Nabaz-e-punjab.com

ਪੰਜਾਬ ਸਕੂਲ ਸਿੱਖਿਆ ਬੋਰਡ ਸੇਵਾਮੁਕਤ ਮੁਲਾਜ਼ਮ ਐਸੋਸੀਏਸ਼ਨ ਨੇ ਪੈਨਸ਼ਨਰ ਦਿਵਸ ਮਨਾਇਆ

ਪੰਜ ਸੀਨੀਅਰ ਸਾਥੀਆਂ ਦਾ ਕੀਤਾ ਵਿਸ਼ੇਸ਼ ਸਨਮਾਨ, ਆਪਣੀਆਂ ਮੰਗਾਂ ਸਬੰਧੀ ਵਾਈਸ ਚੇਅਰਮੈਨ ਨੂੰ ਸੌਂਪਿਆ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਸੇਵਾਮੁਕਤ ਮੁਲਾਜ਼ਮ ਐਸੋਸੀਏਸ਼ਨ ਵੱਲੋਂ ਬੋਰਡ ਦੇ ਰਿਹਾਇਸ਼ੀ ਕੰਪਲੈਕਸ ਦੇ ਕਮਿਊਨਟੀ ਸੈਂਟਰ ਵਿੱਚ ਪੈਨਸ਼ਨਰ ਦਿਵਸ ਮਨਾਇਆ ਗਿਆ। ਜਿਸ ਵਿੱਚ ਬੋਰਡ ਦੇ ਸੈਂਕੜੇ ਸੇਵਾ-ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ। ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਮੁੱਖ ਮਹਿਮਾਨ ਸਨ ਜਦੋਂਕਿ ਮੈਡੀਕਲ ਤੇ ਹੈਲਥ ਸਾਇੰਸਜ ਯੂਨੀਵਰਸਿਟੀ ਫਰੀਦਕੋਟ ਦੇ ਸਾਬਕਾ ਰਜਿਸਟਰਾਰ ਡਾ. ਪਿਆਰਾ ਲਾਲਾ ਗਰਗ ਨੇ ਮੁੱਖ ਬੁਲਾਰੇ ਵਜੋਂ ਭਾਸ਼ਣ ਦਿੱਤਾ।
ਵਾਈਸ ਚੇਅਰਮੈਨ ਸ੍ਰੀ ਸੱਚਦੇਵਾ ਨੇ ਇੱਕਠ ਨੂੰ ਸੰਬੋਧਨ ਕਰਦਿਆ ਜਿੱਥੇ ਸੇਵਾ ਮੁਕਤ ਕਰਮਚਾਰੀਆਂ ਦੇ ਮਸਲੇ ਹੱਲ ਕਰਵਾਉਣ ਦਾ ਯਕੀਨ ਦੁਆਇਆ ਉਥੇ ਪੈਨਸਨਰਜ਼ ਦਿਵਸ ਮਨਾਉਣ ਤੇ ਵਧਾਈ ਦਿੱਤੀ ਕਿ ਕਿਵੇੱ ਪੈਨਸਨਰਜ਼ ਮੁਲਾਜਮ ਆਪਣੇ ਉਨ੍ਹਾਂ ਇਤਿਹਾਸਕ ਦਿਨਾਂ ਨੂੰ ਯਾਦ ਰੱਖਦੇ ਹਨ ਜਦੋੱ 17 ਦਸੰਬਰ 1982 ਨੂੰ ਮਾਨਯੋਗ ਸੁਪਰੀਮ ਕੋਰਟ ਨੇ ਪੈਨਸਨਰਜ਼ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ ਕਿ ਪੈਨਸ਼ਨ ਕੋਈ ਖੈਰਾਤ ਸਗੋੱ ਕਿਸੇ ਵੀ ਸਰਕਾਰੀ ਮਹਿਕਮੇ ਵਿੱਚ ਲੰਬਾ ਸਮਾਂ ਸੇਵਾ ਕਰਨ ਦੀ ਬੁਢਾਪੇ ਲਈ ਸਕਿਊਰਟੀ ਵਜੋੱ ਹੈ। ਡਾaਪਿਆਰਾ ਲਾਲ ਗਰਗ ਨੇ ਆਪਣੇ ਭਾਸ਼ਨ ਵਿੱਚ ਬੜੇ ਵਿਸਥਾਰ ਵਿੱਚ ਮੁਲਾਜਮ ਮਸਲਿਆ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਰਕਾਰ ਦੀਆਂ ਮੁਲਾਜਮ, ਕਿਸਾਨ ਅਤੇ ਮਜਦੂਰ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ। ਸਮਾਗਮ ਨੂੰ ਸਾਂਝਾ ਮੁਲਾਜਮ ਮੰਚ ਪੰਜਾਬ ਦੇ ਪ੍ਰਧਾਨ ਸਾਥੀ ਸੁਖਚੈਨ ਸਿੰਘ ਖੈਹਰਾ ਅਤੇ ਕਨਵੀਨਰ ਸਾਥੀ ਗੁਰਮੇਲ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਆਗੂਆ ਨੇ ਵੀ ਸਰਕਾਰ ਦੇ ਮੁਲਾਜਮ ਵਿਰੋਧੀ ਰਵੱਈਏ ਦੀ ਕਰੜੀ ਅਲੋਚਨਾ ਕੀਤੀ। ਕਿਹਾ ਕਿ ਸਰਕਾਰ ਮੁਲਾਜਮਾਂ ਦੀਆਂ ਜਾਇਜ ਮੰਗਾਂ ਮੰਨਣ ਤੋੱ ਕਿਵੇੱ ਘੇਸਲ ਮਾਰੀ ਬੈਠੀ ਹੈ। ਸਮਾਗਮ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸ਼ੋਸੀਏਸਨ ਦੇ ਜਨਰਲ ਸਕੱਤਰ ਸੁਨੀਲ ਮਾਰਕੰਡਾ ਅਤੇ ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਖੰਗੂੜਾ ਨੇ ਵੀ ਸੰਬੋਧਨ ਕੀਤਾ। ਇਸ ਸਮੇੱ ਰਿਟਾਈਰੀਜ਼ ਐਸ਼ੋਸੀਏਸ਼ਨ ਵੱਲੋੱ ਉਮਰ ਦੇ ਹਿਸਾਬ ਨਾਲ ਆਪਣੇ ਸੀਨੀਅਰ ਸਾਥੀਆਂ ਸ੍ਰੀ ਲਾਭ ਸਿੰਘ, ਹਰਬੰਸ ਸਿੰਘ ਫੌਜੀ, ਮੇਵਾ ਸਿੰਘ, ਪ੍ਰਿਤਪਾਲ ਸਿੰਘ ਅਤੇ ਮਹਿੰਦਰ ਸਿੰਘ ਫੌਜੀ ਨੂੰ ਸਨਮਾਨਿਤ ਕੀਤਾ ਗਿਆ। ਇਸਤਰੀ ਹੱਕਾਂ ਲਈ ਜੁਝਾਰੂ ਆਗੂ, ਉੱਘੀ ਸਮਾਜ ਸੇਵਿਕਾ ਅਤੇ ਨੈਸਨਲ ਅਵਾਰਡੀ ਬੀਬੀ ਸੁਰਿੰਦਰ ਕੌਰ ਨੁੰ ਵੀ ਸਨਮਾਨਿਤ ਕੀਤਾ। ਐਸ਼ੋਸੀਏਸਨ ਨੇ ਸਰਕਾਰ ਤੋੱ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ ਕਿਸਤਾਂ ਤੁਰੰਤ ਜਾਰੀ ਕੀਤੀਆਂ ਜਾਣ, ਪੇ-ਕਮਿਸਨ ਦੀ ਰਿਪੋਰਟ ਜਾਰੀ ਕੀਤੀ ਜਾਵੇ ਅਤੇ ਮਹਿੰਗਾਈ ਭੱਤੇ ਦਾ ਬਕਾਇਆ ਤੁਰੰਤ ਦਿੱਤਾ ਜਾਵੇ। ਸਟੇਜ ਦੀ ਕਾਰਵਾਈ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਬੀਬੀ ਅਮਰਜੀਤ ਕੌਰ ਨੇ ਬਾਖ਼ੂਬੀ ਨਿਭਾਈ। ਅੰਤ ਵਿੱਚ ਐਸ਼ੋਸੀਏਸ਼ਨ ਦੇ ਪ੍ਰਧਾਨ ਸਾਥੀ ਅਮਰ ਸਿੰਘ ਧਾਲੀਵਾਲ ਨੇ ਆਪਣੇ ਵਿਚਾਰ ਰੱਖੇ ਅਤੇ ਕੜਕਦੀ ਠੰਡ ਵਿੱਚ ਸਮਾਗਮ ਵਿੱਚ ਪੁੱਜਣ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਸਮੇੱ ਐਸ਼ਸੀਏਸ਼ਨ ਮੈਂਬਰ ਧਰਮਪਾਲ ਹੁਸ਼ਿਆਰਪੁਰੀ, ਹਰਿੰਦਰਪਾਲ ਸਿੰਘ ਹੈਰੀ, ਮੇਵਾ ਸਿੰਘ ਗਿੱਲ, ਚਰਨ ਸਿੰਘ ਗੜ੍ਹੀ, ਚਰਨ ਸਿੰਘ ਲਖਨਪੁਰ, ਜਗਪਾਲ ਸਿੰਘ, ਲਖਬੀਰ ਸਿੰਘ, ਕਮਿੱਕਰ ਸਿੰਘ ਗਿੱਲ, ਬਾਲਕਿਸਨ, ਅਮਰਜੀਤ ਸਿੰਘ ਨਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …