ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਰਿਟ ਵਿੱਚ ਆਏ 17 ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ

ਸਕੂਲ ਬੋਰਡ ਦਹੀ ਸਕੱਤਰ ਹਰਗੁਣਜੀਤ ਕੌਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਦਿੰਦੇ ਸਾਢੇ 15 ਲੱਖ ਸਕਾਲਰਸ਼ਿਪ ਰਾਸ਼ੀ ਦੇ ਚੈੱਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਟ੍ਰਿਕ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2017 ਦੇ ਅਕਾਦਮਿਕ ਅਤੇ ਸਪੋਰਟਸ ਮੈਰਿਟ ਤੇ ਆਏ ਸਤਾਰਾਂ ਵਿਦਿਆਰਥੀਆਂ ਨੂੰ 15 ਲੱਖ 50 ਹਜ਼ਾਰ ਦੀ ਸ਼ਕਾਲਰਸ਼ਿਪ ਰਾਸ਼ੀ ਦੇ ਚੈੱਕ ਵੰਡੇ ਗਏ। ਬੋਰਡ ਕੰਪਲੈਂਕਸ ਦੇ ਗੈਂਸਟ ਹਾਊਸ ਦੇ ਕਮੇਟੀ ਰੂਮ ਵਿਖੇ ਸਕਾਲਰਸ਼ਿਪ ਰਾਸ਼ੀ ਵੰਡਣ ਦੀ ਰਸਮ ਹਰਗੁਣਜੀਤ ਕੌਰ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਿਭਾਈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਨੂੰ ਰਾਸ਼ੀ ਦੇ ਚੈੱਕ ਵੰਡਣ ਉਪਰੰਤ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੱਤਰ ਹਰਗੁਣਜੀਤ ਕੌਰ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਇਹ ਅੱਵਲ ਰਹਿਣ ਵਾਲੇ ਵਿਦਿਆਰਥੀ ਆਉਣ ਵਾਲੀਆਂ ਪੀੜ੍ਹੀਆਂ ਦੇ ਚਾਨਣ-ਮੁਨਾਰੇ ਹਨ ਅਤੇ ਇਹਨਾਂ ਦੀ ਹੌਸਲਾ ਅਫ਼ਜ਼ਾਈ ਕਰਕੇ ਬੱਚਿਆਂ ਨੂੰ ਭਵਿੱਖ ਲਈ ਪ੍ਰੇਰਿਤ ਕਰਨਾ ਬਹੁਤ ਵਧੀਆ ਕਾਰਜ ਹੈ।
ਮਾਰਚ 2017 ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਮੈਟ੍ਰਿਕ ਦੀ ਅਕਾਦਮਿਕ ਕੈਂਟਾਗਰੀ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੀ ਸ਼ਰੂਤੀ ਵੋਹਰਾ ਨੂੰ 1 ਲੱਖ ਰੁਪਏ, ਦੂਜੇ ਸਥਾਨ ਤੇ ਰਹਿਣ ਵਾਲੇ ਅਮਿਤ ਯਾਦਵ ਨੂੰ 75 ਹਜ਼ਾਰ ਰੁਪਏ ਅਤੇ ਤੀਜੇ ਸਥਾਨ ਤੇ ਰਹਿਣ ਵਾਲੀ ਸਿਮੀ ਕੁਮਾਰੀ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ, ਸਪੋਰਟਸ ਕੈਂਟਾਗਰੀ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੇ ਅਮਨਦੀਪ ਵਰਮਾ ਨੂੰ 1 ਲੱਖ ਰੁਪਏ, ਦੂਜੇ ਸਥਾਨ ਤੇ ਰਹਿਣ ਵਾਲੀ ਜੋਤੀ ਪਨਵਰ ਨੂੰ 75 ਹਜ਼ਾਰ ਰੁਪਏ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਨੈਂੱਨਸੀ ਨੂੰ 50 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ। ਬਾਰ੍ਹਵੀਂ ਸ਼੍ਰੇਣੀ ਦੀ ਅਕਾਦਮਿਕ ਕੈਂਟਾਗਰੀ ਵਿੱਚ ਸਾਇੰਸ ਗਰੁੱਪ ਵਿੱਚੋੱ ਰੀਆ ਨੂੰ, ਕਾਮਰਸ ਗਰੁੱਪ ਵਿੱਚੋੱ ਅਮੀਸ਼ਾ ਅਰੋੜਾ ਨੂੰ ਅਤੇ ਹਿਊਮੈਂਨੀਟੀਜ਼ ਗਰੁੱਪ ਵਿੱਚੋੱ ਪ੍ਰਭਜੋਤ ਜੋਸ਼ੀ ਨੂੰ, ਵੋਕੇਸ਼ਨਲ ਗਰੁੱਪ ਵਿੱਚ ਹਰਪ੍ਰੀਤ ਕੌਰ, ਹਰਮਨਦੀਪ ਕੌਰ ਅਤੇ ਵਿਸ਼ਾਲ ਨੂੰ ਇੱਕ-ਇੱਕ ਲੱਖ ਰੁਪਏ ਦੀ ਰਾਸ਼ੀ ਦੇ ਚੈਂੱਕ ਦਿੱਤੇ ਗਏ। ਇਸੇ ਤਰ੍ਹਾਂ ਬਾਰ੍ਹਵੀਂ ਦੀ ਸਪੋਰਟਸ ਕੈਂਟਾਗਰੀ ਵਿੱਚ ਸਾਇੰਸ ਗਰੁੱਪ ਵਿੱਚੋੱ ਹੁਸਨਦੀਪ ਕੌਰ ਅਤੇ ਸ਼ਿਵਮ ਕੁਮਾਰ ਨੂੰ ਇੱਕ-ਇੱਕ ਲੱਖ ਰੁਪਏ ਦੇ ਚੈਂੱਕ ਅਤੇ ਕਾਮਰਸ ਗਰੁੱਪ ਦੀ ਆਦਿਤੀ ਅਤੇ ਹਿਮਾਨੀ ਸ਼ਰਮਾ ਨੂੰ ਅਤੇ ਹਿਊਮੈਨੀਟੀਜ਼ ਗਰੁੱਪ ਦੀ ਨੈਂਨਸੀ ਗੋਇਲ ਨੂੰ ਵੀ ਇੱਕ-ਇੱਕ ਲੱਖ ਰੁਪਏ ਦੀ ਰਾਸ਼ੀ ਦੇ ਚੈਂੱਕ ਦਿੱਤੇ ਗਏ। ਇਸ ਮੌਕੇ ਸਕਾਲਰਸ਼ਿਪ ਬ੍ਰਾੱਚ ਦੇ ਵੱਲੋੱ ਡਾ:ਗੁਰਮੀਤ ਕੌਰ ਡਿਪਟੀ ਸੈਕਟਰੀ, ਸੰਜੀਵ ਮਲਹੋਤਰਾ ਸੁਪਰਡੈਂਟ, ਪੀਆਰਓ ਕੋਮਲ ਸਿੰਘ ਸਮੇਤ ਬੱਚਿਆਂ ਦੇ ਮਾਪੇ ਅਤੇ ਅਧਿਆਪਕ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…