Share on Facebook Share on Twitter Share on Google+ Share on Pinterest Share on Linkedin ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਟੈਂਡਰਾਂ ਨਾਲ ਛੇੜਛਾੜ ਕਰਨ ਵਾਲੀ ਹੁਨਰ ਵਿਕਾਸ ਐਸੋਸੀਏਸ਼ਨ ਦਿੱਲੀ ਦੇ ਵਿਰੁੱਧ ਕਾਰਵਾਈ ਸ਼ੁਰੂ ਦਿਲਚਸਪੀ ਦਿਖਾਉਣ ਵਾਲੇ ਸਿਖਲਾਈ ਭਾਈਵਾਲ ਸਿੱਧੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਵੈਬ ਲਿੰਕ ’ਤੇ ਅਪਲਾਈ ਕਰਨ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਦਸੰਬਰ: ਪੰਜਾਬ ਸਕਿਲ ਡਿਵੈਲਪਮੈਂਟ ਮਿਸਨ (ਪੀ.ਐਸ.ਡੀ.ਐੱਮ.) ਨੇ 12 ਦਸੰਬਰ, 2017 ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸਨ ਤਹਿਤ ਵੱਖ ਵੱਖ ਹੁਨਰ ਵਿਕਾਸ ਸਕੀਮਾਂ ਲਈ ਪ੍ਰਾਜੈਕਟ ਸੁਰੂ ਕਰਨ ਲਈ ਟਰੇਨਿੰਗ ਪਾਰਟਨਰਜ ਦੇ ਪੈਨਲ ਨਿਰਧਾਰਤ ਕਰਨ ਲਈ ਦਿਲਸਪੀ ਦਿਖਾਉਣ ਲਈ ਟੈਂਡਰ (ਈਓਆਈ) ਜਾਰੀ ਕੀਤਾ ਹੈ। ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ “ਆਲ ਸਕਿਲ ਡਿਵੈਲਪਮੈਂਟ ਐਸੋਸੀਏਸਨ, ਨਵੀਂ ਦਿੱਲੀ ਨੇ ਟੈਂਡਰਾਂ ਨਾਲ ਛੇੜ ਛਾੜ ਕਰਕੇ ਦਾਅਵੇਦਾਰਾਂ ਨੂੰ ਆਪਣੀ ਕੰਪਨੀ ਕੋਲ ਅਰਜੀ ਦੇਣ ਲਈ ਕਿਹਾ ਹੈ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਆਲ ਸਕਿੱਲ ਡਿਵੈਲਪਮੈਂਟ ਐਸੋਸੀਏਸਨ, ਨਵੀਂ ਦਿੱਲੀ ਦੇ ਵਿਰੁੱਧ ਲੋੜੀਂਦੀ ਕਾਰਵਾਈ ਅਰੰਭੀ ਗਈ ਹੈ। ਅੱਜ ਇੱਥੇ ਇਹ ਖੁਲਾਸਾ ਕਰਦਿਆਂ ਸਕਿੱਲ ਡਿਵੈਲਪਮੈਂਟ ਮਿਸਨ ਪੰਜਾਬ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਕਦੇ ਵੀ ਕਿਸੇ ਨੂੰ ਅਜਿਹੀ ਕਾਰਵੀ ਕਰਨ ਲਈ ਅਧਿਕਾਰ ਨਹੀਂ ਦਿੱਤਾ। ਜੇ ਕੋਈ ਏਜੰਸੀ ਪੰਜਾਬ ਹੁਨਰ ਵਿਕਾਸ ਮਿਸ਼ਨ ਨਾਲ ਟਰੇਨਿੰਗ ਪਾਰਟਨਰ ਬਣਨਾ ਚਾਹੁੰਦੀ ਹੈ, ਤਾਂ ਉਹ ਸਿੱਧੇ ਮਿਸ਼ਨ ਕੋਲ ਅਰਜ਼ੀ ਦੇਣ। ਇਸ ਸਬੰਧੀ ਸਿੱਧਾ ਵੈਬ ਲਿੰਕ http://psdm.gov.in/tenders.php ’ਤੇ ਅਪਲਾਈ ਕੀਤਾ ਜਾਵੇ। ਇਸ ਸਬੰਧੀ ਸਾਰੇ ਵੇਰਵੇ ਵੈਬਸਾਈਟ ’ਤੇ ਉਪਲਬਧ ਹਨ। ਬੁਲਾਰੇ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਵੀ ਪੜਾਅ ’ਤੇ ਇਹ ਪਾਇਆ ਗਿਆ ਹੈ ਕਿ ਅਰਜ਼ੀ ਮਿਸ਼ਨ ਨੂੰ ਸਿੱਧੇ ਤੌਰ ’ਤੇ ਨਹੀਂ ਭੇਜੀ ਗਈ ਜਾਂ ਕਿਸੇ ਹੋਰ ਚੈਨਲ ਰਾਹੀਂ ਭੇਜੀ ਗਈ ਹੈ, ਤਾਂ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ। ਕਿਸੇ ਵੀ ਤੀਜੀ ਪਾਰਟੀ ਦੀ ਸਮੂਲੀਅਤ ਦੇ ਕਾਰਨ ਕਿਸੇ ਵੀ ਨੁਕਸਾਨ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਜ਼ਿੰਮੇਵਾਰ ਨਹੀਂ ਹੋਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ