nabaz-e-punjab.com

ਪੰਜਾਬ ਪੁਲਿਸ ਨੇ ਗੰਭੀਰ ਅਨੁਸ਼ਾਸਨਹੀਣਤਾ ਅਤੇ ਦੁਰ- ਵਿਹਾਰ ਦੇ ਦੋਸ਼ਾਂ ਹੇਠ 5 ਮੁਲਾਜ਼ਮ ਕੀਤੇ ਬਰਖ਼ਾਸਤ

ਗੁਰਮੇਜ ਸਿੰਘ ਦੇ ਕਤਲ ਵਿੱਚ ਸ਼ਾਮਲ ਸਾਰੇ 6 ਦੋਸ਼ੀ ਗ੍ਰਿਫਤਾਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਸਤੰਬਰ:
ਰਾਜ ਸਰਕਾਰ ਦੀ ਗੰਭੀਰ ਅਨੁਸ਼ਾਸਨਹੀਣਤਾ ਅਤੇ ਦੁਰਾਚਾਰ ਜਿਹੇ ਕੰਮਾਂ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਂਦਿਆਂ, ਪੰਜਾਬ ਪੁਲਿਸ ਨੇ ਅੱਜ ਭਾਰਤ ਦੇ ਸੰਵਿਧਾਨ ਦੀ ਧਾਰਾ 311 ਦੇ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰ ਦੇ ਗੁਰਮੇਜ ਸਿੰਘ ਦੀ ਹੱਤਿਆ ਵਿੱਚ ਸ਼ਾਮਲ ਪਾਏ ਗਏ 5 ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਪੰਜ ਪੁਲਿਸ ਅਧਿਕਾਰੀਆਂ ਅਤੇ ਇੱਕ ਹੋਰ ਵਿਅਕਤੀ ਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਾਹਨੂੰਵਾਨ ਰੋਡ, ਬਟਾਲਾ ਸਮੇਤ ਸਾਰੇ ਛੇ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਗੰਭੀਰ ਦੁਰਾਚਾਰ, ਅਪਰਾਧਿਕ ਕੰਮਾਂ ਵਿੱਚ ਸ਼ਾਮਲ ਹੋਣ, ਲੋਕਾਂ ਵਿੱਚ ਪੁਲਿਸ ਵਿਭਾਗ ਦੇ ਅਕਸ ਨੂੰ ਢਾਹ ਲਾਉਣ, ਚੱਲ ਰਹੀ ਕੋਵਿਡ ਮਹਾਂਮਾਰੀ ਦੌਰਾਨ ਪੁਲਿਸ ਦੇ ਮਨੋਬਲ ਨੂੰ ਘਟਾਉਣ ਅਤੇ ਪੁਲਿਸ ਦੇ ਆਪਣੇ ਕਾਰਜਾਂ ਅਤੇ ਕਰਤੱਵਾਂ ਨੂੰ ਪ੍ਰਭਾਵਸਾਲੀ ਢੰਗ ਨਾਲ ਕਰਨ ਦੀ ਯੋਗਤਾ ਨੂੰ ਘਟਾਉਣ ਲਈ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।ਵੇਰਵਿਆਂ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਰਖਾਸਤ ਕੀਤੇ ਗਏ 5 ਪੁਲਿਸ ਅਧਿਕਾਰੀਆਂ ਵਿੱਚ ਪੀਐਚਸੀ ਬਲਕਾਰ ਸਿੰਘ, (ਨੰਬਰ 1696 / ਬਟਾਲਾ) ਪੁੱਤਰ ਪਿਆਰਾ ਸਿੰਘ, ਵਾਸੀ ਕਾਲਾਬਾਲਾ, ਕਾਹਨੂੰਵਾਨ, ਪੀਐਚਸੀ ਸੁਰਿੰਦਰ ਸਿੰਘ (ਨੰਬਰ 2530 / ਬਟਾਲਾ) ਪੁੱਤਰ ਦਲਬੀਰ ਸਿੰਘ ਵਾਸੀ ਮਲੀਆ ਕਲਾਂ (ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਤਾਇਨਾਤ), ਪੀ.ਐਚ.ਸੀ ਅਵਤਾਰ ਸਿੰਘ (ਨੰ .1899/ ਅੰਮ੍ਰਿਤਸਰ-ਸੀ) ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁਜਰਾ, ਮਜੀਠਾ, ਐਲਆਰ/ ਏਐਸਆਈ ਰਣਜੀਤ ਸਿੰਘ (ਨੰਬਰ 858 / ਅੰਮ੍ਰਿਤਸਰ -ਸੀ) ਅਤੇ ਐਲਆਰ / ਏਐਸਆਈ ਬਲਜੀਤ ਸਿੰਘ (ਨੰਬਰ 1724 / ਅੰਮ੍ਰਿਤਸਰ-ਸੀ) ਸ਼ਾਮਲ ਹਨ।
ਉਨ੍ਹਾਂ ਖੁਲਾਸਾ ਕੀਤਾ ਕਿ ਐਤਵਾਰ ਨੂੰ ਸ਼ਾਮ ਕਰੀਬ 7 ਵਜੇ ਪਿੰਡ ਭਗਵਾਨਪੁਰ ਨੇੜੇ ਹੋਏ ਇੱਕ ਸੜਕ ਹਾਦਸੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਗੁਰਮੇਜ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭਗਵਾਨਪੁਰ, ਥਾਣਾ ਕੋਟਲੀ ਸੂਰਤ ਮੱਲ੍ਹੀ, ਪੁਲਿਸ ਜਿਲਾ ਬਟਾਲਾ ਨੂੰ 6 ਵਿਅਕਤੀਆਂ ਨੇ ਪਿਸਤੌਲ ਦੀ ਗੋਲੀ ਮਾਰ ਕੇ ਮਾਰ ਦਿੱਤਾ, ਜਿਨ੍ਹਾਂ ਵਿੱਚੋਂ 5 ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਅ ਰਹੇ ਹਨ।
ਬੁਲਾਰੇ ਨੇ ਦੱਸਿਆ ਕਿ ਸ਼ੱਕੀ 2 ਕਾਰਾਂ ਵਿਚ ਸਵਾਰ ਹੋ ਕੇ ਪਿੰਡ ਦਰਗਾਬਾਦ ਵਾਲੇ ਪਾਸਿਓਂ ਆ ਰਹੇ ਸਨ। ਜਦੋਂ ਉਹ ਪਿੰਡ ਭਗਵਾਨਪੁਰ ਦੇ ਨਜ਼ਦੀਕ ਪਹੁੰਚੇ, ਉਨ੍ਹਾਂ ਦੀ ਅਮਰਪ੍ਰੀਤ ਕੌਰ ਵਾਸੀ ਭਗਵਾਨਪੁਰ ਦੀ ਸਵਿਫਟ ਡਿਜ਼ਾਇਰ ਕਾਰ ਨਾਲ ਸੜਕ ਹਾਦਸਾ ਹੋ ਗਿਆ ਜਿਸ ਨੂੰ ਉਹ ਚਲਾ ਰਹੀ ਸੀ। ਇਸੇ ਦੌਰਾਨ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਤੇ ਇਸ ਝਗੜੇ ਵਿੱਚ ਗੁਰਮੇਜ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ।
ਇਸ ਕੇਸ ਸੰਬੰਧੀ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਮਿਤੀ 30.8.2020 ਨੂੰ ਆਈਪੀਸੀ ਦੀ ਧਾਰਾ 302, 148, 149, ਅਤੇ 25, 27 ਅਸਲਾ ਐਕਟ ਤਹਿਤ ਤੁਰੰਤ ਮਾਮਲਾ ਦਰਜ ਕੀਤਾ ਗਿਆ ਅਤੇ ਸਾਰੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਪੁਲਿਸ ਮੁਲਾਜਮਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ ;
ਪੀਐਚਸੀ ਅਵਤਾਰ ਸਿੰਘ (ਨੰਬਰ 1899 / ਐਮਜੇਟੀ) ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁਜਰਾ, ਮਜੀਠਾ (ਰਿਟਾ. ਏ ਡੀ ਜੀ ਪੀ ਪਰਮਪਾਲ ਸਿੰਘ ਦੇ ਨਾਲ ਤਾਇਨਾਤ)
ਪੀਐਚਸੀ ਬਲਕਾਰ ਸਿੰਘ (ਨੰਬਰ 1696 / ਬੀਟੀਐਲ) ਪੁੱਤਰ ਪਿਆਰਾ ਸਿੰਘ ਵਾਸੀ ਕਾਲਾਬਲਾ, ਕਾਹਨੂੰਵਾਨ (ਰਿਟਾਇਰਡ ਏਡੀਜੀਪੀ ਪਰਮਪਾਲ ਸਿੰਘ ਦੇ ਨਾਲ ਗੰਨਮੈਨ ਵਜੋਂ ਤਾਇਨਾਤ) ਏਐਸਆਈ ਰਣਜੀਤ ਸਿੰਘ (ਨੰਬਰ 858 / ਅੰਮ੍ਰਿਤਸਰ) ਪੁੱਤਰ ਬਲਵਿੰਦਰ ਸਿੰਘ ਵਾਸੀ ਜਲਾਲਪੁਰ (ਟ੍ਰੈਫਿਕ ਸਟਾਫ ਸਿਟੀ ਅੰਮ੍ਰਿਤਸਰ ਵਿਖੇ ਤਾਇਨਾਤ)
ਏਐਸਆਈ ਬਲਜੀਤ ਸਿੰਘ (ਨੰਬਰ 2724 / ਅੰਮ੍ਰਿਤਸਰ) ਪੁੱਤਰ ਭਗਵਾਨ ਸਿੰਘ ਵਾਸੀ ਗੁਮਾਨਪੁਰ, ਅੰਮ੍ਰਿਤਸਰ (ਟ੍ਰੈਫਿਕ ਸਟਾਫ ਸਿਟੀ ਅੰਮ੍ਰਿਤਸਰ ਵਿਖੇ ਤਾਇਨਾਤ)
ਸੁਰਿੰਦਰ ਸਿੰਘ (ਨੰਬਰ 2530 / ਬੀਟੀਐਲ) ਪੁੱਤਰ ਦਲਬੀਰ ਸਿੰਘ ਵਾਸੀ ਮਾਲੀਆ ਕਲਾਂ (ਪੰਜਾਬ ਪੁਲਿਸ ਵਿੱਚ ਡਰਾਈਵਰ ਵਜੋਂ ਕੰਮ ਤਾਇਨਾਤ)

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…