
ਪੰਜਾਬ ਪੁਲੀਸ ਨੂੰ ਨਾਕੇ ‘ਤੇ ਭਾਰੀ ਮਾਤਰਾ ‘ਚ ਅਸਲਾ ਮਿਲਿਆ?
ਮੁੱਢਲੀ ਜਾਂਚ ਵਿੱਚ ਨਕਲੀ ਹਥਿਆਰ ਪਾਏ ਗਏ: SHO
ਨਬਜ਼-ਏ-ਪੰਜਾਬ, ਮੁਹਾਲੀ 15 ਮਈ:
ਪੰਜਾਬ ਪੁਲੀਸ ਦੇ ਖੁਫੀਆ ਵਿੰਗ ਦੇ ਮੁੱਖ ਦਫਤਰ ‘ਤੇ ਪਿਛਲੇ ਦਿਨੀਂ ਹੋਏ ਰਾਕੇਟ ਲਾਂਚਰ ਹਮਲੇ ਦਾ ਮਾਮਲਾ ਹਾਲੇ ਚੰਗੀ ਤਰਾਂ ਨਾਲ ਠੰਢਾ ਵੀ ਨਹੀਂ ਸੀ ਪਿਆ ਕਿ ਅੱਜ ਦੁਪਹਿਰ ਵੇਲੇ ਮੁਹਾਲੀ ਪੁਲੀਸ ਨੂੰ ਨਾਕੇ ‘ਤੇ ਚੈਕਿੰਗ ਦੌਰਾਨ ਭਾਰੀ ਮਾਤਰਾ ਵਿੱਚ ਅਸਲਾ ਮਿਲਣ ਕਾਰਨ ਭਾਜੜਾਂ ਪੈ ਗਈਆਂ?। ਦੱਸਿਆ ਗਿਆ ਹੈ ਕਿ ਅਸਲੇ ਨਾਲ ਤਿੰਨ ਬੈਗ ਭਰੇ ਹੋਏ ਸਨ! ਜਿਨਾਂ ਵਿੱਚ ਏ ਕੇ-47 ਰਾਈਫਲਾਂ ਵੀ ਸ਼ਾਮਲ ਹਨ। ਬਾਅਦ ਵਿੱਚ ਵਾਹਨ ਅਤੇ ਅਸਲੇ ਵਾਲੇ ਬੈਗਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਗਿਆ।
ਮਟੌਰ ਥਾਣਾ ਦੇ ਅੈਸਅੈਚਓ ਨਵੀਨਪਾਲ ਸਿੰਘ ਲਹਿਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਵਿੱਚ ਨਾਕੇ ‘ਤੇ ਬਰਾਮਦ ਹੋਇਆ ਅਸਲਾ ਨਕਲੀ (ਡੰਮੀ ਅਸਲਾ) ਪਾਇਆ ਗਿਆ ਹੈ। ਉਹਨਾਂ ਦੱਸਿਆ ਕਿ ਵੈਬ ਸੀਰੀਅਲ ਦੀ ਸ਼ੂਟਿੰਗ ਲਈ ਇਹ ਨਕਲੀ ਹਥਿਆਰ ਲਿਜਾਏ ਜਾ ਰਹੇ ਸੀ। ਫਿਰ ਵੀ ਪੁਲੀਸ ਨੇ ਆਪਣੀ ਤਸੱਲੀ ਲਈ ਬਰਾਮਦ ਅਸਲੇ ਨੂੰ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹਨਾਂ ਵਿੱਚ ਕੋਈ ਅਸਲੀ ਹਥਿਆਰ ਤਾਂ ਨਹੀਂ ਹੈ।