Share on Facebook Share on Twitter Share on Google+ Share on Pinterest Share on Linkedin ਕਰਾਲੀ ਵਿੱਚ ਪੁਲੀਸ ਐਪ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਲੋਕਾਂ ਨੂੰ ਆਪਣੀ ਸੁਰੱਖਿਆ ਖ਼ੁਦ ਕਰਨ ਲਈ ਅੱਗੇ ਆਉਣਾ ਚਾਹੀਦੈ: ਥਾਣੇਦਾਰ ਮੋਹਨ ਸਿੰਘ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 10 ਜੁਲਾਈ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਵੱਲੋਂ ਇਲਾਕੇ ਨੂੰ ਨਸਾ ਮੁਕਤ ਕਰਨ ਲਈ ਮੁਹਿੰਮ ਆਰੰਭੀ ਮੁਹਿੰਮ ਤਹਿਤ ਡੀ.ਐਸ.ਪੀ ਅਮਰੋਜ ਸਿੰਘ ਦੀ ਦੇਖ-ਰੇਖ ਹੇਠ ਇੰਚਾਰਜ ਸਾਂਝ ਕੇਂਦਰ ਕੁਰਾਲੀ ਮੋਹਣ ਸਿੰਘ ਸਹਾਇਕ ਥਾਣੇਦਾਰ ਵੱਲੋਂ ਸਹਿਰ ਕੁਰਾਲੀ ਨਦੀ ਪਾਰ ਸੁਆਮੀ ਜੀ ਦੀ ਕੁਟੀਆ ਤੇ ਗੁਰੂਪੂਨਿਮਾ ਦੇ ਮੌਕੇ ਥਾਣਾ ਸਾਂਝ ਕੇਂਦਰ ਕੁਰਾਲੀ ਵੱਲੋਂ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੀਆਂ ਮੋਬਾਇਲ ਐਪ ਦੀ ਜਾਣਕਾਰੀ ਦੇਣ ਲਈ ਕੈਂਪ ਲਗਾਇਆ ਗਿਆ। ਇਸ ਮੌਕੇ ਜਸਵਿੰਦਰ ਸਿੰਘ ਗੋਲਡੀ ਸਾਬਕਾ ਪ੍ਰਧਾਨ ਨਗਰ ਕੌਂਸਲ ਨੇ ਪੁਲਿਸ ਐਪ ਦੀ ਸਲਾਘਾ ਕਰਦਿਆਂ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੋਹਣ ਸਿੰਘ ਸਹਾਇਕ ਥਾਣੇਦਾਰ ਵੱਲੋਂ ਲੋਕਾਂ ਨੂੰ ਪੁਲੀਸ ਦੀਆਂ ਤਿੰਨ ਐਪ ਨੋ ਯੂਅਰ ਪੁਲਿਸ ਐਪ, ਪੀ.ਪੀ ਸਾਂਝ ਐਪ, ਸ਼ਕਤੀ ਪੁਲੀਸ ਐਪ ਫਾਰ ਵੂਮੇਨ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਉਨ੍ਹਾਂ ਕਿਹਾ ਕਿ ਐਪ ਤੇ ਜਾ ਕੇ ਤੁਸੀ ਕਿਸੇ ਵੀ ਗੁੰਮਸੁਦਗੀ ਦੀ ਡੀ.ਡੀ.ਆਰ ਦਰਜ ਕਰ ਸਕਦੇ ਹੋ, ਤੇ ਅਨਟਰੇਸ ਕਾਪੀ, ਪਾਸਪੋਰਟ ਦੀ ਸਥਿਤੀ, ਐਨ.ਓ.ਸੀ, ਪੀ.ਸੀ.ਸੀ, ਆਪਣੀ ਸਿਕਾਇਤ ਦੀ ਸਥਿਤੀ, ਅਨਕਲੇਮਡ ਵਹੀਕਲ, ਚੋਰੀ ਹੋਏ ਵਾਹਨ, ਗੁਆਚੇ ਵਿਅਕਤੀਆਂ ਦੀ ਲਿਸਟ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਮੌਕੇ ਜਿਲ੍ਹਾ ਸਾਂਝ ਕੇਂਦਰ ਇੰਚਾਰਜ ਗੁਰਿੰਦਰ ਸਿੰਘ ਐਸ.ਆਈ ਨੇ ਕਿਹਾ ਕਿ ਇਨ੍ਹਾਂ ਐਪਸ ਦੀ ਵਰਤੋਂ ਕਰਨ ਨਾਲ ਲੋਕ ਆਪਣੇ ਸਮੇਂ ਨੂੰ ਵੀ ਬਚਾ ਸਕਦੇ ਹਨ। ਇਸ ਐਪ ਸਬੰਧੀ ਕਾਸਟੇਬਲ ਸੁਰਜੀਤ ਕੌਰ ਤੇ ਸੰਦੀਪ ਕੌਰ ਨੇ ਅੌਰਤਾਂ ਨੂੰ ਜਾਣਕਾਰੀ ਦਿੱਤੀ ਤੇ ਕਿਹਾ ਕਿ ਅਗਰ ਲੜਕੀ ਜਾਂ ਅੌਰਤ ਨੂੰ ਇਹ ਸ਼ੱਕ ਜਾਹਿਰ ਹੁੰਦਾ ਹੈ ਕਿ ਇਥੇ ਸਾਡੇ ਨਾਲ ਕੋਈ ਘਟਨਾ ਵਾਪਰ ਸਕਦੀ ਹੈ ਤਾ ਉਨ੍ਹਾਂ ਦੀ ਫੋਟੋ ਜਾਂ ਵੀਡਿਓ ਖਿੱਚ ਕੇ ਪੁਲੀਸ ਐਪ ’ਤੇ ਭੇਜ ਸਕਦੇ ਹੋ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ