ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ਿਲ੍ਹਾ ਪੱਧਰੀ ਅਕਾਦਮਿਕ ਵਿੱਦਿਅਕ ਮੁਕਾਬਲੇ

ਪਹਿਲੇ ਦਿਨ ਪ੍ਰਾਇਮਰੀ ਵਰਗ ਦੇ ਸ਼ਬਦ ਗਾਇਨ, ਭਾਸ਼ਨ, ਲੋਕਗੀਤ, ਚਿੱਤਰਕਲਾ, ਸੁੰਦਰ ਲਿਖਾਈ ਤੇ ਸੋਲੋ ਡਾਂਸ ਮੁਕਾਬਲੇ ਕਰਵਾਏ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋੱ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲੇ ਅੱਜ ਮੁਹਾਲੀ ਪਬਲਿਕ ਸਕੂਲ ਫੇਜ਼-10 ਐਸਏਐਸ ਨਗਰ ਵਿੱਚ ਸ਼ੁਰੂ ਹੋਏ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਦੱਸਿਆ ਗਿਆ ਕਿ ਅੱਜ ਜ਼ਿਲ੍ਹਾ ਐਸਏਐਸ ਨਗਰ ਵਿੱਚ ਪ੍ਰਾਇਮਰੀ ਵਰਗ ਦੇ, ਸ਼ਬਦ ਗਾਇਨ, ਭਾਸ਼ਨ, ਲੋਕਗੀਤ, ਚਿੱਤਰਕਲਾ, ਸੁੰਦਰ ਲਿਖਾਈ ਅਤੇ ਸੋਲੋ ਡਾਂਸ ਮੁਕਾਬਲੇ ਕਰਵਾਏ ਗਏ।
ਬੋਰਡ ਦੇ ਬੁਲਾਰੇ ਅਨੁਸਾਰ ਅੱਜ ਹੋਏ ਮੁਕਾਬਲਿਆਂ ਵਿੱਚ ਜੇਤੂਆਂ ਦਾ ਵੇਰਵਾ ਇਸ ਪ੍ਰਕਾਰ ਰਿਹਾ। ਚਿੱਤਰ ਕਲਾ ’ਚੋਂ ਪਹਿਲਾ ਸਥਾਨ ਸਿਮਰਨਜੀਤ ਕੌਰ ਸੰਤ ਈਸ਼ਰ ਸਿੰਘ ਮਾਡਲ ਸਕੂਲ ਸੈਕਟਰ-70, ਦੂਜਾ ਸਥਾਨ ਰਾਜਨ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-3ਬੀ1 ਮੁਹਾਲੀ, ਤੀਜਾ ਸਥਾਨ ਦਮਨਪ੍ਰੀਤ ਕੌਰ ਸੰਤ ਵਰਿਅਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ, ਚੌਥਾ ਸਥਾਨ ਰਾਜਨਦੀਪ ਕੌਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਅਤੇ ਸੁੰਦਰ ਲਿਖਾਈ ਚੋੱ ਪਹਿਲਾ ਸਥਾਨ ਨਿੱਕੀ ਕੁਮਾਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ, ਦੂਜਾ ਸਥਾਨ ਅਮਿਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਫੇਜ਼-3ਬੀ1, ਤੀਜਾ ਸਥਾਨ ਨੂਰ ਸੰਤ ਈਸ਼ਰ ਸਿੰਘ ਮਾਡਲ ਸਕੂਲ ਸੈਕਟਰ-70, ਚੌਥਾ ਸਥਾਨ ਨਵਨੀਤ ਕੌਰ ਸੰਤ ਵਰਿਅਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ, ਸੋਲੋ ਡਾਂਸ ਚੋੱ ਪਹਿਲਾ ਸਥਾਨ ਪਾਇਲ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-3ਬੀ1, ਦੂਜਾ ਸਥਾਨ ਤਾਨੀਆਂ ਸੰਤ ਈਸ਼ਰ ਸਿੰਘ ਮਾਡਲ ਸਕੂਲ ਸੈਕਟਰ-70,ਤੀਜਾ ਸਥਾਨ ਮਨਜੋਤ ਸਿੰਘ ਸੰਤ ਵਰਿਅਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ, ਸ਼ਬਦ ਗਾਇਨ ’ਚੋਂ ਪਹਿਲਾ ਸਥਾਨ ਪ੍ਰਭਜੋਤ ਕੌਰ ਤੇ ਸਾਥੀ ਸੰਤ ਵਰਿਅਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ, ਦੂਜਾ ਸਥਾਨ ਹਰਮਨਪ੍ਰੀਤ ਕੌਰ ਤੇ ਸਾਥੀ ਸੰਤ ਈਸ਼ਰ ਸਿੰਘ ਮਾਡਲ ਸਕੂਲ ਸੈਕਟਰ-70, ਤੀਜਾ ਸਥਾਨ ਸਾਰਥਕ ਤੇ ਸਾਥੀ ਸਰਕਾਰੀ ਐਲੀਮੈਂਟਰੀ ਸਕੂਲ ਨਿੰਬੂਆਂ ਡੇਰਾਬਸੀ, ਭਾਸ਼ਨ ’ਚੋਂ ਪਹਿਲਾ ਸਥਾਨ ਪੂਜਾ ਸਰਕਾਰੀ ਐਲੀਮੈਂਟਰੀ ਸਕੂਲ ਨਿੰਬੂਆਂ ਡੇਰਾਬਸੀ, ਦੂਜਾ ਸਥਾਨ ਦਮਨਪ੍ਰੀਤ ਕੌਰ ਸੰਤ ਵਰਿਅਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ, ਤੀਜਾ ਸਥਾਨ ਜਸ਼ਨਦੀਪ ਕੌਰ ਸੰਤ ਈਸ਼ਰ ਸਿੰਘ ਮਾਡਲ ਸਕੂਲ ਸੈਕਟਰ-70 ਅਤੇ ਲੋਕ ਗੀਤ ’ਚੋਂ ਪਹਿਲਾ ਸਥਾਨ ਗੁਰਵਿੰਦਰ ਸਿੰਘ ਸੰਤ ਵਰਿਅਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ, ਦੂਜਾ ਸਥਾਨ ਇਸ਼ਲੀਨ ਕੌਰ ਸੰਤ ਈਸ਼ਰ ਸਿੰਘ ਮਾਡਲ ਸਕੂਲ ਸੈਕਟਰ-70, ਤੀਜਾ ਸਥਾਨ ਪਾਇਲ ਸਰਕਾਰੀ ਐਲੀਮੈਂਟਰੀ ਸਕੂਲ ਨਿੰਬੂਆਂ ਡੇਰਾਬਸੀ ਨੇ ਪ੍ਰਾਪਤ ਕੀਤਾ। ਅੱਜ ਦੇ ਜੇਤੂ ਬੱਚਿਆਂ ਨੂੰ ਮੁਹਾਲੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਕੁਲਵੰਤ ਕੌਰ ਵੱਲੋੱ ਬੋਰਡ ਵੱਲੋੱ ਭੇਜੇ ਗਏ ਇਨਾਮਾਂ ਦੀ ਵੰਡ ਕੀਤੀ ਗਈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…