ਪੰਜਾਬ ਪੁਲੀਸ ਵੱਲੋਂ ਨਾਜਾਇਜ਼ ਅਸਲੇ ਸਮੇਤ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਲਾਲੜੂ, 1 ਮਾਰਚ:
ਜ਼ਿਲ੍ਹਾ ਪੁਲੀਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਇਕ ਵਿਅਕਤੀ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਐਸਪੀ ਦਿਹਾਤੀ ਡਾਕਟਰ ਰਵਜੌਤ ਕੌਰ ਗਰੇਵਾਲ ਅਤੇ ਡੇਰਾਬੱਸੀ ਸਰਕਲ ਦੇ ਡੀਐਸਪੀ ਗੁਰਬਖਸ਼ੀਸ਼ ਸਿੰਘ ਦੀ ਯੋਗ ਰਹਿਨੁਮਾਈ ਹੇਠ ਲਾਲੜੂ ਥਾਣਾ ਦੇ ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਵੱਲੋਂ ਗਸਤ ਡਿਊਟੀ ਦੌਰਾਨ ਸਰਕਾਰੀ ਸਕੂਲ ਲਾਲੜੂ ਸਲਿੱਪ ਰੋਡ ਲਾਲੜੂ ਮੌਜੂਦ ਸੀ ਤਾਂ ਇੱਕ ਵਿਅਕਤੀ ਲਾਲਤੂ ਤੋਂ ਆਈਟੀਆਈ ਵੱਲ ਨੂੰ ਆ ਰਿਹਾ ਸੀ ਜੋ ਪੁਲੀਸ ਪਾਰਟੀ ਨੂੰ ਸਾਹਮਣੇ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ। ਜਿਸ ਨੂੰ ਪੁਲੀਸ ਨੇ ਸ਼ੱਕ ਦੀ ਬਿਨਾਹ ’ਤੇ ਕਾਬੂ ਕੀਤਾ ਗਿਆ। ਜਿਸ ਨੇ ਆਪਣਾ ਨਾਮ ਵਿਜੈ ਕੁੰਡੂ ਵਾਸੀ ਸ਼ੀਤਲ ਨਗਰ ਰੋਹਤਕ, ਹਰਿਆਣਾ ਹਾਲ ਵਾਸੀ ਸੈਕਟਰ-20/ਏ ਚੰਡੀਗੜ੍ਹ ਦੱਸਿਆ।
ਐਸਐਸਪੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਉਕਤ ਵਿਅਕਤੀ ਦੀ ਡੱਬ ’ਚੋਂ ਇੱਕ ਦੇਸੀ ਪਿਸਤੌਲ .32 ਬੋਰ ਅਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ, ਜੋ ਹਥਿਆਰ ਵਿੱਚ ਲੋਡ ਕੀਤੇ ਹੋਏ ਸਨ। ਮੁਲਜ਼ਮ ਦੇ ਖ਼ਿਲਾਫ਼ ਆਰਮਸ ਐਕਟ ਥਾਣਾ ਲਾਲੜੂ ਵਿਖੇ ਪਰਚਾ ਦਰਜ ਕੀਤਾ ਗਿਆ। ਜਿਸ ਨੂੰ ਮਿਤੀ 27/02/2021 ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਮੁਲਜ਼ਮ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਦੇਸੀ ਪਿਸਤੌਲ ਦਿੱਲੀ ਤੋਂ ਖਰੀਦ ਕਰਕੇ ਲਿਆਇਆ ਸੀ। ਮੁਲਜ਼ਮ ਇਲਾਕੇ ਵਿੱਚ ਦਹਿਸ਼ਤ ਬਣਾਉਣ ਲਈ ਇਹ ਨਾਜਾਇਜ਼ ਅਸਲਾ ਲੈ ਕੇ ਜਾ ਰਿਹਾ ਸੀ। ਮੁਲਜ਼ਮ ਮੌਜੂਦਾ ਸਮੇਂ ਸਮੇਂ ਵਿੱਚ ਪਿੰਡ ਕਿਸ਼ਨਗੜ੍ਹ ਵਿਖੇ ਮੈਡੀਕਲ ਸਟੋਰ ’ਤੇ ਕੰਮ ਕਰਦਾ ਸੀ ਜੋ ਕਿ ਬੀ ਫਾਰਮੈਂਸੀ ਪਾਸ ਹੈ। ਮੁਲਜ਼ਮ ਕੋਲੋਂ
ਮਾਮਲੇ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Court

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…