Share on Facebook Share on Twitter Share on Google+ Share on Pinterest Share on Linkedin ਪੰਜਾਬ ਸਰਕਾਰ ਵੱਲੋਂ ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਦਾ ਲਾਕਡਾਊਨ ਦੌਰਾਨ ਚਾਰਾ ਅਤੇ ਦਵਾਈਆਂ ਦੀ ਉਪਲਬਧਤਾ ਨਾ ਹੋਣ ਕਾਰਨ 180 ਗਊਆਂ ਦੀ ਮੌਤ ਦਾ ਦਾਅਵਾ ਖਾਰਜ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 28 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਲਾਲ ਭਗਤ ਦੇ ਮੀਡੀਆ ਵਿੱਚ ਆਏ ਉਸ ਬਿਆਨ ਨੂੰ ਖਾਰਜ ਕਰ ਦਿੱਤਾ ਗਿਆ ਹੈ ਕਿ ਸੂਬੇ ਵਿੱਚ ਤਾਲਾਬੰਦੀ/ਲਾਕਡਾਊਨ ਦੌਰਾਨ ਚਾਰਾ ਅਤੇ ਦਵਾਈਆਂ ਦੀ ਉਪਲਬਧਤਾ ਨਾ ਹੋਣ ਕਾਰਨ ਗਊਸ਼ਾਲਾਵਾਂ ਅਤੇ ਪਸ਼ੂ ਵਾੜਿਆਂ ਵਿੱਚ ਰੱਖੀਆਂ 180 ਗਊਆਂ ਦੀ ਮੌਤ ਹੋ ਗਈ ਹੈ। ਪੰਜਾਬ ਸਰਕਾਰ ਨੇ ਇਨ•ਾਂ ਰਿਪੋਰਟਾਂ ਨੂੰ ਪੂਰੀ ਤਰ•ਾਂ ਗਲਤ, ਤਰਕਹੀਣ ਅਤੇ ਬੇਬੁਨਿਆਦ ਦੱਸਿਆ ਹੈ। ਕੋਵਿਡ-19 ਕਾਰਨ ਤਾਲਾਬੰਦੀ/ਕਰਫਿਊ ਦੌਰਾਨ ਗਊਸ਼ਾਲਾਵਾਂ ਦੀ ਢੁੱਕਵੀਂ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਬੁਲਾਰੇ ਨੇ ਕਿਹਾ ਕਿ ਜਦੋਂ ਸਬੰਧਤ ਵਿਭਾਗ ਦੇ ਸਰਕਾਰੀ ਅਧਿਕਾਰੀਆਂ ਨੇ ਸੰਪਰਕ ਕੀਤਾ ਤਾਂ ਭਗਤ ਸੂਬੇ ਦੀਆਂ ਗਊਸ਼ਾਲਾਵਾਂ ਵਿੱਚ ਹੋਈਆਂ ਮੌਤਾਂ ਦੀ ਸਪੱਸ਼ਟ ਗਿਣਤੀ ਬਾਰੇ ਵੀ ਨਹੀਂ ਦੱਸ ਸਕੇ ਤੇ ਉਹਨਾਂ ਕਿਹਾ ਕਿ ਕੁੱਝ ਲੋਕਾਂ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ‘ਤੇ ਉਹਨਾਂ ਇਹ ਬਿਆਨ ਜਾਰੀ ਕੀਤਾ ਸੀ। ਜ਼ਿਕਰਯੋਗ ਹੈ ਕਿ ਕਣਕ ਦੀ ਕਟਾਈ ਦੇ ਚੱਲ ਰਹੇ ਸੀਜ਼ਨ ਦੌਰਾਨ, ਸੂਬੇ ਵਿੱਚ ਸਸਤੀ ਤੂੜੀ ਦੀ ਭਰਪੂਰ ਸਪਲਾਈ ਹੁੰਦੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸਾਰੇ ਸਬੰਧਤ ਸਰਕਾਰੀ ਵਿਭਾਗ ਗਊਸ਼ਾਲਾਵਾਂ ਨਾਲ ਤਾਲਮੇਲ ਕਰ ਰਹੇ ਹਨ ਤਾਂ ਜੋ ਗਊਸ਼ਾਲਾ ਦੀਆਂ ਜ਼ਰੂਰਤਾਂ ਅਨੁਸਾਰ ਹਰੇ ਚਾਰੇ, ਤੂੜੀ ਦੇ ਨਾਲ ਨਾਲ ਦਵਾਈਆਂ ਉਪਲੱਬਧ ਕਰਵਾਈਆਂ ਜਾ ਸਕਣ। ਬੁਲਾਰੇ ਨੇ ਅੱਗੇ ਦੱਸਿਆ ਕਿ ਗਊਸ਼ਾਲਾਵਾਂ ਅਤੇ ਪਸ਼ੂ ਵਾੜਿਆਂ ਦੀ ਸਥਿਤੀ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕਰਨ ਲਈ ਸਾਰੇ ਜ਼ਿਲਿ•ਆਂ ਤੋਂ ਬਾਕਾਇਦਾ ਰਿਪੋਰਟਾਂ ਮੰਗਵਾਈਆਂ ਜਾ ਰਹੀਆਂ ਹਨ, ਤਾਲਾਬੰਦੀ ਦੌਰਾਨ ਪਸ਼ੂਆਂ ਅਤੇ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਸੂਬੇ ਦੇ ਸਾਰੇ ਵੈਟਰਨਰੀ ਅਦਾਰਿਆਂ ਨੂੰ ਖੁੱਲ•ਾ ਰੱਖਣ ਦੇ ਨਾਲ-ਨਾਲ ਫੀਡ, ਚਾਰਾ, ਦਵਾਈਆਂ ਦੀ ਉਪਲਬਤਾ ਤਸੱਲੀਬਖਸ਼ ਹੈ। ਉਨ•ਾਂ ਕਿਹਾ ਕਿ ਗਊਸ਼ਾਲਾਵਾਂ ਲਈ ਲੋੜੀਂਦੀਆਂ ਦਵਾਈਆਂ ਦੀ ਕੋਈ ਘਾਟ ਨਹੀਂ ਹੈ ਅਤੇ ਲੋੜ ਮੁਤਾਬਕ ਅਵਾਰਾ ਪਸ਼ੂਆਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਰਾਜ ਵਿਚ ਗਊਸ਼ਾਲਾਵਾਂ ਅਤੇ ਸਰਕਾਰੀ ਪਸ਼ੂ ਵਾੜਿਆਂ ਵਿਚ ਤਕਰੀਬਨ 1,85,000 ਪਸ਼ੂ ਹਨ, ਜਿਨ•ਾਂ ਦੀ ਸਹੀ ਦੇਖਭਾਲ ਕੀਤੀ ਜਾ ਰਹੀ ਹੈ। ਲੋੜੀਂਦੇ ਪਾਸ ਨਾ ਸਿਰਫ਼ ਗਊਸ਼ਾਲਾ ਪ੍ਰਬੰਧਨ ਨੂੰ ਜਾਰੀ ਕੀਤੇ ਜਾਂਦੇ ਹਨ, ਬਲਕਿ ਜੋ ਗਊਸ਼ਾਲਾਵਾਂ ਵਿੱਚ ਚਾਰੇ ਸਮੇਤ ਨਕਦ ਜਾਂ ਕਿਸੇ ਕਿਸਮ ਦਾ ਦਾਨ ਕਰਨਾ ਚਾਹੁੰਦੇ ਹਨ, ਨੂੰ ਵੀ ਪਾਸ ਦਿੱਤੇ ਜਾਂਦੇ ਹਨ। ਕਈ ਥਾਵਾਂ ‘ਤੇ ਆਸ ਪਾਸ ਦੀਆਂ ਗਊਸ਼ਾਲਾਵਾਂ ਵਿੱਚ ਤੂੜੀ ਦਾਨ ਕਰਕੇ ਵੀ ਕਿਸਾਨ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ। ਗੌਰਤਲਬ ਹੈ ਕਿ 2020-21 ਦੇ ਮੌਜੂਦਾ ਬਜਟ ਵਿੱਚ ਪੰਜਾਬ ਸਰਕਾਰ ਨੇ ਗਊਸ਼ਾਲਾਵਾਂ ਅਤੇ ਪਸ਼ੂ ਵਾੜਿਆਂ ਨੂੰ ਸਹਾਇਤਾ ਦੇਣ ਲਈ 25 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਪੰਜਾਬ ਗਊ ਸੇਵਾ ਕਮਿਸ਼ਨ ਨੇ ਸੂਬੇ ਵਿਚ ਗੈਰ ਦੁਧਾਰੂ ਗਾਵਾਂ ਦੀ ਦੇਖਭਾਲ ਲਈ ਸਰਕਾਰੀ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਚੇਅਰਮੈਨ, ਵਾਈਸ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਨੂੰ ਨਵਾਂ ਰੂਪ ਦਿੱਤਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ