ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰੋਜੈਕਟ ਸਬੰਧੀ ਅਗਸਤ ਤੋਂ ਅਕਤੂਬਰ ਤੱਕ ਦੀ ਕਾਰਗੁਜ਼ਾਰੀ ਦਾ ਰਿਵਿਊ

ਅੰਤਿਮ ਜਾਂਚ ਦੇ ਨਤੀਜਿਆਂ ਵਿੱਚ ਦਿਖਿਆ ਮਹੀਨਾਵਾਰ ਯੋਜਨਾ ਦਾ ਪ੍ਰਭਾਵ

ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਪ੍ਰੋਜੈਕਟ ‘’ਚ ਟੀਚਿਆਂ ਨੂੰ ਦੱਸਿਆ ਬੱਚਿਆਂ ਦੇ ਸਿੱਖਣ ਪੱਧਰ ਨੂੰ ਉੱਚਾ ਉਠਾਉਣ ਲਈ ਮਹੱਤਵਪੂਰਨ ਕੜੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਰਹਿਨੁਮਾਈ ‘ਵਿੱਚ ਸਕੂਲੀ ਸਿੱਖਿਆ ਵਿੱਚ ਗੁਣਾਤਮਿਕ ਤੇ ਗਿਣਾਤਮਿਕ ਵਿਕਾਸ ਦੇ ਨਿਰਧਾਰਿਤ ਟੀਚਿਆ ਨੂੰ ਪੂਰਾ ਕਰਨ ਲਈ ਸਕੂਲਾਂ ਅੰਦਰ ਚੱਲ ਰਹੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਤਹਿਤ ਵਿਸ਼ੇਸ਼ ਮੀਟਿੰਗ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਹੋਈ। ਜਿਸ ਵਿੱਚ ਪਿਛਲੇ ਚਾਰ ਮਹੀਨਿਆਂ ਦੀ ਪ੍ਰਗਤੀ, ਅਧਿਆਪਕਾਂ ਦੀ ਕਾਰਜਕੁਸ਼ਲਤਾ ਨਾਲ ਹੋਣ ਵਾਲੇ ਸੁਧਾਰ ਬਾਰੇ ਚਰਚਾ ਕਰਨ ਉਪਰੰਤ ਪੰਜਾਬ ਦੇ ਸਕੂਲੀ ਬੱਚਿਆਂ ਦੇ ਸਿੱਖਣ ਪੱਧਰ ਦੀ ਪ੍ਰਗਤੀ ਦਾ ਵਿਸ਼ਲੇਸ਼ਣ ਕੀਤਾ ਗਿਆ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਦੇਖ-ਰੇਖ ਹੇਠ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਤੋੱ ਪੰਜਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਪੰਜਾਬੀ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਅੱਖਰ, ਸ਼ਬਦ, ਪੈਰ੍ਹਾ, ਕਹਾਣੀ, ਲਿਖਣ, ਸਮਝਣ ਅਤੇ ਗਣਿਤ ਦੀਆਂ ਅੰਕ ਪਹਿਚਾਣ, ਜੋੜ, ਘਟਾਓ, ਗੁਣਾ, ਭਾਗ, ਪਹਾੜੇ ਅਤੇ ਸਵਾਲਾਂ ਨੂੰ ਸਮਝ ਕੇ ਕਰਨ ਦੀ ਪੱਧਤੀ ਨੂੰ ਆਧਾਰ ਮੰਨ ਕੇ ਅਗਸਤ ਤੋਂ ਅਕਤੂਬਰ ਮਹੀਨੇ ਲਈ ਨਿਰਧਾਰਿਤ ਟੀਚਿਆਂ ਦੀ ਪ੍ਰਗਤੀ ਲਈ ਜਾਂਚ ਨਵੰਬਰ ਮਹੀਨੇ ‘ਚ ਕਰਵਾਈ ਗਈ ਸੀ।
ਬੁਲਾਰੇ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਮੀਟਿੰਗ ਵਿੱਚ ਸਕੂਲਾਂ ਦੀ ਪ੍ਰਗਤੀ ਵਿੱਚ ਵਧੀਆ ਪ੍ਰਦਰਸ਼ਨ ਹੈਂ ਉਹਨਾਂ ਦੇ ਇਸ ਪ੍ਰਗਤੀ ਲਈ ਕੀਤੇ ਗਏ ਸੁਹਿਰਦ ਯਤਨਾਂ ਬਾਰੇ ਵਧਾਈ ਦਿੱਤੀ ਅਤੇ ਅਧਿਆਪਕਾਂ ਦੁਆਰਾ ਜਿਹੜੇ ਕੰਮ ਬੱਚਿਆਂ ਦੇ ਗੁਣਾਤਮਿਕ ਵਿਕਾਸ ਲਈ ਕੀਤੇ ਗਏ ਉਹਨਾਂ ਨੂੰ ਦੂਜੇ ਸਕੂਲਾਂ ਦੇ ਨਾਲ ਸਾਂਝਾ ਕਰਨ ਦੀ ਗੱਲ ਕਹੀ। ਜਿਨ੍ਹਾਂ ਸਕੂਲਾਂ ਅਤੇ ਬਲਾਕਾਂ ਦੇ ਨਤੀਜਿਆਂ ਵਿੱਚ ਮਿਆਰੀ ਪ੍ਰਗਤੀ ਨਹੀੱ ਹੋਈ ਉਹਨਾਂ ਦੇ ਕਾਰਨਾਂ ਅਤੇ ਯੋਜਨਾਬੰਦੀ ਦੇ ਲਾਗੂ ਨਾਲ ਹੋਣ ਸਬੰਧੀ ਕਮੀਆਂ ਨੂੰ ਵਿਚਾਰ ਕੇ ਰਿਪੋਰਟ ਤਿਆਰ ਕਰਨ ਲਈ ਕਿਹਾ। ਜਿਹੜੇ ਅਧਿਕਾਰੀ ਜਾਂ ਅਧਿਆਪਕ ਬੱਚਿਆਂ ਦੇ ਸਿੱਖਣ ਪੱਧਰ ਦੀ ਪ੍ਰਗਤੀ ਲਈ ਸੁਹਿਰਦ ਯਤਨ ਕਰਨ ਵਿੱਚ ਆਨਾ-ਕਾਣੀ ਕਰ ਰਹੇ ਹਨ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੂੰ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਕਾਰਵਾਈ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਇਹ ਤਾਂ ਸੁਭਾਵਿਕ ਨਹੀਂ ਹੈ ਕਿ ਕਿਸੇ ਸਕੂਲ ਦਾ ਨਤੀਜਾ ਉਸਦੀ ਬੇਸ ਲਾਇਨ ਤੋਂ ਘੱਟ ਹੋਵੇ, ਪਰ ਜਿਹੜੇ ਸਕੂਲਾਂ ਦਾ ਨਤੀਜਾ ਅਜਿਹਾ ਹੈਂ ਉਹਨਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਸਖ਼ਤ ਤਾੜਨਾ ਕਰਦੇ ਹੋਏ ਰਿਪੋਰਟ ਤਿਆਰ ਕਰਵਾਉਣ ਲਈ ਕਿਹਾ ਕਿ ਇਹਨਾਂ ਦੀ ਬੇਸ ਲਾਇਨ ਦੀ ਜਾਂਚ ਸਹੀ ਨਹੀਂ ਸੀ ਜਾਂ ਯੋਜਨਬੰਦੀ ਲਾਗੂ ਕਰਨ ਵਿੱਚ ਢਿੱਲ ਵਰਤੀ ਹੈ।
ਬੁਲਾਰੇ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਲ ਦੌਰਾਨ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ ਹਰ ਮਹੀਨੇ ਦਾ ਕਾਰਜ ਪਲਾਨ ਤਿਆਰ ਕਰਕੇ ਸਮੂਹ ਸਕੂਲਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਰਾਂਹੀ ਭੇਜਿਆ ਗਿਆ। ਜਿਸ ਤੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੀ ਅਧਿਆਪਕਾਂ ਦੀ ਟੀਮ ਜਿਸ ਵਿੱਚ ਬਲਾਕ ਮਾਸਟਰ ਟਰੇਨਰ ਅਤੇ ਕਲਸਟਰ ਮਾਸਟਰ ਟਰੇਨਰਾਂ ਨੇ ਮਹੀਨਾਵਾਰ ਯੋਜਨਾਬੰਦੀ ਨੂੰ ਸਕੂਲਾਂ ਤੱਕ ਪਹੁੰਚਾ ਕੇ ਅਧਿਆਪਕਾਂ ਦਾ ਸਹਿਯੋਗ ਕਰਦੇ ਹੋਏ ਲਾਗੂ ਕਰਵਾਇਆ।
ਹਰ ਮਹੀਨੇ ਇੱਕ ਵਿਸ਼ੇ ਦੀਆਂ ਵਿਸ਼ੇਸ਼ ਗਤੀਵਿਧੀਆਂ ਤੇ ਧਿਆਨ ਕੇਂਦਰਿਤ ਕਰਨ ਦੇ ਨਾਲ਼-ਨਾਲ਼ ਸਵੇਰ ਦੀ ਸਭਾ ਨੂੰ ਬੌਧਿਕ ਪੱਖੋਂ ਗੁਣਾਤਮਿਕ ਕਰਦੇ ਹੋਏ ਅਤੇ ਹਰ ਹਫ਼ਤੇ ਬਾਲ ਸਭਾਵਾਂ ਦਾ ਸੁਚੱਜਾ ਆਯੋਜਨ ਕਰਦੇ ਹੋਏ ਵਿਦਿਆਰਥੀਆਂ ਨੂੰ ਹਰ ਵਿਸ਼ੇ ਦਾ ਪੜ੍ਹਣ ਤੇ ਲਿਖਣ ਦਾ ਅਭਿਆਸ ਕਰਵਾਉੱਦੇ ਹੋਏ ਟੀਚਾ ਬੱਚੇ ਦੇ ਸਰਵਪੱਖੀ ਵਿਕਾਸ ਲਈ ਕੰਮ ਕੀਤਾ ਗਿਆ। ਇਸ ਮੀਟਿੰਗ ਨੂੰ ਡਾਇਰੈਕਟਰ ਸਿੱਖਿਆ ਵਿਭਾਗ (ਐਲੀਮੈਂਟਰੀ) ਇੰਦਰਜੀਤ ਸਿੰਘ, ਸਹਾਇਕ ਡਾਇਰੈਕਟਰ ਜਰਨੈਲ ਸਿੰਘ ਕਾਲੇਕੇ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਪ੍ਰਿੰਸੀਪਲ ਡਾਇਟ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, 217 ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੇ ਬਲਾਕ ਮਾਸਟਰ ਟਰੇਨਰ, ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …