Share on Facebook Share on Twitter Share on Google+ Share on Pinterest Share on Linkedin ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦਾ ਨਤੀਜਾ ਘੋਸ਼ਿਤ, ਐਤਕੀਂ ਫਿਰ ਲੜਕੀਆਂ ਨੇ ਮਾਰੀ ਬਾਜ਼ੀ ਅਕਾਦਮਿਕ ਕੈਟਾਗਰੀ: ਲੁਧਿਆਣਾ ਦਾ ਸਰਵਜੋਤ ਬਾਂਸਲ, ਮਲੋਟ ਦੀ ਅਮਨ ਤੇ ਨਕੋਦਰ ਦੀ ਮੁਸਕਾਨ ਸੋਨੀ ਪੰਜਾਬ ’ਚੋਂ ਅੱਵਲ ਖੇਡ ਕੋਟੇ ’ਚੋਂ ਸ੍ਰੀ ਮੁਕਤਸਰ ਸਾਹਿਬ ਦੀ ਨਵਦੀਪ ਕੌਰ, ਫਾਜ਼ਿਲਕਾ ਦੀ ਖ਼ੁਸ਼ਦੀਪ ਕੌਰ ਤੇ ਲੁਧਿਆਣਾ ਦੀ ਰਵਜੀਤ ਕੌਰ ਅੱਵਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਵਾਰ ਫਿਰ ਤੋਂ ਲੜਕੀਆਂ ਨੇ ਵੱਧ ਪੁਜ਼ੀਸ਼ਨਾਂ ਹਾਸਲ ਕਰਕੇ ਆਪਣੀ ਝੰਡੀ ਬਰਕਰਾਰ ਰੱਖੀ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 90.86 ਫੀਸਦੀ ਹੈ ਜਦੋਂਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 82.08 ਫੀਸਦੀ ਹੈ। ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਐਤਕੀਂ ਕਿਸੇ ਵੀ ਵਿਦਿਆਰਥੀ ਨੂੰ ਵਾਧੂ ਗਰੇਸ ਅੰਕ ਨਹੀਂ ਦਿੱਤੇ ਗਏ ਅਤੇ ਨਾ ਹੀ ਕਿਸੇ ਵਿਦਿਆਰਥੀ ਨੂੰ ਕਰੈਡਿਟ ਅੰਕ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ 2 ਲੱਖ 69 ਹਜ਼ਾਰ 228 ਵਿਦਿਆਰਥੀ ਅਪੀਅਰ ਹੋਏ ਸਨ। ਜਿਨ੍ਹਾਂ ’ਚੋਂ 2 ਲੱਖ 32 ਹਜ਼ਾਰ 639 ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 86.41 ਫੀਸਦੀ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਮੁਤਾਬਕ ਅਕਾਦਮਿਕ ਕੈਟਾਗਰੀ ਵਿੱਚ ਪੰਜਾਬ ਭਰ ਵਿੱਚ ਮੋਹਰੀ ਰਹੇ ਤਿੰਨ ਵਿਦਿਆਰਥੀਆਂ ਨੇ ਬਰਾਬਰ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜਿਨ੍ਹਾਂ ਵਿੱਚ ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਗੁਰੂ ਅੰਗਦ ਕਲੋਨੀ, ਲੁਧਿਆਣਾ ਦਾ ਸਰਵਜੋਤ ਸਿੰਘ ਬਾਂਸਲ (ਕਾਮਰਸ ਗਰੁੱਪ), ਜੀਟੀਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ, ਸ੍ਰੀ ਮੁਕਤਸਰ ਸਾਹਿਬ ਦੀ ਅਮਨ (ਹਿਊਮੈਨਟੀਜ਼ ਗਰੁੱਪ) ਅਤੇ ਕੇਆਰਐਮਡੀਏਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਦੀ ਮੁਸਕਾਨ ਸੋਨੀ (ਸਾਇੰਸ ਗਰੁੱਪ) ਸ਼ਾਮਲ ਹਨ। ਇਨ੍ਹਾਂ ਤਿੰਨੇ ਵਿਦਿਆਰਥੀਆਂ ਨੇ ਬਰਾਬਰ 445 ਅੰਕ ਲਏ ਹਨ। ਆਰਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਲਵਲੀਨ ਵਰਮਾ (ਸਾਇੰਸ ਗਰੁੱਪ) ਨੇ 444 ਅੰਕ ਲੈ ਕੇ ਦੂਜਾ ਅਤੇ ਮਾਇਆ ਦੇਵੀ ਮੈਮੋਰੀਅਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਕੇਰਾ ਖੇੜਾ, ਫਾਜ਼ਿਲਕਾ ਦੀ ਨਾਜ਼ੀਆ ਕੰਬੋਜ (ਹਿਊਮੈਨਟੀਜ਼ ਗਰੁੱਪ) ਅਤੇ ਆਰਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਮੁਸਕਾਨ (ਹਿਊਮੈਨਟੀਜ਼ ਗਰੁੱਪ) ਨੇ 443 ਬਰਾਬਰ ਅੰਕ ਲੈ ਕੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਖੇਡ ਕੋਟੇ ’ਚੋਂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਘ, ਸ੍ਰੀ ਮੁਕਤਸਰ ਸਾਹਿਬ ਦੀ ਨਵਦੀਪ ਕੌਰ (ਹਿਊਮੈਨਟੀਜ਼ ਗਰੁੱਪ) ਅਤੇ ਟੈਗੋਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਅਭੁਨ, ਫਾਜ਼ਿਲਕਾ ਦੀ ਖ਼ੁਸ਼ਦੀਪ ਕੌਰ (ਹਿਊਮੈਨਟੀਜ਼ ਗਰੁੱਪ) ਅਤੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ, ਲੁਧਿਆਣਾ ਦੀ ਰਵਜੀਤ ਕੌਰ (ਕਾਮਰਸ ਗਰੁੱਪ) ਨੇ 100 ਫੀਸਦੀ ਅੰਕਾਂ ਨਾਲ ਸਾਂਝੇ ਤੌਰ ’ਤੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱੁਡੀਆਂ, ਸੰਗਰੂਰ ਦੀ ਲਵਪ੍ਰੀਤ ਕੌਰ 448 (99.56 ਫੀਸਦੀ) ਅੰਕ ਲੈ ਕੇ ਦੂਜਾ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ, ਲੁਧਿਆਣਾ ਦੀ ਅਮਨਪ੍ਰੀਤ ਕੌਰ ਅਤੇ ਸੰਤ ਮੋਹਨ ਦਾਸ ਮੈਮੋਰੀਅਲ ਸਕੂਲ ਕੋਟ ਸੁਖੀਆ, ਫਰੀਦਕੋਟ ਦੀ ਹਰਮਨਪ੍ਰੀਤ ਕੌਰ 445 ਬਰਾਬਰ (98.89 ਫੀਸਦੀ) ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਬੋਰਡ ਮੁਖੀ ਨੇ ਦੱਸਿਆ ਕਿ ਓਪਨ ਸਕੀਮ ਤਹਿਤ 21690 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ’ਚੋਂ 12694 ਬੱਚੇ ਪਾਸ ਹੋਏ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 58.52 ਫੀਸਦੀ ਹੈ। ਉਨ੍ਹਾਂ ਦੱਸਿਆ ਕਿ 1,20,022 ਲੜਕੀਆਂ ਬਾਰ੍ਹਵੀਂ ਦੀ ਪ੍ਰੀਖਿਆ ’ਚ ਅਪੀਅਰ ਹੋਈਆਂ ਸਨ। ਜਿਨ੍ਹਾਂ ’ਚੋਂ 1,09,053 (90.86 ਫੀਸਦੀ) ਪਾਸ ਹੋਈਆਂ ਹਨ ਜਦੋਂਕਿ 1,49,206 ਲੜਕਿਆਂ ’ਚੋਂ 1,23,586 (82.83 ਫੀਸਦੀ) ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰ ਵਿੱਚ 1,17,921 ਵਿਦਿਆਰਥੀਆਂ ’ਚੋਂ 1,01,089 (85.73 ਫੀਸਦੀ) ਪਾਸ ਹਨ ਜਦੋਂਕਿ ਪੇਂਡੂ ਖੇਤਰ ਵਿੱਚ 1,51,307 ਵਿਦਿਆਰਥੀਆਂ ’ਚੋਂ 1,31,550 (86.94 ਫੀਸਦੀ) ਪਾਸ ਹੋਏ ਹਨ। ਇਸੇ ਤਰ੍ਹਾਂ ਐਫੀਲੀਏਟਿਡ ਅਤੇ ਆਦਰਸ਼ ਸਕੂਲਾਂ ਦੇ 87,386 ਵਿਦਿਆਰਥੀਆਂ ’ਚੋਂ 74580 (85.35 ਫੀਸਦੀ) ਪਾਸ ਹੋਏ ਹਨ। ਐਸੋਸੀਏਟਿਡ ਸਕੂਲਾਂ ਦੇ 15,963 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ। ਜਿਨ੍ਹਾਂ’ ਚੋਂ 13,359 (83.69 ਫੀਸਦੀ) ਪਾਸ ਹੋਏ। ਸਰਕਾਰੀ ਮੈਰੀਟੋਰੀਅਸ ਸਕੂਲਾਂ ਦੇ 2,615 ਵਿਦਿਆਰਥੀਆਂ ’ਚੋਂ 2,601 (99.46 ਫੀਸਦੀ), ਸਰਕਾਰੀ ਸਕੂਲਾਂ ਦੇ 1,32,126 ਵਿਦਿਆਰਥੀਆਂ ’ਚੋਂ 1,16,460 (88.14 ਫੀਸਦੀ), ਏਡਿਡ ਸਕੂਲਾਂ ਦੇ 31,138 ਵਿਦਿਆਰਥੀਆਂ ’ਚੋਂ 25,639 (82.34 ਫੀਸਦੀ) ਪਾਸ ਹੋਏ ਹਨ। ਸ੍ਰੀ ਕਲੋਹੀਆ ਨੇ ਦੱਸਿਆ ਕਿ ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ, ਮੈਰਿਟ ਸੂਚੀ ਤੇ ਪਾਸ ਪ੍ਰਤੀਸ਼ਤ ਆਦਿ ਸਾਰੇ ਵੇਰਵੇ ਅੱਜ ਰਾਤ ਨੂੰ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ’ਤੇ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਸਾਫ਼ ਆਖਿਆ ਕਿ ਨਤੀਜੇ ਦੇ ਛਪਣ ਵਿੱਚ ਕਿਸੇ ਕਿਸਮ ਦੀ ਗਲਤੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਜ਼ਿੰਮੇਵਾਰ ਨਹੀਂ ਹੈ ਅਤੇ ਇਹ ਐਲਾਨਿਆ ਨਤੀਜਾ ਕੇਵਲ ਤੇ ਕੇਵਲ ਪ੍ਰੀਖਿਆਰਥੀਆਂ ਦੀ ਮੁੱਢਲੀ ਜਾਣਕਾਰੀ ਲਈ ਹੈ। ਅਸਲ ਨਤੀਜਾ ਕਾਰਡ/ਸਰਟੀਫਿਕੇਟ ਬੋਰਡ ਵੱਲੋਂ ਵੱਖਰੇ ਤੌਰ ’ਤੇ ਜਾਰੀ ਕੀਤੇ ਜਾਣਗੇ। ਇਸ ਮੌਕੇ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਕੰਟਰੋਲਰ (ਪ੍ਰੀਖਿਆਵਾਂ) ਸੁਖਵਿੰਦਰ ਕੌਰ ਸਰੋਇਆ ਡਾਇਰੈਕਟਰ (ਕੰਪਿਊਟਰ) ਨਵਨੀਤ ਕੌਰ ਗਿੱਲ, ਡਾਇਰੈਕਟਰ (ਅਕਾਦਮਿਕ) ਮਨਜੀਤ ਕੌਰ ਅਤੇ ਰਮਿੰਦਰਜੀਤ ਸਿੰਘ ਬਾਸੂ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ