Share on Facebook Share on Twitter Share on Google+ Share on Pinterest Share on Linkedin ਪੰਜਾਬ ਪੁਲੀਸ ਵੱਲੋਂ ਸੈਨਾ ਨਾਇਕ ਅਤੇ 2 ਤਸਕਰਾਂ ਦੀ ਗ੍ਰਿਫ਼ਤਾਰੀ ਨਾਲ ਨਸ਼ਾ-ਅੱਤਵਾਦ ਦਾ ਪਰਦਾਫਾਸ਼ ਭਾਰਤ-ਪਾਕਿ ਸਰਹੱਦ ਤੋਂ ਚੀਨ ਵਿੱਚ ਬਣੇ 2 ਡਰੋਨਜ਼ ਸਮੇਤ ਵਾਕੀ ਟਾਕੀਜ਼, ਡਰੱਗ ਮਨੀ ਆਦਿ ਬਰਾਮਦ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 10 ਜਨਵਰੀ : ਭਾਰਤ -ਪਾਕਿ ਸਰਹੱਦ ‘ਤੇ ਡਰੋਨ ਗਤੀਵਿਧੀਆਂ ਵਧਣ ਤੋਂ ਬਾਅਦ ਹਾਈ ਅਲਰਟ ‘ਤੇ ਹੋਈ ਪੰਜਾਬ ਪੁਲੀਸ ਨੇ ਸ਼ੁੱਕਵਰਵਾਰ ਨੂੰ ਚੀਨ ਵਿੱਚ ਬਣੇ 2 ਅਤਿ ਆਧੁਨਿਕ ਡਰੋਨ ਬਰਾਮਦ ਕਰਨ ਦੇ ਨਾਲ ਨਾਲ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਸੈਨਾ ਨਾਇਕ ਅਤੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸਰਚ ਆਪਰੇਸ਼ਨਾਂ ਵਿੱਚ ਡਰੋਨ ਬੈਟਰੀਆਂ, ਲੋੜ ਮੁਤਾਬਕ ਬਣਾਏ ਗਏ ਡਰੋਨ ਕੰਟੇਨਰਸ, 2 ਵਾਕੀ ਟਾਕੀ ਸੈੱਟ, 6.22 ਲੱਖ ਰੁਪਏ ਨਗਦ, ਇਨਸਾਸ ਰਾਈਫਲ ਦੇ ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱÎਸਿਆ ਕਿ ਸਰਹੱਦ ਦੇ ਦੋਵੇਂ ਪਾਸੇ 2-3 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦੇ ਸਮਰੱਥ ਡਰੋਨਜ਼ ਨਸ਼ਿਆਂ ਦੀ ਖੇਪ ਲਿਆਉਣ ਲਈ ਭਾਰਤ ਵਾਲੇ ਪਾਸੇ ਤੋਂ ਪਕਿਸਤਾਨ ਵੱਲ ਭੇਜੇ ਜਾ ਰਹੇ ਸਨ। ਇਨ•ਾਂ ਵੱਲੋਂ ਸਪੱਸ਼ਟ ਤੌਰ ‘ਤੇ ਪਹਿਲਾਂ ਹੀ 4-5 ਉਡਾਣਾਂ ਭਰੀਆਂ ਗਈਆਂ ਸਨ। ਕਾਬਲੇਗੌਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਹੱਦ ‘ਤੇ ਹਾਲ ਹੀ ਦੀ ਡਰੋਨ ਗਤੀਵਿਧੀ ‘ਤੇ ਚਿੰਤਾ ਜ਼ਾਹਰ ਕੀਤੀ ਗਈ ਸੀ, ਜੋ ਧਾਰਾ 370 ਨੂੰ ਮਨਸੂਖ ਕਰਨ ਤੋਂ ਬਾਅਦ ਅਗਸਤ 2019 ਵਿੱਚ ਪਹਿਲੀ ਵਾਰ ਸਾਹਮਣੇ ਆਈ ਸੀ ਅਤੇ ਕੇਂਦਰੀ ਏਜੰਸੀਆਂ ਅਤੇ ਬਲਾਂ ਦੁਆਰਾ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਉਣ ਲਈ ਉਨ•ਾਂ ਵੱਲੋਂ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਇਆ ਗਿਆ ਸੀ। ਕੇਂਦਰ ਸਰਕਾਰ ਵੱਲੋਂ ਡਰੋਨਾਂ ਦੀ ਵਰਤੋਂ ਸਬੰਧੀ ਪਹਿਲਾਂ ਹੀ ਐਸ.ਓ.ਪੀਜ਼ ਜਾਰੀ ਕੀਤਾ ਗਿਆ ਹੈ ਜਿਨ•ਾਂ (ਡਰੋਨ) ਦੀ ਵਰਤੋਂ ਦੀ ਕਿਸੇ ਲਾਈਟ ਤੋਂ ਬਿਨਾਂ ਘੱਟ ਉਠਾਣ ਭਰਨ ਅਤੇ ਘੱਟ ਇੰਜਣ ਸ਼ੋਰ ਦੀ ਸਮਰੱਥਾ ਕਰਕੇ ਵੀ.ਆਈ.ਪੀਜ਼ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਸਕਦੀ ਹੈ। ਇੱਥ ਪ੍ਰੈਸ ਕਾਨਫਰੰਸ ਦੌਰਾਨ ਅੱਜ ਦੀ ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਗੁਪਤਾ ਜਿਨ•ਾਂ ਨਾਲ ਏ.ਡੀ.ਜੀ.ਪੀ. (ਅੰਦਰੂਨੀ ਸੁਰੱÎਖਿਆ) ਆਰ.ਐਨ. ਢੋਕੇ, ਆਈ.ਜੀ. ਬਾਰਡਰ ਰੇਂਜ, ਐਸ.ਪੀ.ਐਸ ਪਰਮਾਰ ਅਤੇ ਐਸ.ਐਸ.ਪੀ. ਤਰਨਤਾਰਨ ਵੀ ਮੌਜੂਦ ਸਨ, ਨੇ ਕਿਹਾ ਕਿ ਉਕਤ ਕਾਰਵਾਈ ਇਹ ਵਿਖਾਉਣ ਲਈ ਪਹਿਲਾ ਪ੍ਰਮਾਣ ਸੀ ਕਿ ਨਸ਼ਾ ਤਸਕਰੀ ਲਈ ਡਰੋਨ ਵਰਤੇ ਜਾ ਰਹੇ ਹਨ, ਭਾਵੇਂ ਕਿ ਕੋਈ ਨਸ਼ਾ ਬਰਾਮਦ ਨਹੀਂ ਹੋਇਆ ਸੀ। ਡੀਜੀਪੀ ਦੇ ਅਨੁਸਾਰ, ਮਾਡਿਊਲ ਮੈਂਬਰਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਡਰੋਨਾਂ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਇਸ ਦੇ ਨਾਲ ਹੀ ਪਾਕਿਸਤਾਨ ਅਧਾਰਤ ਕੁਝ ਨਸ਼ਾ ਤਸਕਰਾਂ ਦਾ ਵੀ ਪਤਾ ਲੱਗਿਆ ਹੈ ਜੋ ਸਰਹੱਦ ਪਾਰੋਂ ਨਸ਼ੇ ਅਤੇ ਹਥਿਆਰ ਭੇਜ ਰਹੇ ਸਨ। ਡੀ.ਜੀ.ਪੀ. ਅਨੁਸਾਰ ਗ੍ਰਿਫ਼ਤਾਰ ਕੀਤੇ ਤਿੰਨ ਵਿਅਕਤੀਆਂ ਦੀ ਪਹਿਚਾਣ ਧਰਮਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਧਨੋਆ ਖੁਰਦ, ਅੰਮ੍ਰਿਤਸਰ ; ਰਾਹੁਲ ਚੌਹਾਨ ਪੁੱਤਰ ਸ਼ੀਸ਼ ਪਾਲ ਚੌਹਾਨ ਵਾਸੀ 37 ਈ ਪੂਜਾ ਵਿਹਾਰ, ਅੰਬਾਲਾ ਕੈਂਟ, ਹਰਿਆਣਾ ਅਤੇ ਬਲਕਾਰ ਸਿੰਘ ਵਾਸੀ ਪਿੰਡ ਕਾਲਸ, ਪੁਲੀਸ ਥਾਣਾ ਸਰਏ ਅਮਾਨਤ ਖਾਨ, ਅੰਮ੍ਰਿਤਸਰ (ਦਿਹਾਤੀ) ਵਜੋਂ ਹੋਈ ਹੈ। ਜਦੋਂ ਕਿ ਧਰਮਿੰਦਰ ਨੂੰ ਭਾਰਤ-ਪਾਕਿ ਸਰਹੱਦ ਤੋਂ 3 ਕਿਲੋਮੀਟਰ ਦੂਰ ਪਿੰਡ ਹਰਦੋ ਰਤਨ ਦੀ ਇਕ ਜਗ•ਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਬਲਕਾਰ ਨੂੰ ਐਨਡੀਪੀਐਸ ਦੇ ਇਕ ਕੇਸ ਵਿਚ ਅੰਮ੍ਰਿਤਸਰ ਜੇਲ• ਵਿਚ ਬੰਦ ਕੀਤਾ ਗਿਆ ਸੀ ਅਤੇ ਕੱਲ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ। ਹਥਿਆਰਬੰਦ ਸੈਨਾਵਾਂ ਦਾ ਨਾਇਕ ਰਾਹੁਲ ਚੌਹਾਨ ਕਥਿਤ ਤੌਰ ‘ਤੇ ਡਰੋਨ ਖਰੀਦਣ ਅਤੇ ਸਪਲਾਈ ਕਰਨ ਅਤੇ ਸਰਹੱਦ ਪਾਰ ਦੇ ਤਸਕਰਾਂ ਨੂੰ ਸਿਖਲਾਈ ਦੇਣ ਵਿਚ ਸ਼ਾਮਲ ਸੀ। ਡੀ.ਜੀ.ਪੀ. ਨੇ ਦੱÎਸਿਆ ਕਿ ਨਸ਼ਾ-ਅੱਤਵਾਦ ਦੇ 2 ਮੈਂਬਰ ਅਜੇ ਵੀ ਫਰਾਰ ਹਨ ਅਤੇ ਉਨ•ਾਂ ਨੂੰ ਫੜ•ਨ ਲਈ ਕੋਸ਼ਿਸ਼ਾਂ ਜਾਰੀ ਹਨ। ਉਨ•ਾਂ ਅੱਗੇ ਦੱਸਿਆ ਕਿ ਅੱਤਵਾਦੀ ਸੰਗਠਨਾਂ, ਕੱਟੜਪੰਥੀਆਂ, ਨਸ਼ਾ ਤਸਕਰਾਂ ਅਤੇ ਹੋਰ ਰਾਸ਼ਟਰ ਵਿਰੋਧੀ ਤੱਤਾਂ ਨਾਲ ਮੁਲਜ਼ਮਾਂ ਦੇ ਸਬੰਧਾਂ ਬਾਰੇ ਵੇਰਵਿਆਂ ਦਾ ਪਤਾ ਲਗਾਉਣ ਲਈ ਪੜਤਾਲ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਰਾਹੁਲ ਚੌਹਾਨ ਭਾਰਤ ਅਤੇ ਪਾਕਿਸਤਾਨ ਵਿਚਲੇ ਆਪਣੇ ਸਾਥੀਆਂ ਸਮੇਤ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਚੁੱਕਣ ਲਈ ਸਰਹੱਦ ਪਾਰੋਂ ਡਰੋਨ ਚਲਾਉਣ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਸੀ। ਡੀਜੀਪੀ ਨੇ ਕਿਹਾ ਕਿ ਉਹ ਅਤੇ ਉਸਦੇ ਸਾਥੀ ਇਨਕ੍ਰਿਪਟਡ ਓਟੀਟੀ ਪਲੇਟਫਾਰਮਾਂ ਰਾਹੀਂ ਪਾਕਿਸਤਾਨੀ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ। ਉਨ•ਾਂ ਅੱਗੇ ਕਿਹਾ ਕਿ ਦੋ-ਪੱਖੀ ਸੰਚਾਰ ਦੀ ਸੁਵਿਧਾ ਦੇਣ ਲਈ ਸਰਹੱਦ ਪਾਰੋਂ ਇੱਕ ਵਾਕੀ ਟਾਕੀ ਸੈੱਟ ਨੂੰ ਪਾਕਿਸਤਾਨ ਭੇਜੇ ਜਾਣ ਦੀ ਯੋਜਨਾ ਬਣਾਈ ਗਈ ਸੀ। ਪਹਿਲਾ ਡਰੋਨ ਚੀਨੀ ਕੰਪਨੀ ਵੱਲੋਂ ਬਣਾਇਆ ਡੀਜੇਆਈ ਇਨਸਪਾਇਰ-2 ਡਰੋਨ (ਕੁਆਰਡਕਾਪਟਰ) ਸੀ ਜਿਸ ਨੂੰ ਮੋਧੇ ਪਿੰਡ, ਥਾਣਾ ਘਰਿੰਡਾ, ਅੰਮ੍ਰਿਤਸਰ (ਦਿਹਾਤੀ) ਦੀ ਇਕ ਉਜਾੜ ਸਰਕਾਰੀ ਡਿਸਪੈਂਸਰੀ ਦੀ ਇਮਾਰਤ ਵਿਚੋਂ ਬਰਾਮਦ ਕੀਤਾ ਗਿਆ, ਇਸ ਡਰੋਨ ਨੂੰ ਇਥੇ ਧਰਮਿੰਦਰ ਸਿੰਘ ਅਤੇ ਉਸ ਦੇ ਸਾਥੀ ਨਸ਼ਾ ਤਸਕਰਾਂ ਨੇ ਲੁਕਾਇਆ ਸੀ। ਦੂਜਾ ਡਰੋਨ ਚੀਨੀ ਕੰਪਨੀ ਦਾ ਬਣਾਇਆ ਡੀਜੇਆਈ ਮੈਟ੍ਰਿਸ 600 ਪੀ.ਆਰ.ਓ. (ਹੈਕਸਾਕਾਪਟਰ) ਸੀ ਜੋ ਰਾਹੁਲ ਚੌਹਾਨ ਦੇ ਖੁਲਾਸੇ ਤੋਂ ਕਰਨ ਵਿਹਾਰ, ਸੈਕਟਰ -6, ਕਰਨਾਲ (ਹਰਿਆਣਾ) ਦੇ ਇਕ ਘਰ’ ‘ਚੋਂ ਬਰਾਮਦ ਕੀਤਾ ਗਿਆ। ਇਹ ਘਰ ਰਾਹੁਲ ਚੌਹਾਨ ਦੇ ਇਕ ਦੋਸਤ ਦਾ ਸੀ। ਡੀਜੀਪੀ ਨੇ ਦੱਸਿਆ ਕਿ ਰਾਹੁਲ ਨੇ ਖੁਲਾਸਾ ਕੀਤਾ ਕਿ ਉਸਨੇ 2019 ਦੇ ਦੂਜੇ ਅੱਧ ਦੌਰਾਨ ਓ.ਐਲ.ਐਕਸ. ਤੋਂ ਕਾਲੇ ਰੰਗ ਦਾ ਅੰਸ਼ਕ ਤੌਰ ‘ਤੇ ਖਰਾਬ ਹੋਇਆ ਡ੍ਰੋਨ-ਐਸਪਾਇਰ 02 ਮਾਡਲ 1.50 ਲੱਖ ਰੁਪਏ ਵਿੱਚ ਖਰੀਦਿਆ ਸੀ। ਡਰੋਨ ਦੀ ਮੁਰੰਮਤ ਕਰਨ ਤੋਂ ਬਾਅਦ ਉਸਨੇ ਇਸ ਨੂੰ ਲਗਭਗ 2.75 ਲੱਖ ਰੁਪਏ ਵਿੱਚ ਓ.ਐਲ.ਐਕਸ ‘ਤੇ ਵੇਚ ਦਿੱਤਾ। ਇਸ ਵਿੱਕਰੀ ਆਮਦਨ ਤੋਂ ਰਾਹੁਲ ਨੇ ਪੁਨੇ ਤੋਂ ਇਕ ਨਵਾਂ ਡਰੋਨ ਡੀਜੇਆਈ ਇੰਸਪਾਇਰ 02 ਮਾਡਲ ਤਕਰੀਬਨ 3.20 ਲੱਖ ਰੁਪਏ ਵਿਚ ਖਰੀਦਿਆ ਅਤੇ ਇਸ ਨੂੰ ਅੰਮ੍ਰਿਤਸਰ ਦੇ ਇਕ ਅਪਰਾਧੀ ਨੂੰ 5.70 ਲੱਖ ਰੁਪਏ ਵਿਚ ਵੇਚ ਦਿੱਤਾ। ਉਸਨੇ ਇਕ ਹੋਰ ਡਰੋਨ ਡੀਜੇਆਈ ਮੈਟ੍ਰਿਸ 600 ਨੂੰ ਲਗਭਗ 5.35 ਲੱਖ ਰੁਪਏ ਵਿਚ ਖਰੀਦਿਆ ਅਤੇ ਇਸ ਨੂੰ ਕਰਨਾਲ ਵਿੱਚ ਛੁਪਾ ਕੇ ਰੱਖਿਆ ਜਿਥੋਂ ਇਸ ਨੂੰ ਬਰਾਮਦ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ