੁਮਾਰ ਮੁਹਾਲੀ, ਜਗਮੋਹਨ ਸ਼ਰਮਾ ਪੰਜਾਬ ਪ੍ਰਭਾਰੀ ਯੁਵਾ, ਅਭਿਸ਼ੇਕ ਬਖ਼ਸ਼ੀ ਯੂਥ ਕਾਂਗਰਸ ਪ੍ਰਧਾਨ ਜ਼ਿਲ੍ਹਾ ਜਲੰਧਰ, ਮਨੋਜ ਸ਼ਰਮਾ ਸਕੱਤਰ ਜ਼ਿਲ੍ਹਾ ਕਾਂਗਰਸ ਜਲੰਧਰ, ਵਿਕਾਸ ਜੋਸ਼ੀ ਆਜ਼ਾਦ ਹਿੰਦ ਸਭਾ ਦੇ ਪੰਜਾਬ ਪ੍ਰਧਾਨ ਸਮੇਤ ਹੋਰਨਾਂ ਸੰਗਠਨਾਂ ਦੇ ਆਗੂਆਂ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਖੁਸ਼ੀ ਪ੍ਰਗਟ ਕਰਦਿਆਂ ਸ੍ਰੀਮਤੀ ਮਿਨਾਕਸ਼ੀ ਲੇਖੀ ਅਤੇ ਭਾਜਪਾ ਪੰਜਾਬ ਦੇ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਉਕਤ ਸਾਰੇ ਸੰਗਠਨਾਂ ਦੇ ਆਗੂਆਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਅਮਿਤ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਵਿਗੜਦੇ ਹਾਲਾਤਾਂ ਨੂੰ ਦੇਖ ਕੇ ਭਾਜਪਾ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਨਿਰਣਾ ਲਿਆ ਹੈ ਤਾਂ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਭਾਜਪਾ ਨੂੰ ਹੋਰ ਵਧੇਰੇ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੰਜਾਬ ਨੂੰ ਮਜਬੂਤ ਬਣਾਉਣਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ।