
ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜ਼ੇਸ਼ਲ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ:
ਪੰਜਾਬ ਪ੍ਰਾਈਵੇਟ ਸਕੂਲ ਆਰਗ਼ੇਨਾਈਜ਼ੇਸ਼ਨ ਦਾ ਵਫ਼ਦ ਸਕੱਤਰ ਜਨਰਲ ਤੇਜਪਾਲ ਸਿੰਘ ਦੀ ਅਗਵਾਈ ਵਿੱਚ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ ਸੋਨੀ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿਤਾ ਗਿਆ। ਇਸ ਮੌਕੇ ਆਰਗ਼ੇਨਾਈਜ਼ੇਸ਼ਨ ਨੇ ਉਨ੍ਹਾਂ ਨੂੰ ਸਿੱਖਿਆ ਮੰਤਰੀ ਬਣਨ ਤੇ ਵਧਾਈ ਦਿਤੀ ਅਤੇ ਬੁੱਕਾ ਦੇਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਜਨਰਲ ਤੇਜਪਾਲ ਸਿੰਘ ਨੇ ਦੱਸਿਆ ਕਿ ਮੰਤਰੀ ਤੋਂ ਮੰਗ ਕੀਤੀ ਗਈ ਕਿ ਐਸੋਸੀਏਸ਼ਨ ਦੇ ਮਸਲੇ ਦਾ ਪੱਕਾ ਹੱਲ ਕੱਢਿਆ ਜਾਵੇ ਇਸ ਮਾਮਲੇ ਤੇ ਵਿਚਾਰ ਕਰਨ ਲਈ ਆਰਗ਼ੇਨਾਈਜ਼ੇਸ਼ਨ ਦੇ ਵਫ਼ਦ ਨੂੰ ਮੀਟਿੰਗ ਲਈ ਸਮਾਂ ਦਿਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ 2100 ਐਸੋਸੀਏਟਿਡ ਸਕੂਲਾਂ ਦੀ ਮਾਨਤਾ ’ਚ ਵਾਧਾ ਲੈਣ ਲਈ ਹਰ ਸਾਲ ਖ਼ੱਜਲ਼ ਖੁਆਰ ਹੋਣਾ ਪੈਂਦਾ ਹੈ ਇਸਦਾ ਪੱਕਾ ਪ੍ਰਬੰਧ ਕੀਤਾ ਜਾਵੇ। ਉੱਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸਿੱਖਿਆ ਨੀਤੀ 2018 ਦੀ ਘੋਸ਼ਣਾ ਕਰੇ। ਪੰਜਾਬ ਦੇ ਐਫੀਲੀਏਟਿਡ ਅਤੇ ਐਸੋਸੀਏਸ਼ਨ ਸਕੂਲਾਂ ਦੇ ਪੰਜਵੀਂ ਅਤੇ ਅਠਵੀਂ ਦੀ ਵਾਰਸ਼ਿਕ ਪ੍ਰੀਖਿਆ ਫਰਵਰੀ/ ਮਾਰਚ ਵਿੱਚ ਲੈਣੀ ਲਾਜ਼ਮੀ ਕੀਤੀ ਜਾਵੇ। ਰਾਜ ਦੇ ਸਮੂਹ ਐਫੀਲੀਏਟਿਡ ਸਕੂਲਾਂ ਨੂੰ ਫੀਸ ਦੇ ਅਧਾਰ ਤੇ ਸ਼੍ਰੇਣੀਬੱਧ ਕੀਤਾ ਜਾਵੇ, ਘੱਟੋ ਘੱਟ ਐਫੀਲੀਏਟਿਡ ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਅਤੇ ਅਪਣਾ ਪ੍ਰੀਖਿਆ ਕੇਂਦਰ ਨਾ ਬਣਾਇਆ ਜਾਵੇ।
ਉਨ੍ਹਾਂ ਮੰਗ ਕੀਤੀ ਕਿ ਬੋਰਡ ਵੱਲੋਂ 90ਫੀਸਦੀ ਜਬਰੀ ਪਾਠ ਪੁਸਤਕਾਂ ਖਰੀਦ ਕਰਨ ਦੇ ਆਦੇਸ਼ ਰੱਦ ਕੀਤੇ ਜਾਣ। ਇਸ ਮੌਕੇ ਪੱਤਰਕਾਰਾਂ ਵੱਲੋਂ ਐਸੋਸੀਏਸ਼ਨ ਸਕੂਲ ਦੀ ਹੋਂਦ ਸਬੰਧੀ ਪੱੁਛੇ ਗਏ ਇਕ ਸਵਾਲ ਵਿੱਚ ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਇਨ੍ਹਾਂ ਸਕੂਲਾਂ ਦਾ ਨਤੀਜਾ ਵਧੀਆ ਆਇਆ ਹੈ ਤਾਂ ਇਨ੍ਹਾਂ ਦੀ ਪਿਠ ਥੱਪ ਥਪਾਉਣੀ ਚਾਹੀਦੀ ਹੈ। ਉਸ ਇਨ੍ਹਾਂ ਦੇ ਮਾਮਲੇ ਬਾਰੇ ਸਿੱਖਿਆ ਵਿਭਾਗ ਨਾਲ ਮਾਮਲਾ ਵਿਚਾਰਾਂਗਾ। ਇਸ ਮੌਕੇ ਵਫ਼ਦ ਵਿੱਚ ਹਰਬੰਸ ਸਿੰਘ ਬਾਦਸ਼ਾਹਪੁਰ, ਦੇਵ ਰਾਜ ਪਹੁਜਾ, ਪ੍ਰੇਮਪਾਲ ਮਲਹੋਤਰਾ, ਮੈਡਮ ਨਗਿੰਦਰ ਸਹੋਤਾ, ਹਰਪ੍ਰੀਤ ਸਿੰਘ ਗੋਲੂ, ਬਲਜੀਤ ਸਿੰਘ ਰੰਧਾਵਾ, ਅਮਰੀਕ ਸਰਮਾਂ ਅਨਿਲ ਕਪੂਰ, ਉਮਾਂ ਕਾਂਤ ਅਤੇ ਜਸਵੰਤ ਸਿੰਘ ਰਾਜਪੁਰਾ ਆਦਿ ਸ਼ਾਮਲ ਸਨ।