Share on Facebook Share on Twitter Share on Google+ Share on Pinterest Share on Linkedin ਪੰਜਾਬ ਪੁਲਿਸ ਨੇ ਸਾਈਬਰ ਅਪਰਾਧੀ ਅਮਿਤ ਸ਼ਰਮਾਂ ਉਰਫ ਨਿਤਿਨ ਨੂੰ ਗ੍ਰਿਫ਼ਤਾਰ ਕਰਕੇ ਬਹੁ ਕਰੋੜੀ ਸਾਈਬਰ ਬੈਂਕ ਫਰਾਡ ਦਾ ਕੀਤਾ ਪਰਦਾਫਾਸ਼ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਅਗਸਤ: ਪੰਜਾਬ ਪੁਲਿਸ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਸੂਬੇ ਵਿੱਚ ਆਧੁਨਿਕ ਸੂਚਨਾ ਤਕਨੀਕ ਰਾਹੀਂ ਬਹੁ ਕਰੋੜੀ ਸਾਈਬਰ ਬੈਂਕ ਘੁਟਾਲੇ ਦਾ ਪਰਦਾਫਾਸ਼ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਗਿਰੋਹ ਦੇ ਮੁੱਖ ਸਰਗਣੇ ਅਮਿਤ ਸ਼ਰਮਾ ਉਰਫ ਨਿਤਿਨ ਨੂੰ ਕਾਬੂ ਕਰ ਲਿਆ ਹੈ ਜੋ ਪਿਛਲੇ ਕਰੀਬ 7 ਮਹੀਨਿਆਂ ਤੋਂ ਫ਼ਰਾਰ ਚੱਲ ਰਿਹਾ ਸੀ। ਇਸ ਸਬੰਧ ਵਿੱਚ ਉਸ ਦੋਸ਼ੀ ਖਿਲਾਫ ਥਾਣਾ ਸਟੇਟ ਸਾਈਬਰ ਕਰਾਈਮ, ਐਸ ਏ ਐਸ ਨਗਰ ਵਿਖੇ ਆਈਪੀਸੀ ਦੀ ਧਾਰਾ 420, 465, 468, 471, 120 ਬੀ, ਆਈਟੀ ਕਾਨੂੰਨ ਦੀ ਧਾਰਾ 66, 66-ਸੀ, 66-ਡੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਕਮ-ਏਡੀਜੀਪੀ ਸ੍ਰੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਸੈੱਲ ਨੇ ਇਸ ਕੇਸ ਦੀ ਜਾਂਚ ਐਚਡੀਐਫਸੀ ਬੈਂਕ ਦੇ ਲੋਕੇਸ਼ਨ ਮੈਨੇਜਰ ਵਿਜੇ ਕੁਮਾਰ ਦੀ ਸ਼ਿਕਾਇਤ ‘ਤੇ ਕੀਤੀ ਹੈ ਜਿਸ ਨੇ ਦੋਸ਼ ਲਾਇਆ ਹੈ ਕਿ ਐਚਡੀਐਫਸੀ ਬੈਂਕ ਖਾਤੇ ਵਿੱਚੋਂ ਲਗਭਗ 2 ਕਰੋੜ ਰੁਪਏ ਦੀ ਤਕਨੀਕੀ ਢੰਗ ਨਾਲ ਧੋਖਾਧੜੀ ਕੀਤੀ ਗਈ ਹੈ। ਪੁਲਿਸ ਨੂੰ ਪੜਤਾਲ ਦੌਰਾਨ ਇਹ ਪਤਾ ਲੱਗਿਆ ਕਿ ਸਾਈਬਰ ਧੋਖਾਧੜੀ ਕਰਨ ਵਾਲੇ ਨੇ ਨੈਟ ਬੈਂਕਿੰਗ ਰਾਹੀਂ ਖਾਤੇ ਵਿਚੋਂ ਪੈਸੇ ਕੱਢ ਕੇ 5 ਵੱਖ-ਵੱਖ ਬੈਂਕ ਖਾਤਿਆਂ ਵਿਚ ਤਬਦੀਲ ਕਰ ਦਿੱਤੇ। ਉਨ੍ਹਾਂ ਕਿਹਾ ਕਿ ਇਹ ਬੈਂਕ ਖਾਤੇ ਜਾਅਲੀ ਪਛਾਣ ਪੱਤਰਾਂ ਰਾਹੀਂ ਖੋਲ੍ਹੇ ਗਏ ਸਨ ਅਤੇ ਇਸ ਤੋਂ ਬਾਅਦ ਖਾਤਿਆਂ ਵਿੱਚੋਂ ਏਟੀਐਮ ਅਤੇ ਸਵੈ-ਚੈੱਕ ਰਾਹੀਂ ਨਕਦੀ ਕਢਵਾਈ ਗਈ। ਇਹ ਸਾਈਬਰ ਜੁਰਮ ਦੀ ਕਾਰਜ ਪ੍ਰਣਾਲੀ ਬਾਰੇ ਦੱਸਦਿਆਂ, ਬੀਓਆਈ ਦੇ ਮੁਖੀ ਨੇ ਕਿਹਾ ਕਿ ਧੋਖਾਧੜੀ ਕਰਨ ਵਾਲਿਆਂ ਨੇ ਬੜੀ ਚਲਾਕੀ ਨਾਲ ਪੀੜਤ ਦੇ ਬੈਂਕ ਖਾਤੇ ਨਾਲ ਰਜਿਸਟਰ ਕੀਤੇ ਈਮੇਲ ਆਈਡੀ ਅਤੇ ਮੋਬਾਈਲ ਨੰਬਰਾਂ ਨੂੰ ਉਹੋ ਜਿਹੇ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਵਿਚ ਤਬਦੀਲ ਕਰ ਦਿੱਤਾ ਜਿਸ ਕਰਕੇ ਮੁਲਜ਼ਮ ਆਪਣੇ ਇੰਨਾ ਮੋਬਾਈਲ ਨੰਬਰਾਂ ਅਤੇ ਈਮੇਲ ਆਈਡੀ ਰਾਹੀਂ ਉਸ ਦੇ ਖਾਤੇ ਦਾ ਵਰਚੁਅਲ ਕੰਟਰੋਲਰ ਬਣ ਗਿਆ। ਇਸ ਕੇਸ ਵਿੱਚ ਅਮਿਤ ਸ਼ਰਮਾ ਉਰਫ ਨਿਤਿਨ ਨੇ ਆਪਣੇ ਆਪ ਨੂੰ ਅਕਾਸ਼ ਅਰੁਣ ਭਾਟੀਆ (ਕੇਸ ਦਾ ਪੀੜਤ) ਵਜੋਂ ਆਪਣੀ ਪਛਾਣ ਬਣਾਈ ਅਤੇ ਉਸਦੇ (ਭਾਟੀਆ) ਬੈਂਕ ਖਾਤੇ ਦੀ ਇੰਟਰਨੈਟ ਬੈਂਕਿੰਗ ਪਹੁੰਚ ਹਾਸਲ ਕਰ ਲਈ। ਇਸ ਤੋਂ ਬਾਅਦ ਮੁਲਜ਼ਮ ਨੇ ਜਾਅਲੀ ਦਸਤਾਵੇਜ਼ ਜਮ੍ਹਾਂ ਕਰਵਾ ਕੇ ਵਿਕਰਮ ਸਿੰਘ ਦੇ ਨਾਮ ‘ਤੇ ਖੋਲ੍ਹੇ ਅਤੇ ਪੰਜ ਵੱਖ-ਵੱਖ ਖਾਤਿਆਂ ਵਿਚ ਪੈਸੇ ਤਬਦੀਲ ਕਰ ਲਏ। ਉਹਨਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਸਾਰੇ ਸਰਕਾਰੀ ਪਛਾਣ ਪ੍ਰਮਾਣ, ਜਿਨ੍ਹਾਂ ਵਿੱਚ ਚਿੱਪ ਅਧਾਰਤ ਡ੍ਰਾਇਵਿੰਗ ਲਾਇਸੈਂਸ, ਪੈਨ ਕਾਰਡ, ਹੋਲੋਗ੍ਰਾਮ ਵਾਲਾ ਵੋਟਰ ਆਈਡੀ ਕਾਰਡ ਆਦਿ ਅਤੇ ਬੈਂਕ ਖਾਤਾ ਖੋਲ੍ਹਣ ਅਤੇ ਮੋਬਾਈਲ ਨੰਬਰ ਪ੍ਰਾਪਤ ਕਰਨ ਲਈ ਮੁਹੱਈਆ ਕਰਵਾਏ ਗਏ ਨਿੱਜੀ ਪਛਾਣ ਦਸਤਾਵੇਜ਼ (ਕੇਵਾਈਸੀ) ਵੀ ਜਾਅਲੀ ਪਾਏ ਗਏ। ਇੰਨਾ ਧੋਖੇਬਾਜ਼ਾਂ ਨੇ ਏਟੀਐਮ ਕਾਰਡਾਂ ਅਤੇ ਚੈਕਾਂ ਰਾਹੀਂ ਸਾਰੇ ਪੈਸੇ ਕਢਵਾ ਲਏ ਜਿਸ ਨਾਲ ਪੁਲਿਸ ਨੂੰ ਕੋਈ ਸੁਰਾਗ ਨਾ ਮਿਲ ਸਕਿਆ। ਇਸ ਤੋਂ ਇਲਾਵਾ, ਮੋਬਾਈਲ ਨੰਬਰ ਸਿਰਫ ਅਪਰਾਧ ਕਰਨ ਸਮੇਂ ਹੀ ਇਸਤੇਮਾਲ ਕੀਤੇ ਜਾਂਦੇ ਸਨ ਅਤੇ ਉਸ ਤੋਂ ਬਾਅਦ ਨਾਨ-ਰੀਚੇਵਲ ਹੋ ਜਾਂਦੇ ਸਨ। ਹੋਰ ਵੇਰਵੇ ਦਿੰਦੇ ਹੋਏ ਸ੍ਰੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਜਾਂਚ ਦੌਰਾਨ ਮੋਬਾਇਲ ਫੋਨ ਦੀ ਲੋਕੇਸ਼ਨ ਤੋਂ ਪਤਾ ਲਗਾ ਕਿ ਲੁਟੇਰੇ ਲੁਧਿਆਣਾ ਤੋਂ ਗਿਰੋਹ ਚਲਾ ਰਹੇ ਸਨ। ਪੜਤਾਲ ਦੌਰਾਨ ਪੁਲਿਸ ਜਾਂਚ ਟੀਮ ਨੂੰ ਪੁਲਿਸ ਦੇ ਸਰੋਤਾਂ ਤੋਂ ਗੁਪਤ ਜਾਣਕਾਰੀ ਮਿਲੀ ਅਤੇ ਇਸ ਖੁਲਾਸੇ ਨਾਲ ਮੁਲਜ਼ਮ ਦੀ ਪਛਾਣ ਹੋ ਗਈ। ਇਸ ਆਪ੍ਰੇਸ਼ਨ ਦੌਰਾਨ ਉਸ ਖੇਤਰ ਦੀ ਪੜਤਾਲੀਆ ਟੀਮ ਵੱਲੋਂ ਖੁਦ ਜਾਂਚ ਅਤੇ ਘਰ-ਘਰ ਤਸਦੀਕ ਕੀਤੀ ਗਈ ਜਿਥੇ ਇਹ ਫੋਨ ਐਕਟਿਵ ਸਨ। ਉਨ੍ਹਾਂ ਦੱਸਿਆ ਕਿ ਸਰੀਰਕ ਬਣਤਰ ਅਤੇ ਸਾਹਮਣੇ ਆ ਰਹੇ ਵੇਰਵਿਆਂ ਦੇ ਅਧਾਰ ‘ਤੇ ਇਸ ਮਾਮਲੇ ਵਿਚ 3 ਮੁਲਜ਼ਮ ਨਾਮਜ਼ਦ ਕੀਤੇ ਗਏ ਅਤੇ ਇਨ੍ਹਾਂ ਵਿਚੋਂ ਦੋ ਮੁਲਜ਼ਮ ਰਾਜੀਵ ਕੁਮਾਰ ਪੁੱਤਰ ਦੇਵ ਰਾਜ ਅਤੇ ਦੀਪਕ ਕੁਮਾਰ ਗੁਪਤਾ ਪੁਤਰ ਦਰਸ਼ਨ ਲਾਲ ਗੁਪਤਾ ਵਾਸੀ ਸ਼ਿਮਲਾਪੁਰੀ ਨੂੰ ਸ਼ਿਮਲਾਪੁਰੀ, ਲੁਧਿਆਣਾ ਤੋਂ 28-01-2020 ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਇਹ ਮੁੱਖ ਮੁਲਜ਼ਮ ਉਸ ਵੇਲੇ ਫਰਾਰ ਹੋਣ ਵਿੱਚ ਸਫਲ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਸਾਈਬਰ ਅਪਰਾਧੀ ਅਮਿਤ ਸ਼ਰਮਾ ਉਰਫ ਨਿਤਿਨ ਪੁਤਰ ਰਾਮ ਲਾਲ ਨਿਵਾਸੀ ਦਿਓਲ ਐਨਕਲੇਵ, ਲੁਧਿਆਣਾ ਨੂੰ ਫੜਨ ਲਈ ਐਸਐਚਓ ਸਾਈਬਰ ਕ੍ਰਾਈਮ ਭਗਵੰਤ ਸਿੰਘ ਦੀ ਇਕ ਵਿਸ਼ੇਸ਼ ਟੀਮ ਬਣਾਈ ਗਈ। ਇਸ ਫਰਾਰ ਦੋਸ਼ੀ ਵਿਰੁੱਧ ਪੰਜਾਬ ਅਤੇ ਹਰਿਆਣਾ ਰਾਜ ਦੇ ਵੱਖ-ਵੱਖ ਥਾਣਿਆਂ ਵਿੱਚ 6 ਐਫਆਈਆਰਜ਼ ਦਰਜ ਹਨ ਅਤੇ ਉਹ ਅਜਿਹੀਆਂ ਕਰੋੜਾਂ ਦੀ ਧੋਖਾਧੜੀ ਵਿੱਚ ਲੋੜੀਂਦਾ ਸੀ। ਜ਼ਿਕਰਯੋਗ ਹੈ ਕਿ ਮੁਲਜ਼ਮ ਸੂਚਨਾ ਤਕਨੀਕ ਨਾਲ ਵੇਰਵਿਆਂ ਨੂੰ ਬਦਲ ਕੇ ਬੈਂਕ ਖਾਤਿਆਂ ਨੂੰ ਹੈਕ ਕਰਦੇ ਸਨ। ਇਹ ਮੁਲਜ਼ਮ 28-01-2020 ਨੂੰ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ ਜਦੋਂ ਉਸ ਦੇ ਸਹਿ ਮੁਲਜ਼ਮਾਂ ਨੂੰ ਜਾਂਚ ਟੀਮ ਨੇ ਲੁਧਿਆਣਾ ਦੇ ਇੱਕ ਜਿੰਮ ਤੋਂ ਗ੍ਰਿਫਤਾਰ ਕੀਤਾ ਸੀ, ਜਿਥੇ ਉਸ ਦਿਨ ਉਸ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ ਗਿਆ ਸੀ। ਇੰਨਾ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ, ਕਰੋੜਾਂ ਰੁਪਏ ਦੀ ਸਾਈਬਰ ਧੋਖਾਧੜੀ ਨਾਲ ਸਬੰਧਤ ਸਾਰੇ ਕੇਸ ਹੱਲ ਹੋ ਗਏ। ਇਸ ਸਬੰਧੀ ਅਗਲੇਰੀ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ