
ਪੰਜਾਬ ਪੁਲੀਸ ਦੇ ਸਾਈਬਰ ਸੈੱਲ ਨੇ ‘ਟਿਕਟਾਕ’ ਤੋਂ ਸਾਵਧਾਨ ਰਹਿਣ ਲਈ ਕੀਤਾ ਸੁਚੇਤ
ਲੋਕਾਂ ਨੂੰ ਡਾਊਨਲੋਡ ਕਰਨ ਲਈ ਪ੍ਰਾਪਤ ਹੋ ਰਹੇ ਹਨ ‘ਟਿਕਟਾਕ ਪ੍ਰੋ’ ਦੇ ਫਰਜ਼ੀ ਲਿੰਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ:
ਪੰਜਾਬ ਪੁਲੀਸ ਦੇ ਸਾਈਬਰ ਸੈੱਲ ਨੇ ਅੱਜ ਸੂਬੇ ਦੇ ਲੋਕਾਂ ਨੂੰ ਟਿਕਟਾਕ ਐਪ ਦਾ ਭੁਲੇਖਾ ਪਾਉਂਦੀ ਏਪੀਕੇ ਫਾਈਲ ਜਾਂ ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਐਪਸ ਨੂੰ ਡਾਊਨਲੋਡ ਕਰਨ ਤੋਂ ਵਰਜਿਆ ਹੈ ਕਿਉਂ ਜੋ ਇਹ ਮਾਲਵੇਅਰ ਫੈਲਾਉਣ ਵਾਲਾ ਸਾਧਨ ਵੀ ਹੋ ਸਕਦੀਆਂ ਹਨ। ਅੱਜ ਦੇਰ ਸ਼ਾਮ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਸਾਈਬਰ ਕ੍ਰਾਈਮ ਸੈੱਲ ਨੇ ਪਛਾਣ ਕੀਤੀ ਹੈ ਕਿ ਲੋਕ ਸੰਖੇਪ ਸੰਦੇਸ਼ ਸੇਵਾ (ਐਸਐਮਐਸ) ਅਤੇ ਵਟਸਐਪ ਸੰਦੇਸ਼ ਪ੍ਰਾਪਤ ਕਰ ਰਹੇ ਹਨ ਕਿ ਚੀਨ ਦੀ ਮਸਹੂਰ ਐਪ ‘ਟਿਕਟਾਕ’ ਹੁਣ ਭਾਰਤ ਵਿੱਚ ‘ਟਿਕਟੋਕ ਪ੍ਰੋ’ ਵਜੋਂ ਉਪਲਬਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਲਈ ਡਾਊਨਲੋਡ ਕਰਨ ਵਾਸਤੇ ਯੂਆਰਐਲ ਵੀ ਦਿੱਤਾ ਗਿਆ ਹੈ।
ਜ਼ਿਕਰਯੋਗ, ਹੈ ਕਿ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਮੁਲਕ ਦੀ ਸੁਰੱਖਿਆ, ਏਕਤਾ, ਅਖੰਡਤਾ ਤੇ ਸਦਭਾਵਨਾ ਨੂੰ ਢਾਹ ਲੱਗਣ ਦੇ ਡਰੋਂ 58 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਟਿਕਟਾਕ ਐਪ ਨਾਲ ਮਿਲਦਾ ਜੁਲਦਾ ‘ਟਿਕਟਾਕ ਪ੍ਰੋ‘ ਨਾਮ ਦਾ ਇੱਕ ਮਾਲਵੇਅਰ ਅੱਜ ਕੱਲ੍ਹ ਬਹੁਤ ਦੇਖਿਆ ਜਾ ਰਿਹਾ ਹੈ ਜੋ ਕਿ ਜਾਅਲੀ ਹੈ। ਇਹ ਏੇਪੀਕੇ ਫਾਈਲ ਗੂਗਲ ਪਲੇ ਸਟੋਰ ਸਮੇਤ ਐਪ ਸਟੋਰ (ਆਈਓਐਸ) ‘ਤੇ ਵੀ ਉਪਲਬਧ ਨਹੀਂ ਹੈ ਜੋ ਸਿੱਧਾ ਸਿਧਾ ਦਰਸਾਉਂਦਾ ਹੈ ਕਿ ਇਹ ਇੱਕ ਗੁਮਰਾਹਕੁੰਨ ਤੇ ਫਰਜ਼ੀ ਐਪ ਹੈ।
ਇਸ ਵਿੱਚ ਦਿੱਤਾ url http://tiny.cci“iktokPro ਜੋ ਡਾਊਨਲੋਡ ਲਿੰਕ ਵਜੋਂ ਦਿੱਤਾ ਗਿਆ ਹੈ, ਜੋ ਕਿ ਨਿੱਜੀ / ਸੰਵੇਦਨਸ਼ੀਲ ਜਾਣਕਾਰੀ ਦੇ ਸੰਚਾਰ ਲਈ ਬੁਨਿਆਦੀ ਸੁਰੱਖਿਆ ਪ੍ਰੋਟੋਕਾਲ ਅਤੇ ਸੁਰੱਖਿਆ ਦੀ ਉਲੰਘਣਾ ਹੈ।ਇਸ ਤੋਂ ਇਲਾਵਾ, ਫਾਈਲ ਤੇ ਕਲਿੱਕ ਕਰਨ ਨਾਲ ਤੁਰੰਤ ਸਿਸਟਮ ਤੇ ਏਪੀਕੇ ਫਾਈਲ ਟਿਕਟਾਕ—ਪ੍ਰੋ. ਏਪੀਕੇ ਦਰਜ ਹੋ ਜਾਂਦੀ ਹੁੰਦੀ ਹੈ ਜੋ ਕਿ as https://githubusercontent.com/ legitprime/੧੦gb/master/“iktokḡpro.apk.
ਦਾ ਸਰੋਤ ਹੈ। ਜਦੋਂ ਲਿੰਕ ਤੇ ਕਲਿੱਕ ਕੀਤਾ ਜਾਂਦਾ ਹੈ ਤਾਂ ਇੱਕ ਸੁਨੇਹਾ ਪ੍ਰਦਰਸਤਿ ਹੁੰਦਾ ਹੈ ‘ਇਸ ਸਾਈਟ ਤੇ ਨਹੀਂ ਪਹੁੰਚਿਆ ਜਾ ਸਕਦਾ।
ਵਿਭਾਗ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਬੰਧੀ ਬਹੁਤ ਸੁਚੇਤ ਰਹਿਣ ਅਤੇ ਸ਼ੱਕੀ ਲਿੰਕਾਂ ‘ਤੇ ਕਲਿੱਕ ਨਾ ਕਰਨ। ਜੇ ਉਹ ਕਿਸੇ ਵੀ ਸ਼ੋਸ਼ ਮੀਡੀਆ ਪਲੇਟਫਾਰਮ ਦੇ ਜਰੀਏ, ਜਾਅਲੀ ਐਪ ਸੰਬੰਧੀ ਕਿਸੇ ਵੀ ਸੰਦੇਸ ਨੂੰ ਪ੍ਰਾਪਤ ਕਰਦੇ ਹਨ, ਤਾਂ ਉਨ੍ਹਾਂ ਨੂੰ ਇਸ ਨੂੰ ਦੂਜਿਆਂ ਨੂੰ ਨਹੀਂ ਭੇਜਣਾ ਚਾਹੀਦਾ, ਪਰ ਤੁਰੰਤ ਇਸ ਨੂੰ ਡੀਲੀਟ ਕਰ ਦੇਣਾ ਚਾਹੀਦਾ ਹੈ। ਰਾਜ ਦੇ ਸਾਈਬਰ ਕ੍ਰਾਈਮ ਇਨਵੈਸਟੀਗੇਸਨ ਸੈਂਟਰ, ਬਿਊਰੋ ਆਫ਼ ਇਨਵੈਸਟੀਗੇਸਨ, ਪੰਜਾਬ, ਨੇ ਅੱਗੇ ਕਿਹਾ ਹੈ ਕਿ ਅਜਿਹੇ ਲਿੰਕਾਂ ‘ਤੇ ਕਲਿੱਕ ਕਰਨਾ ਵਧੇਰੇ ਜੋਖ਼ਮ ਪੈਦਾ ਕਰਦਾ ਹੈ ਕਿਉਂਕਿ ਇਹ ਮਾਲਵੇਅਰ ਹੋ ਸਕਦਾ ਹੈ ਜੋ ਤੁਹਾਨੂੰ ਹੋਰ ਧੋਖਾਧੜੀ ਦਾ ਸ਼ਿਕਾਰ ਬਣਾ ਸਕਦਾ ਹੈ। ਜਿਸ ਨਾਲ ਉਪਭੋਗਤਾ ਨੂੰ ਵਿੱਤੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਇਸ ਸਬੰਧ ਵਿਚ ਕੋਈ ਵੀ ਜਾਣਕਾਰੀ ਸੈਂਟਰ ਦੀ ਈਮੇਲ ਆਈਡੀ ssp.cyber-pb0nic.in ’ਤੇ ਸਾਂਝੀ ਕੀਤੀ ਜਾ ਸਕਦੀ ਹੈ ਤਾਂ ਜੋ ਵਿਭਾਗ ਨੂੰ ਅਜਿਹੀਆਂ ਧੋਖਾਧੜੀਆਂ ਸਬੰਧੀ ਕਾਰਵਾਈਆਂ ਵਿੱਚ ਸ਼ਾਮਲ ਅਪਰਾਧੀਆਂ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕਰਨ ਦੇ ਯੋਗ ਬਣਾਇਆ ਜਾ ਸਕੇ।