ਪੰਜਾਬ ਸਕੂਲ ਸਿੱਖਿਆ ਬੋਰਡ ਮੁਲਾਜ਼ਮ ਜਥੇਬੰਦੀ ਦੀ ਮੀਟਿੰਗ ਵਿੱਚ ਅਹਿਮ ਮੁੱਦਿਆਂ ’ਤੇ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਦਸੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਰਜਿ ਨੰਬਰ 42 ਦੀ ਅੱਜ ਹੰਗਾਮੀ ਮੀਟਿੰਗ ਹੋਈ। ਮੀਟਿੰਗ ਵਿੱਚ ਬੋਰਡ ਵਿੱਚ ਪੈਦਾ ਹੋਏ ਹਲਾਤਾ ਬਾਰੇ ਵਿਚਾਰ ਹੋਈ। ਪਿਛਲੇ ਦਿਨਾਂ ਵਿੱਚ ਬੋਰਡ ਚੇਅਰਮੈਨ ਵੱਲੋੱ ਕੀਤੇ ਗਏ ਫੈਸਲੇ ਮਾਰੂ ਸਿੱਧ ਹੋ ਰਹੇ ਹਨ। ਜਿਵੇ ਪਿਛਲੇ ਦਿਨਾ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ 21 ਖੇਤਰੀ ਦਫ਼ਤਰਾਂ ਵਿੱਚੋਂ 10 ਖੇਤਰੀ ਦਫ਼ਤਰਾਂ ਦੀ ਕਿਤਾਬਾ ਦਾ ਕੰਮ ਬੋਰਡ ਦੀਆਂ ਆਪਣੀਆਂ 10 ਬਿਲਡਿੰਗਾਂ ਵਿੱਚ ਤਬਦੀਲ ਕਰ ਦਿੱਤਾ ਸੀ। ਜਿਸ ਨਾਲ 11 ਖੇਤਰੀ ਦਫ਼ਤਰਾਂ ਵਿੱਚ ਵੱਡੇ ਪੱਧਰ ਤੇ ਪਈਆਂ ਕਿਤਾਬਾ ਨੂੰ ਬੋਰਡ ਦੀਆਂ 10 ਆਪਣੀਆਂ ਬਿਲਡਿੰਗਾਂ ਵਾਲੇ ਖੇਤਰੀ ਦਫ਼ਤਰਾਂ ਵਿੱਚ ਤਬਦੀਲ ਕਰਨ ਕਰਕੇ ਉਨਾਂ ਦੀ ਵਿਕਰੀ ਨਹੀ ਹੋ ਰਹੀ ਕਿਉਕਿ ਬੁੱਕ ਸੈਲਰਾਂ ਅਤੇ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਵਾਲੇ ਜ਼ਿਆਦਾ ਦੂਰੀ ਹੋਣ ਕਰਕੇ ਇਹ ਕਿਤਾਬਾ ਲੈਣ ਤੋਂ ਕਤਰਾ ਰਹੇ ਹਨ।
ਜਥੇਬੰਦੀ ਦੇ ਪ੍ਰਧਾਨ ਸੁਖਚੈਨ ਸਿੰਘ ਸੈਣੀ ਅਤੇ ਜਨਰਲ ਸਕੱਤਰ ਪਰਵਿੰਦਰ ਸਿੰਘ ਖੰਗੂੜਾ ਦੀ ਅਗਵਾਈ ਹੇਠ ਇਸ ਮੀਟਿੰਗ ਵਿੱਚ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਾਲਾਂ ਵਿੱਚ ਕਿਤਾਬਾ ਦੀ ਵਿਕਰੀ ਇਨ੍ਹਾਂ ਦਿਨਾ ਵਿੱਚ ਕਾਫੀ ਹੋ ਜਾਂਦੀ ਸੀ, ਪ੍ਰੰਤੂ ਇਸ ਸਾਲ ਨਾਮਾਤਰ ਕਿਤਾਬਾ ਦੀ ਵਿਕਰੀ ਹੋ ਰਹੀ ਹੈ। ਚੇਅਰਮੈਨ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਸੈਸ਼ਨ 2018-19 ਦੀਆਂ ਕਿਤਾਬਾ 10 ਖੇਤਰੀ ਦਫ਼ਤਰਾਂ ਵਿੱਚੋ ਹੀ ਵੇਚੀਆਂ ਅਤੇ ਭਲਾਈ ਵਿਭਾਗ, ਸਰਭ ਸਿੱਖਿਆ ਅਭਿਆਨ ਨੂੰ ਵੰਡੀਆਂ ਜਾਣਗੀਆਂ। ਪ੍ਰੰਤੂ ਹੁਣ ਨਵੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਸੈਸ਼ਨ 2018-19 ਦੀਆਂ ਭਲਾਈ ਵਿਭਾਗ ਅਤੇ ਸਰਭ ਸਿੱਖਿਆ ਅਭਿਆਨ ਨੂੰ ਕਿਤਾਬਾਂ ਦੀ ਵੰਡ ਪੁਰਾਣੀ ਪ੍ਰਥਾ ਅਨੁਸਾਰ ਹੀ 21 ਖੇਤਰੀ ਦਫ਼ਤਰਾਂ ਰਾਹੀਂ ਵੰਡੀਆਂ ਜਾਵੇਗਾ। ਜਦੋ ਕਿ ਬੰਦ ਕੀਤੇ 11 ਖੇਤਰੀ ਦਫ਼ਤਰਾਂ ਨੇ ਵੱਡੀਆਂ ਬਿਲਡਿੰਗਾ ਛੱਡ ਕੇ ਛੋਟੀਆਂ ਬਿਲਡਿੰਗਾਂ ਕਿਰਾਏ ਉਪਰ ਲੈ ਲਈਆਂ ਹਨ। ਹੁਣ ਇਨ੍ਹਾਂ ਛੋਟੀਆਂ ਬਿਲਡਿੰਗਾਂ ਵਿੱਚ ਸੈਸ਼ਨ 2018-19 ਦੀਆਂ ਕਿਤਾਬਾ ਰੱਖਣ ਵਿੱਚ ਮੁਸ਼ਕਲ ਪੇਸ਼ ਆਵੇਗੀ।
ਇਸ ਤੋਂ ਇਲਾਵਾ ਬੋਰਡ ਨੂੰ ਕਰੋੜਾ ਰੁਪਏ ਦਾ ਘਾਟਾ ਪਵੇਗਾ ਕਿਉਕਿ ਇਨ੍ਹਾਂ ਬੰਦ ਕੀਤੇ 11 ਖੇਤਰੀ ਦਫ਼ਤਰਾਂ ਵਿੱਚ ਲਗਭਗ 10 ਤੋੱ 12 ਕਰੋੜ ਦੀ ਵਿਕਰੀ ਹੋ ਜਾਂਦੀ ਸੀ। ਜਿਸਦਾ ਹੁਣ ਬੋਰਡ ਘਾਟਾ ਪਵੇਗਾ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਬੰਦ ਕੀਤੇ 11 ਖੇਤਰੀ ਦਫ਼ਤਰਾਂ ਨੂੰ ਮੁੜ ਪੁਰਾਣੀ ਪ੍ਰਥਾ ਅਨੁਸਾਰ ਚਲਾਇਆ ਜਾਵੇ ਅਤੇ ਸੈਸ਼ਨ 2018-19 ਦੀਆਂ ਕਿਤਾਬਾਂ ਜਿੱਥੇ ਭਲਾਈ ਵਿਭਾਗ ਅਤੇ ਸਰਭ ਸਿੱਖਿਆ ਨੂੰ ਵੰਡਣ ਲਈ ਕਿਹਾ ਗਿਆ ਹੈ ਉਥੇ ਵਿਕਰੀ ਦੀ ਕਿਤਾਬਾ ਨੂੰ ਵੀ ਪੁਰਾਣੀ ਪ੍ਰਥਾ ਅਨੁਸਾਰ 21 ਖੇਤਰੀ ਦਫ਼ਤਰਾਂ ਰਾਹੀਂ ਹੀ ਵੇਚਿਆਂ ਜਾਵੇ ਤਾਂ ਜੋ ਬੋਰਡ ਨੂੰ ਕਰੋੜਾ ਰੁਪਏ ਦਾ ਘਾਟਾ ਨਾ ਝਲਣਾ ਪਵੇ। ਜਥੇਬੰਦੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਰਵਸੰਮਤੀ ਨਾਲ ਫੈਸਲਾਂ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਚੇਅਰਮੈਨ ਵੱਲੋਂ ਬੋਰਡ ਵਿੱਚ ਹੋਰ ਵੀ ਕੀਤੇ ਮਾਰੂ ਫੈਸਲਿਆਂ ਬਾਰੇ ਦੱਸਿਆ ਜਾਵੇਗਾ। ਇਹ ਜਾਣਕਾਰੀ ਪ੍ਰ੍ਰੈਸ ਸਕੱਤਰ ਗੁਰਨਾਮ ਸਿੰਘ ਵੱਲੋਂ ਦਿੱਤੀ ਗਈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…