Share on Facebook Share on Twitter Share on Google+ Share on Pinterest Share on Linkedin ਪੰਜਾਬ ਪੁਲੀਸ ਦੇ ਡੀਐਸਪੀ ਗੁਰਜੋਤ ਸਿੰਘ ਕਲੇਰ ਨੇ ਮਚਧਾਰ ਰੇਂਜ ਦੀ ਹੁੱਰੋ ਚੋਟੀ ਕੀਤੀ ਸਰ ਡੀਐਸਪੀ ਗੁਰਜੋਤ ਕਲੇਰ ਨੇ ਆਪਣੀ ਪ੍ਰਾਪਤੀ ਪੰਜਾਬ ਦੇ ਨੌਜਵਾਨਾਂ ਨੂੰ ਕੀਤੀ ਸਮਰਪਿਤ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 22 ਮਈ: ਪੰਜਾਬ ਪੁਲੀਸ ਦੇੇ ਉਪ ਕਪਤਾਨ (ਡੀਐਸਪੀ) ਗੁਰਜੋਤ ਸਿੰਘ ਕਲੇਰ ਨੇ ਹਿਮਾਲਾ ਵਿੱਚ 14500 ਫੁੱਟ (4370 ਮੀਟਰ) ਦੀ ਉਚਾਈ ’ਤੇ ਸਥਿਤ ਮਚਧਾਰ ਰੇਂਜ ਦੀ ਹੁੱਰੋ ਚੋਟੀ ਸਰ ਕੀਤੀ ਹੈ। ਜਿਸ ਲਈ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਮੁਹਾਲੀ ਵਿੱਚ ਤਾਇਨਾਤ ਇਸ ਹੋਣਹਾਰ ਡੀਐਸਪੀ ਗੁਰਜੋਤ ਸਿੰਘ ਕਲੇਰ ਨੇ ਏਸ਼ੀਆ ਦੇ ਪਹਿਲੇ ਦਰਜੇ ਦੇ ਪਰਵਤਰੋਹਨ ਸਕੂਲ ‘ਨਹਿਰੂ ਇੰਸਟੀਚਿਊਟ ਆਫ਼ ਮਾਊਂਟਨੀਅਰਿੰਗ ਉਤਰਾਖੰਡ ਤੋਂ ਪਹਾੜ ਚੜ੍ਹਨ ਦੀ ਸਿਖਲਾਈ ਹਾਸਲ ਕੀਤੀ ਸੀ ਅਤੇ ਉਹ ਇਸ ਸਕੂਲ ਦੇ ਬਿਹਤਰੀਨ ਸਿਖਾਦਰੂ ਘੋਸ਼ਿਤ ਕੀਤੇ ਗਏ। ਆਪਣੀ ਇਸ ਪ੍ਰਾਪਤੀ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸਮਰਪਿਤ ਕਰਦਿਆਂ ਸ੍ਰੀ ਕਲੇਰ ਨੇ ਨੌਜਵਾਨਾਂ ਨਸ਼ਿਆਂ ਦਾ ਮਾਰੂ ਰਾਹ ਛੱਡ ਕੇ ਸਰੀਰਕ ਤੇ ਮਾਨਸਿਕ ਤੰਦਰੁਸਤੀ ’ਤੇ ਜ਼ੋਰ ਦੇਣ ਲਈ ਅਪੀਲ ਕੀਤੀ। ਪਰਵਤਾਰੋਹਨ ਤੋਂ ਇਲਾਵਾ ਸ੍ਰੀ ਕਲੇਰ ਨੂੰ ਕਿਤਾਬਾਂ ਲਿਖਣ ਦਾ ਵੀ ਬਹੁਤ ਸ਼ੌਕ ਹੈ। ਇਸੇ ਰੁਚੀ ਤਹਿਤ ਉਹ ਕਈ ਮਸ਼ਹੂਰ ਅਖ਼ਬਾਰਾਂ ਤੇ ਰਸਾਲਿਆਂ ਲਈ ਲਗਾਤਾਰ ਲਿਖਦੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ‘ਨਿਊ ਇੰਡੀਆ-ਦ ਰੀਐਲਟੀ ਰੀਲੋਡਡ’ ਨਾਂ ਦੀ ਕਿਤਾਬ ਲਿਖੀ ਹੈ। ਜਿਸ ਵਿੱਚ ਭਾਰਤ ਦੀ ਵਸੋਂ ਨੂੰ ਪ੍ਰਭਾਵਿਤ ਕਰਨ ਵਾਲੇ 40 ਮੁੱਖ ਮੁੱਦਿਆਂ ਨੂੰ ਉਭਾਰਿਆ ਗਿਆ ਹੈ। ਇਸ ਕਿਤਾਬ ਦੀ ਸਮੀਖਿਆ ਰਸਕਿਨ ਬਾਂਡ, ਸ਼ੋਭਾ ਡੀ ਅਤੇ ਇੰਡੀਆ ਟੁਡੇ ਦੇ ਰਾਜਦੀਪ ਸਰਦੇਸਾਈ ਵਰਗੇ ਨਾਮਵਰ ਲੇਖਕਾਂ ਵੱਲੋਂ ਕੀਤੀ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ