Nabaz-e-punjab.com

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੀ ਟਰਮ-2 ਪ੍ਰੀਖਿਆ ਦੀ ਡੇਟਸ਼ੀਟ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਅਤੇ ਦਸਵੀਂ ਜਮਾਤ ਦੀ ਟਰਮ-2 ਪ੍ਰੀਖਿਆ (ਸਮੇਤ ਓਪਨ ਸਕੂਲ, ਕੰਪਾਰਟਮੈਂਟ/ਰੀਅਪੀਅਰ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਅਤੇ ਓਪਨ ਰੀਅਪੀਅਰ) ਦੀ ਪ੍ਰੀਖਿਆ ਲਈ ਅੱਜ ਡੇਟਸ਼ੀਟ ਜਾਰੀ ਕੀਤੀ ਗਈ ਹੈ। ਅੱਜ ਸ਼ਾਮ ਇਹ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਕੰਟਰੋਲ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਦੱਸਿਆ ਕਿ ਬਾਰ੍ਹਵੀਂ ਦੀ 22 ਅਪਰੈਲ ਤੋਂ 23 ਮਈ ਤੱਕ ਅਤੇ ਦਸਵੀਂ ਦੀ 29 ਅਪੈਰਲ ਤੋਂ 19 ਮਈ ਤੱਕ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ।
ਸ੍ਰੀ ਮਹਿਰੋਕ ਨੇ ਦੱਸਿਆ ਕਿ ਬਾਰ੍ਹਵੀਂ ਸ਼ੇ੍ਰਣੀ ਦੀ ਪ੍ਰੀਖਿਆ ਬਾਅਦ ਦੁਪਹਿਰ 2 ਵਜੇ ਅਤੇ ਦਸਵੀਂ ਸ਼ੇ੍ਰਣੀ ਦੀ ਪ੍ਰੀਖਿਆ ਸਵੇਰੇ ਦੇ ਸੈਸ਼ਨ ਵਿੱਚ 10 ਵਜੇ ਸ਼ੁਰੂ ਹੋਵੇਗੀ। ਦਸਵੀਂ ਸ਼੍ਰੇਣੀ ਦੀ (ਟਰਮ-2) ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਅਨੁਸਾਰ 29 ਅਪਰੈਲ ਨੂੰ ਪੰਜਾਬੀ-ਏ (01), ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਏ (07), 30 ਅਪ੍ਰੈਲ ਨੂੰ ਸੰਗੀਤ ਵਾਦਨ (31), 2 ਮਈ ਨੂੰ ਅੰਗਰੇਜ਼ੀ (02), 4 ਮਈ ਨੂੰ ਵਿਗਿਆਨ (05), 5 ਮਈ ਨੂੰ ਸੰਗੀਤ ਤਬਲਾ (32), 6 ਮਈ ਨੂੰ ਪੰਜਾਬੀ-ਬੀ (72), ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਏ (73), 7 ਮਈ ਨੂੰ ਮਕੈਨੀਕਲ ਡਰਾਇੰਗ ਅਤੇ ਚਿੱਤਰਕਲਾ (28), ਕਟਾਈ ਅਤੇ ਸਿਲਾਈ (29), ਖੇਤੀਬਾੜੀ (35), ਸਿਹਤ ਵਿਗਿਆਨ (70), (ਰੀਅਪੀਅਰ ਲਈ) ਭਾਸ਼ਾਵਾਂ: ਸੰਸਕ੍ਰਿਤ (09), ਉਰਦੂ (10), ਅਰਬੀ (12), ਫਰਾਂਸੀਸੀ (15), ਜਰਮਨ (16), ਪ੍ਰੀ-ਵੋਕੇਸ਼ਨਲ: ਕੰਪਿਊਟਰ ਸਾਇੰਸ (ਪ੍ਰੀ: ਵੋਕੇਸ਼ਨਲ) (34), ਰਿਪੇਅਰ ਐਂਡ ਮੈਟੀਨੈਂਸ ਆਫ਼ ਹਾਊਸ ਹੋਲਡ ਇਲੈਕਟ੍ਰੀਕਲ ਅਪਲਾਇੰਸਿਜ਼ (38), ਇਲੈੱਕਟ੍ਰਾਨਿਕ ਟੈਕਨਾਲੋਜੀ (39), ਖੇਤੀ ਪਾਵਰ ਮਸ਼ੀਨਾਂ ਦੀ ਦੇਖਭਾਲ ਅਤੇ ਮੁਰੰਮਤ (40), ਨਿਟਿੰਗ (ਹੈਂਡ ਐਂਡ ਮਸ਼ੀਨ (47), ਇੰਜੀਨੀਅਰਿੰਗ ਡਰਾਫਟਿੰਗ ਐਂਡ ਡੁਪਲੀਕੇਟਿੰਗ (48), ਫੂਡ ਪ੍ਰੀਜ਼ਰਵੇਸ਼ਨ (49), ਮੈਨੂਫੈਕਚਰਿੰਗ ਆਫ਼ ਲੈਦਰ ਗੁਡਜ਼ (54), 9 ਮਈ ਨੂੰ ਸਮਾਜਿਕ ਵਿਗਿਆਨ (06), 10 ਮਈ ਨੂੰ ਸੰਗੀਤ ਗਾਇਨ (30) 11 ਮਈ ਨੂੰ ਕੰਪਿਊਟਰ ਸਾਇੰਸ (63), 12 ਮਈ ਨੂੰ ਗ੍ਰਹਿ ਵਿਗਿਆਨ (33), 13 ਮਈ ਨੂੰ ਸਵਾਗਤ ਜ਼ਿੰਦਗੀ (92), 16 ਮਈ ਨੂੰ ਗਣਿਤ (04), 17 ਮਈ ਨੂੰ ਐਨ.ਐਸ.ਕਿਉ.ਐਫ ਵਿਸ਼ੇ: ਪ੍ਰਚੂਨ (76), ਆਟੋਮੋਬਾਈਲ (78), ਸਿਹਤ ਸੰਭਾਲ (79), ਸੂਚਨਾ ਤਕਨਾਲੋਜੀ (80), ਸੁਰੱਖਿਆ (81), ਖ਼ੂਬਸੂਰਤੀ ਤੇ ਤੰਦਰੁਸਤੀ (82), ਯਾਤਰਾ ਤੇ ਸੈਰ-ਸਪਾਟਾ (86), ਸਰੀਰਕ ਸਿੱਖਿਆ ਅਤੇ ਖੇਡਾਂ (87), ਖੇਤੀਬਾੜੀ(88), ਅਪੈਰਲ (89), ਉਸਾਰੀ (90) ਪਲੰਬਿੰਗ (91), 18 ਮਈ ਨੂੰ ਹਿੰਦੀ (03), ਉਰਦੂ (ਹਿੰਦੀ ਦੀ ਥਾਂ) (71), 19 ਮਈ ਨੂੰ ਸਿਹਤ ਅਤੇ ਸਰੀਰਕ ਸਿੱਖਿਆ(08) ਵਿਸ਼ੇ ਦੀ ਪ੍ਰੀਖਿਆ ਹੋਵੇਗੀ।
ਬਾਰ੍ਹਵੀਂ ਜਮਾਤ ਦੀ ਵਿਸ਼ਾਵਾਈਜ਼ ਡੇਟਸ਼ੀਟ
ਬਾਰ੍ਹਵੀਂ ਜਮਾਤ ਦੀ ਵਿਸ਼ਾਵਾਈਜ ਡੇਟਸ਼ੀਟ ਅਨੁਸਾਰ 22 ਅਪਰੈਲ ਨੂੰ ਹਿਊਮੈਨਟੀਜ਼ ਗਰੁੱਪ ਤੇ ਸਾਇੰਸ ਗਰੁੱਪ ਦੀ ਹੋਮ ਸਾਇੰਸ (045), 25 ਅਪਰੈਲ ਨੂੰ ਹਿਊਮੈਨਟੀਜ਼ ਗਰੁੱਪ ਦੀ ਮਿਊਜ਼ਿਕ ਵੋਕਲ 036, 26 ਅਪਰੈਲ ਨੂੰ ਹਿਊਮੈਨਟੀਜ਼ ਗਰੁੱਪ ਦੀ ਫ਼ਿਲਾਸਫ਼ੀ (041), ਬੁੱਕ-ਕੀਪਿੰਗ ਐਂਡ ਅਕਾਊਟੈਂਸੀ (030), ਕੇਵਲ ਕੰਪਾਰਟਮੈਂਟ ਲਈ-ਜੁਮੈਟਰੀਕਲ ਪ੍ਰਸਪੈਕਟਿਵ ਐਂਡ ਆਰਕੀਟੈਕਚਰ ਡਰਾਇੰਗ (047), ਹਿਸਟਰੀ ਐਂਡ ਐਪਰੀਸੀਏਸ਼ਨ ਆਫ਼ ਆਰਟਸ (050), ਅਕਾਊਟੈਂਸੀ-2 (142) ਅਤੇ ਕਾਮਰਸ ਗਰੁੱਪ ਦੀ ਅਕਾਊਟੈਂਸੀ-2 (142), 27 ਅਪਰੈਲ ਨੂੰ ਹਿਊਮੈਨਟੀਜ਼ ਗਰੁੱਪ ਦੀ ਸੰਸਕ੍ਰਿਤ (019), ਬਿਜ਼ਨਸ ਆਰਗੇਨਾਈਜ਼ੇਸ਼ਨ ਐਂਡ ਮੈਨੇਜਮੈਂਟ (029) ਪ੍ਰੀਖਿਆ ਹੋਵੇਗੀ। ਕੇਵਲ ਕੰਪਾਰਟਮੈਂਟ ਲਈ: ਗੁਰਮਤਿ ਸੰਗੀਤ (039), ਸਾਇਕੋਲੋਜੀ (044) ਤੇ ਸਾਇੰਸ ਗਰੁੱਪ ਦੀ ਸੰਸਕ੍ਰਿਤ (019),
28 ਅਪਰੈਲ ਨੂੰ ਹਿਊਮੈਨਟੀਜ਼ ਗਰੁੱਪ ਦੇ ਐਨ.ਐਸ.ਕਿਉ.ਐਫ਼ ਵਿਸ਼ੇ: ਪ੍ਰਚੂਨ (196), ਆਟੋਮੋਬਾਈਲ (197), ਸਿਹਤ ਸੰਭਾਲ (198), ਸੂਚਨਾ ਟੈਕਨਾਲੋਜੀ (199), ਸੁਰੱਖਿਆ (200), ਖ਼ੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ.ਐਸ.ਕਿਉ.ਐਫ) (204), ਅਪੈਰਲ (206), ਉਸਾਰੀ (207) ਪਲੰਬਿੰਗ (208), 29 ਅਪਰੈਲ ਨੂੰ ਹਿਊਮੈਨਟੀਜ਼ ਗਰੁੱਪ ਦੀ ਪੰਜਾਬੀ ਚੋਣਵੀਂ (004), ਹਿੰਦੀ ਚੋਣਵੀਂ (005), ਅੰਗਰੇਜ਼ੀ ਚੋਣਵੀਂ (006), ਉਰਦੂ (007), 30 ਅਪ੍ਰੈਲ ਨੂੰ ਹਿਊਮੈਨਟੀਜ਼ ਗਰੁੱਪ ਨੂੰ ਮਿਊਜ਼ਿਕ ਤਬਲਾ (038) ਅਤੇ ਕਾਮਰਸ ਗਰੁੱਪ ਦੀ ਫੰਡਾਮੈਂਟਲਜ਼ ਆਫ਼ ਈ-ਬਿਜ਼ਨਸ (144), 2 ਮਈ ਨੂੰ ਹਿਊਮੈਨਟੀਜ਼ ਗਰੁੱਪ ਦੀ ਡਾਂਸ (040), ਡਿਫੈਂਸ ਸਟੱਡੀਜ (043), ਐਗਰੀਕਲਚਰ (065) ਅਤੇ ਸਾਇੰਸ ਗਰੁੱਪ ਤੇ ਐਗਰੀਕਲਚਰ ਗਰੁੱਪ ਦੀ ਐਗਰੀਕਲਚਰ (065), 4 ਮਈ ਨੂੰ ਹਿਊਮੈਨਟੀਜ਼ ਗਰੁੱਪ, ਸਾਇੰਸ ਗਰੁੱਪ ਤੇ ਐਗਰੀਕਲਚਰ ਗਰੁੱਪ ਦੀ ਜੋਗਰਫੀ (042), 5 ਮਈ ਨੂੰ ਹਿਊਮੈਨਟੀਜ਼ ਗਰੁੱਪ ਦੀ ਸੋਸ਼ਿਆਲੋਜੀ (032), 6 ਮਈ ਨੂੰ ਸਾਰੇ ਗਰੁੱਪ ਦੀ ਜਨਰਲ ਅੰਗਰੇਜੀ (001), 7 ਮਈ ਨੂੰ ਸਾਰੇ ਗਰੁੱਪ ਦੀ ਦੀ ਇਕਨਾਮਿਕਸ (026), 9 ਮਈ ਨੂੰ ਹਿਊਮੈਨਟੀਜ਼ ਗਰੁੱਪ ਦੀ ਹਿਸਟਰੀ (025), ਸਾਇੰਸ ਗਰੁੱਪ ਤੇ ਐਗਰੀਕਲਚਰ ਗਰੁੱਪ ਦੀ ਕੈਮਿਸਟਰੀ (053), ਕੇਵਲ ਕੰਪਾਰਟਮੈਂਟ ਲਈ ਕਾਮਰਸ ਗਰੁੱਪ ਦੀ ਬਿਜ਼ਨਸ ਇਕਨਾਮਿਕਸ ਐਂਡ ਕੁਐਂਟੀਟੇਟਿਵ ਮੈਥਡਸ-2 (143)।
10 ਮਈ ਨੂੰ ਸਾਰੇ ਗਰੁੱਪਾਂ ਦੀ ਜਨਰਲ ਪੰਜਾਬੀ (002), ਪੰਜਾਬ ਹਿਸਟਰੀ ਐਂਡ ਕਲਚਰ (003), 11 ਮਈ ਨੂੰ ਸਾਰੇ ਗਰੱੁਪਾਂ ਦੀ ਵਾਤਾਵਰਨ ਸਿੱਖਿਆ (139), 12 ਮਈ ਨੂੰ ਸਾਰੇ ਗਰੱੁਪਾਂ ਦੀ ਕੰਪਿਊਟਰ ਐਪਲੀਕੇਸ਼ਨ (72), 13 ਮਈ ਨੂੰ ਹਿਊਮੈਨਟੀਜ਼ ਗਰੁੱਪ ਦੀ ਰਿਲੀਜ਼ਨ (035), ਮਿਊਜ਼ਿਕ ਇੰਸਟਰੂਮੈਂਟਲ (037), ਅਰਬੀ (020), ਫਰੈਂਚ (023), ਜਰਮਨ (024), ਰੂਰਲ ਡਿਵੈਲਪਮੈਂਟ ਐਂਡ ਇਨਵਾਇਰਮੈਂਟ (051), ਮੀਡੀਆ ਸਟੱਡੀਜ਼ (150), ਸਾਇੰਸ ਗਰੁੱਪ ਦੀ ਬਾਇਉਲੋਜੀ (054), ਕਾਮਰਸ ਗਰੁੱਪ ਦੀ ਮੀਡੀਆ ਸਟੱਡੀਜ਼ (150), ਐਗਰੀਕਲਚਰ ਗਰੁੱਪ ਦੀ ਰੂਰਲ ਡਿਵੈਲਪਮੈਂਟ ਐਂਡ ਇਨਵਾਇਰਨਮੈਂਟ (051), 16 ਮਈ ਨੂੰ ਹਿਊਮੈਨਟੀਜ਼ ਗਰੁੱਪ ਦੀ ਰਾਜਨੀਤੀ ਸ਼ਾਸਤਰ (031), ਸਾਇੰਸ ਗਰੁੱਪ ਤੇ ਐਗਰੀਕਲਚਰ ਗਰੁੱਪ ਦੀ ਦੀ ਫਿਜ਼ਿਕਸ (052), 17 ਮਈ ਨੂੰ ਸਾਰੇ ਗਰੱੁਪਾਂ ਦੀ ਸਵਾਗਤੀ ਜ਼ਿੰਦਗੀ (210), 18 ਮਈ ਨੂੰ ਸਾਰੇ ਗਰੱੁਪਾਂ ਦੀ ਨੈਸ਼ਨਲ ਕੈਡਿਟ ਕੋਪਸ (209), 19 ਮਈ ਨੂੰ ਸਾਰੇ ਗਰੱੁਪਾਂ ਦੀ ਕੰਪਿਊਟਰ ਸਾਇੰਸ (146), 20 ਮਈ ਨੂੰ ਹਿਊਮੈਨਟੀਜ਼ ਗਰੁੱਪ ਦੀ ਪਬਲਿਕ ਐਡਮਨਿਸਟਰੇਸ਼ਨ (033), ਬਿਜ਼ਨਸ ਸਟੱਡੀਜ਼ -2 (141) ਅਤੇ ਕਾਮਰਸ ਗਰੁੱਪ ਦੀ ਬਿਜ਼ਨਸ ਸਟੱਡੀਜ਼-2 (141), 21 ਮਈ ਨੂੰ ਸਾਰੇ ਗਰੁੱਪ ਦੀ ਗਣਿਤ (028), 23 ਮਈ ਨੂੰ ਹਿਊਮੈਨਟੀਜ਼ ਗਰੁੱਪ ਦੀ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ (049) ਵਿਸ਼ੇ ਦੀ ਪ੍ਰੀਖਿਆ ਹੋਵੇਗੀ।

Load More Related Articles

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…