ਪੰਜਾਬ ਪਾਵਰਕੌਮ ਕਾਰਪੋਰੇਸ਼ਨ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਦਿੱਤਾ ਵਿਸ਼ਾਲ ਧਰਨਾ

ਸੋਢੀ ਗਰੁਪ ਦੇ 13 ਸਾਥੀ ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ ਗਰੁੱਪ) ਵਿੱਚ ਸ਼ਾਮਲ ਹੋਏ: ਲੱਖਾ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਬਿਜਲੀ ਮੁਲਾਜ਼ਮ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੰਜਾਬ ਵੱਲੋਂ ਪੰਜਾਬ ਸਰਕਾਰ ਵਲੋ ਬਠਿੰਡਾ, ਰੋਪੜ ਅਤੇ ਥਰਮਲ ਪਲਾਂਟ ਬੰਦ ਕਰਨ ਵਿਰੁੱਧ ਸੋਹਾਣਾ ਸਬ-ਡਵੀਜ਼ਨ ਦਫਤਰ ਸਾਹਮਣੇ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਸਰਕਲ ਕਮੇਟੀ ਪ੍ਰਧਾਨ ਸ੍ਰ. ਲੱਖਾ ਸਿੰਘ ਨੇ ਕੀਤੀ। ਇਸ ਧਰਨੇ ਵਿੱਚ ਸਬ-ਡਿਵੀਜ਼ਨ ਪ੍ਰਧਾਨ ਮਨਜੀਤ ਸਿੰਘ ਸੋਢੀ ਗਰੁਪ ਦੀ ਅਗਵਾਈ ਹੇਠ ਆਪਣੇ 13 ਸਾਥੀਆਂ ਨੂੰ ਲੈ ਕੇ ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ ਗਰੁਪ) ਵਿੱਚ ਸ਼ਾਮਲ ਹੋਏ ਹਨ, ਜਿਨ੍ਹਾਂ ਹਾਰ ਪਾ ਕੇ ਯੂਨੀਅਨ ਵਲੋੱ ਸਵਾਗਤ ਕੀਤਾ ਗਿਆ। ਜਥੇਬੰਦੀ ਦੇ ਕੰਮ ਕਾਰਜ ਦੇਖ ਕੇ ਸਾਥੀ ਮਨਜੀਤ ਸਿੰਘ, ਰਮਾਂਕਾਂਤ, ਬਲਕਾਰ ਸਿੰਘ, ਦੇਵੀ ਲਾਲ, ਰੂਧਲ, ਰਮੇਸ਼ ਚੰਦ, ਰਮਾਚੰਦਰ, ਰਮਾ ਸ਼ੰਕਰ, ਜੋਗਿੰਦਰ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ, ਬੀਰਬਲ, ਕੁਲਦੀਪ ਸਿੰਘ ਟੈਕਨੀਕਲ ਸਰਵਿਸ ਯੂਨੀਅਨ (ਭੰਗਲ ਗਰੁੱਪ) ਵਿੱਚ ਸ਼ਾਮਿਲ ਹੋਏ।
ਧਰਨੇ ਦੀ ਅਗਵਾਈ ਕਰਦਿਆਂ ਸਰਕਲ ਪ੍ਰਧਾਨ ਲੱਖਾ ਸਿੰਘ ਨੇ ਦੱਸਿਆ ਕਿ ਕੇੱਦਰ ਸਰਕਾਰ ਦੇ ਇਸ਼ਾਰਿਆਂ ਤੇ ਪੰਜਾਬ ਸਰਕਾਰ ਨੇ ਦਿਸ਼ਾ ਨਿਰਦੇਸ਼ ਨੀਤੀਆਂ ਨੂੰ ਲਾਗੂ ਕਰਦਿਆਂ ਪਹਿਲਾਂ ਬਿਜਲੀ ਬੋਰਡ ਨੂੰ ਭੰਗ ਕੀਤਾ ਅਤੇ ਇਸ ਨੂੰ ਦੋ ਨਿਗਮਾਂ ਵਿੱਚ ਵੰਡ ਕੇ ਪਾਵਰ ਕੰਪਨੀਆਂ ਦੀ ਮੈਨੇਜਮੈਂਟ ਨੇ ਨਿੱਜੀਕਰਨ ਦਾ ਹੱਲਾ ਹੋਰ ਵੀ ਤੇਜ਼ ਕਰ ਦਿੱਤਾ ਹੈ। ਜਿਸ ਦੇ ਤਹਿਤ ਬਠਿੰਡਾ, ਰੋਪੜ ਅਤੇ ਲਹਿਰਾ ਮਹੱਬਤ ਸਰਕਾਰੀ ਥਰਮਲਾਂ ਨੂੰ ਬੰਦ ਕਰਨ ਫੈਸਲਾ ਕੀਤਾ ਗਿਆ ਹੈ। ਟਰਾਂਸਫਰ ਰਿਪੇਅਰ ਵਰਕਸ਼ਾਪ ਬੰਦ ਕੀਤੀਆਂ ਗਈਆਂ ਹਨ, ਠੇਕੇ ਤੇ ਕੰਮ ਕਰਦੇ ਕਾਮਿਆਂ ਦੀ ਛਾਂਟੀਆਂ ਕੀਤੀਆਂ ਜਾ ਰਹੀਆਂ ਹਨ। ਸੰਘਰਸ਼ ਕਰਨ ਵਾਲਿਆਂ ਦੇ ਹੱਕਾਂ ਤੇ ਪਾਬੰਦੀਆਂ ਮੜੀਆਂ ਜਾ ਰਹੀਆਂ ਹਨ। ਦਿਨੋਂ ਦਿਨ ਘੱਟ ਰਹੀ ਬਿਜਲੀ ਮੁਲਾਜ਼ਮਾਂ ਦੀ ਗਿਣਤੀ ਅਤੇ ਵੱਧ ਰਹੇ ਕੰਮ ਭਾਰ ਕਾਰਨ ਆਮ ਖਪਤਕਾਰਾਂ ਤੇ ਆਮ ਲੋਕਾਂ ਨੂੰ ਮੁਸ਼ੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮੈਨੇਜਮੈਟ ਤੇ ਕੋਈ ਵੀ ਅਸਰ ਨਹੀਂ ਹੈ। ਸਗੋਂ ਬਿਜਲੀ ਦੇ ਬਿਲਾਂ ਵਿੱਚ ਬੇਤਹਾਸ਼ਾ ਵਾਧਾ ਕਰਕੇ ਆਮ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ।
ਧਰਨੇ ਨੂੰ ਹੋਰਨਾਂ ਤੋਂ ਇਲਾਵਾ ਗੁਰਬਖ਼ਸ਼ ਸਿੰਘ, ਜਨਕਰਾਜ਼, ਪਰਮਜੀਤ ਸਿੰਘ, ਵਿਜੇ ਕੁਮਾਰ, ਰਮਾਂਕਾਂਤ, ਮਨਜੀਤ, ਅਮਰੀਕ, ਬਲਕਾਰ, ਸਤੀਸ਼, ਸੁਰਜੀਤ, ਬਿਕਰ ਨੇ ਵੀ ਸੰਬੋਧਨ ਕੀਤਾ ਅਤੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੂੰ ਮੁਲਾਜਮ ਮੰਗਾਂ ਦਾ ਜਲਦੀ ਨਿਪਟਾਰਾ ਕਰਨ ਦੀ ਅਪੀਲ ਕੀਤੀ ਕਿਉੱਕਿ ਇਹ ਮੰਗਾਂ ਪਿਛਲੀ ਬਾਦਲ ਸਰਕਾਰ ਦੇ ਸਮੇੱ ਦੀਆਂ ਲਟਕਦੀਆਂ ਆ ਰਹੀਆਂ ਹਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…