ਪੰਜਾਬ ਗ੍ਰਾਮੀਣ ਬੈਕ ਨੇ ਮਾਰਚ 2017 ਤੱਕ ਕੀਤਾ 10 ਹਜ਼ਾਰ ਕਰੋੜ ਦਾ ਕਾਰੋਬਾਰ: ਅਰੁਣ ਸ਼ਰਮਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਸਤੰਬਰ:
ਪੰਜਾਬ ਗ੍ਰਾਮੀਣ ਬੈਕ ਦੇ ਚੇਅਰਮੈਨ ਅਰੁਣ ਕੁਮਾਰ ਸ਼ਰਮਾ ਨੇ ਕਿਹਾ ਕਿ ਸਤੰਬਰ 2005 ਵਿਚ ਪੰਜਾਬ ਦੇ ਤਿੰਨ ਮੋਹਰੀ ਬੈਕਾਂ ਨੂੰ ਮਿਲਾ ਕੇ ਪੰਜਾਬ ਗ੍ਰਾਮੀਣ ਬੈਂਕ ਦੀ ਸਥਾਪਨਾ ਕੀਤੀ ਗਈ ਸੀ ਅਤੇ ਉਸ ਸਮੇ ਬੈਂਕ ਦੀਆਂ 147 ਸਾਖਾਵਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ ਇਸ ਸਮੇਂ ਬੈਕ ਦੀਆਂ ਸਖਾਵਾਂ ਦੀ ਗਿਣਤੀ 285 ਹੋ ਗਈ ਹੈ। ਉਹ ਅੱਜ ਨੇੜਲੇ ਪਿੰਡ ਮਲਕਪੁਰ ਵਿੱਚ ਪੰਜਾਬ ਗ੍ਰਾਮੀਣ ਬੈਕ ਸ਼ਾਖਾ ਖਰੜ ਦੇ 13ਵੇਂ ਸਲਾਨਾ ਸਥਾਪਨਾ ਦਿਵਸ ਮੌਕੇ ਬੈਕ ਦੇ ਗਾਹਕਾਂ, ਕਿਸਾਨਾਂ, ਸੈਲਫ ਹੈਲਪ ਗਰੁੱਪ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਬੈਕ ਦੀ ਸਭਾਨਾ ਕੀਤੀ ਗਈ ਸੀ ਉਸ ਸਮੇਂ ਬੈਕ ਦਾ ਕਾਰੋਬਾਰ 1384 ਕਰੋੜ ਰੁਪਏ ਦਾ ਸੀ ਤੇ ਹੁਣ 31-3-2017 ਤੱਕ ਵੱਧ ਕੇ 10 ਹਜ਼ਾਰ ਕਰੋੜ ਦਾ ਅੰਕੜਾ ਪਾਰ ਕਰ ਚੁੱਕਾ ਹੈ ਅਤੇ ਮਾਰਚ 2018 ਤੱਕ 12000 ਕਰੋੜ ਦੇ ਕਾਰੋਬਾਰ ਦਾ ਟੀਚਾ ਪਾਰ ਕਰਨ ਨੂੰ ਲੈ ਕੇ ਅੱਗੇ ਵੱਧ ਰਿਹਾ ਹੈ। ਇਹ ਜਾਣਕਾਰੀ ਪੰਜਾਬ ਗ੍ਰਾਮੀਣ ਬੈਕ ਖਰੜ ਸ਼ਾਖਾ ਦੇ 13ਵੇਂ ਸਥਾਪਨਾ ਦਿਵਸ ਮੌਕੇ ਬੈਂਕ ਦੇ ਗਾਹਕਾਂ ਨੂੰ ਸੰਬੋਧਨ ਕਰਦਿਆ ਦਿੱਤੀ।
ਬੈਕ ਚੇਅਰਮੈਨ ਨੇ ਕਿਹਾ ਕਿ ਪੰਜਾਬ ਗ੍ਰਾਮੀਣ ਬੈਕ ਅਜੋਕੇ ਯੁੱਗ ਵਿੱਚ ਬੈਕਿੰਗ ਨਾਲ ਸਬੰਧਤ ਮੋਬਾਈਲ ਬੈਕਿੰਗ, ਈ ਕਾਮਰਸ ਵਰਗੀਆਂ ਸੇਵਾਵਾਂ, ਪੀ.ਜੀ.ਬੀ.ਐਮ. ਬੈਕਿੰਗ ਐਪ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਬੈਕ ਆਪਣੇ ਗਾਹਕਾਂ ਨੂੰ ਭੀਮ ਅਤੇ ਹੋਰ ਸੇਵਾਵਾਂ ਆਪਣੇ ਗਾਹਕਾਂ ਨੂੰ ਪ੍ਰਦਾਨ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗ੍ਰਾਮੀਣ ਬੈਕ ਨੂੰ ਅਟੱਲ ਪੈਨਸ਼ਨ ਯੋਜਨਾ ਵਿੱਚ ਅਹਿਮ ਯੋਗਦਾਨ ਹੋਣ ਕਰਕੇ ਇਸ ਨੂੰ ਸਕੀਮ ਦਾ ਬ੍ਰਾਂਡ ਅੰਬੈਡਸਰ ਬਣਾਇਆ ਗਿਆ ਹੈ। ਬੈਕ ਦੇ ਰਿਜ਼ਨਲ ਮੈਨੇਜ਼ਰ ਪੀ.ਐਸ. ਮਿੱਤਲ ਨੇ ਬੈਕ ਦੀਆਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਅਟੱਲ ਪੈਨਸ਼ਨ ਯੋਜਨਾ, ਡੇਬਿਟ ਕਾਰਡ ਸਮੇਤ ਹੋਰ ਸਕੀਮਾਂ ਬਾਰੇ ਦੱਸਿਆ।
ਬੈਕ ਵੱਲੋਂ ਅੱਜ ਨਵੇਂ ਬਣਾਏ ਗਏ 13 ਸੈਲਪ ਗਰੁੱਪ ਨੂੰ ਪ੍ਰਵਾਨਗੀ ਪੱਤਰ ਅਤੇ ਕਿਸਾਨਾਂ ਨੂੰ 6.5 ਕਰੋੜ ਰੁਪਏ ਦੇ ਕਰਜ਼ੇ ਦੇ ਚੈਕ ਅਤੇ ਪ੍ਰਵਾਨਗੀ ਪੱਤਰ ਵੀ ਦਿੱਤੇ ਗਏ। ਇਸ ਮੌਕੇ ਸੰਜੀਵ ਕੁਮਾਰ ਡੀ.ਡੀ.ਐਮ.ਨਬਾਰਡ, ਸ਼ਾਖਾ ਖਰੜ ਦੇ ਮੈਨੇਜ਼ਰ ਅਮਨਦੀਪ ਸਿੰਘ, ਮਿਸ. ਦੀਪਤੀ ਮੁਹਾਲੀ, ਅਸ਼ਵਨੀ ਕੁਮਾਰ, ਗੁਰਮਿੰਦਰ ਸਿੰਘ, ਰਾਜੇਸ ਧਵਨ, ਦਵਾਰਿਕ ਦਾਸ, ਹਰਿੰਦਰ ਸਿੰਘ, ਜਸਵੰਤ ਸਿੰਘ, ਸਤੀਸ਼ ਕੁਮਾਰ, ਸਤਿੰਦਰਪਾਲ ਸਿੰਘ, ਮਨਜੀਤ ਸਿੰਘ, ਹਰਪ੍ਰੀਤ ਸਿੰਘ, ਮਾਸਟਰ ਪ੍ਰੇਮ ਸਿੰਘ, ਸੰਜੀਵ ਕੁਮਾਰ ਰੂਬੀ, ਸੁਰਮੁੱਖ ਸਿੰਘ ਸਾਬਕਾ ਸਰਪੰਚ, ਪਿੰਡ ਦੇ ਸਰਪੰਚ ਗੁਰਭਾਗ ਸਿੰਘ ਸਮੇਤ ਪਿੰਡਾਂ ਦੇ ਸਰਪੰਚ, ਕਿਸਾਨ, ਬੈਕ ਗਾਹਕ, ਸੈਲਫ ਹੈਲਪ ਗਰੁੱਪ ਦੇ ਅਹੁੱਦੇਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Banks

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…