nabaz-e-punjab.com

ਪੰਜਾਬ ਪੁਲੀਸ ਦੇ ਸਿਪਾਹੀ ਦੀ ਕੁੱਟਮਾਰ ਕਰਕੇ ਲੁੱਟਿਆਂ, ਦੋ ਮੁਲਜ਼ਮ ਗ੍ਰਿਫ਼ਤਾਰ, ਤੀਜੇ ਮੁਲਜ਼ਮ ਦੀ ਤਲਾਸ਼ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿੱਥੇ ਦਿਨ ਪ੍ਰਤੀ ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਉੱਥੇ ਹੀ ਲੁਟੇਰਿਆਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਲੁਟੇਰਿਆਂ ਨੇ ਹੁਣ ਮੁਹਾਲੀ ਪੁਲੀਸ ਦੇ ਮੁਲਾਜਮਾਂ ਨੂੰ ਵੀ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਫੇਜ਼-11 ਦੇ ਥਾਣੇ ਵਿੱਚ ਤੈਨਾਤ ਕਾਂਸਟੇਬਲ ਬਲਜੀਤ ਸਿੰਘ ਆਪਣੀ ਨਾਈਟ ਡਿਊਟੀ ਲਈ ਆਪਣੇ ਪਿੰਡ ਤੋਂ ਫੇਜ਼-11 ਆ ਰਿਹਾ ਸੀ ਜਦੋੱ ਉਹ ਪਿੰਡ ਧਰਮਗੜ੍ਹ ਅਤੇ ਸਫੀਪੁਰ ਦੇ ਵਿਚਾਲੇ ਪਹੁੰਚਿਆ ਤਾਂ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਉਸ ਉਪਰ ਹਮਲਾ ਕਰ ਦਿੱਤਾ। ਇਹਨਾਂ ਲੁਟੇਰਿਆਂ ਨੇ ਬਲਜੀਤ ਸਿੰਘ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਲੁਟੇਰੇ ਕਾਂਸਟੇਬਲ ਬਲਜੀਤ ਸਿੰਘ ਤੋੱ ਉਸਦਾ ਮੋਬਾਇਲ ਅਤੇ ਸੋਨੇ ਦੀ ਮੁੰਦਰੀ ਲੁੱਟ ਖੋਹ ਕੇ ਲੈ ਗਏ। ਇਸ ਮੌਕੇ ਲੁਟੇਰਿਆਂ ਨੇ ਬਲਜੀਤ ਸਿੰਘ ਤੋਂ ਨਗਦੀ ਵੀ ਖੋਹਣ ਦਾ ਯਤਨ ਕੀਤਾ ਪਰ ਉਸ ਵਿੱਚ ਉਹ ਸਫਲ ਨਹੀਂ ਹੋ ਸਕੇ।
ਇਸ ਸਬੰਧੀ ਸੋਹਾਣਾ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ, ਇਸੇ ਦੌਰਾਨ ਬੀਤੇ ਦਿਨ ਰਫੀਕ ਮੁਹੰਮਦ ਉਰਫ਼ ਭੋਲਾ ਪਿੰਡ ਨਡਿਆਲੀ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਅੱਜ ਥਾਣਾ ਫੇਜ਼-11 ਦੀ ਪੁਲੀਸ ਵਲੋੱ ਇਸ ਮਾਮਲੇ ਵਿੱਚ ਦੂਜੇ ਮੁਲਜ਼ਮ ਸਤਾਰ ਅਲੀ ਪੁਤਰ ਅਮਰਦੀਨ ਵਸਨੀਕ ਨੰਡਿਆਲੀ ਨੂੰ ਗ੍ਰਿਫ਼ਤਾਰ ਕਰਕੇ ਸੋਹਾਣਾ ਪੁਲੀਸ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ਸਤਾਰ ਅਲੀ ਪਲੰਬਰ ਦਾ ਕੰਮ ਕਰਦਾ ਹੈ, ਉਹ ਪਹਿਲਾਂ ਵੀ ਕਈ ਅਪਰਾਧਿਕ ਵਾਰਦਾਤਾਂ ਕਰ ਚੁੱਕਿਆ ਹੈ, ਪੁਲੀਸ ਅਨੁਸਾਰ ਸਤਾਰ ਅਲੀ ਪੰਦਰਾਂ ਦਿਨ ਪਹਿਲਾਂ ਇੱਕ ਮੰਦਰ ਦਾ ਤਾਲਾ ਤੋੜਦਾ ਫੜਿਆ ਗਿਆ ਸੀ ਤੇ ਅੱਜ ਕਲ ਇਸ ਮਾਮਲੇ ਵਿੱਚ ਜਮਾਨਤ ਉੱਪਰ ਚਲ ਰਿਹਾ ਸੀ। ਪੁਲੀਸ ਅਨੁਸਾਰ ਇਹ ਗਿਰੋਹ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਚੋਰੀਆਂ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਲੰਮੇ ਸਮੇ ਤੋੱ ਅੰਜਾਮ ਦੇ ਰਹੇ ਸਨ। ਇਹਨਾਂ ਦਾ ਤੀਜਾ ਸਾਥੀ ਅਜੇ ਤੱਕ ਫਰਾਰ ਹੈ, ਜਿਸ ਦੀ ਪੁਲੀਸ ਵੱਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …