Nabaz-e-punjab.com

ਪੰਜਾਬ ਰਾਜ ਪਾਵਰਕੌਮ ਪੈਨਸ਼ਨਰਜ਼ ਵੱਲੋਂ ਮੁਹਾਲੀ ਵਿੱਚ ਸੂਬਾ ਪੱਧਰੀ ਧਰਨਾ ਤੇ ਰੋਸ ਮਾਰਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਪੰਜਾਬ ਰਾਜ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੱਦੇ ’ਤੇ ਵੀਰਵਾਰ ਨੂੰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪਾਵਰਕੌਮ ਦੇ ਪੈਨਸ਼ਨਰਾਂ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਅਵਿਨਾਸ਼ ਚੰਦਰ ਸ਼ਰਮਾ ਦੀ ਅਗਵਾਈ ਹੇਠ ਇੱਥੋਂ ਦੇ ਵਾਈਪੀਐਸ ਚੌਂਕ ਨੇੜੇ ਸੂਬਾ ਪੱਧਰੀ ਵਿਸ਼ਾਲ ਧਰਨਾ ਦਿੱਤਾ ਅਤੇ ਆਪਣੀਆਂ ਜਾਇਜ਼ ਮੰਗਾਂ ਅਤੇ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰਜ਼ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਰੋਸ ਮਾਰਚ ਕਰਦਿਆਂ ਹੁਕਮਰਾਨਾਂ ਨੂੰ ਕੋਸਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਵੱਲ ਕੂਚ ਕਰਨ ਦਾ ਯਤਨ ਕੀਤਾ ਪ੍ਰੰਤੂ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।
ਜਥੇਬੰਦੀ ਦੇ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਨੇ ਕਿਹਾ ਕਿ ਛੇਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨਾ, ਬਿਜਲੀ ਕੁਨੈਕਸ਼ਨ ਦੇਣਾ, ਕੈਸ਼ ਲੈਸ ਟਰੀਟਮੈਂਟ ਸਕੀਮ ਮੁੜ ਲਾਗੂ ਕਰਨਾ, ਐਸੋਸੀਏਸ਼ਨ ਦੇ ਫੀਲਡ ਯੂਨਿਟਾਂ ਲਈ ਯੋਗ ਸਥਾਨ, ਡੀਏ ਦੀਆਂ ਕਿਸ਼ਤਾਂ ਦਾ 22 ਮਹੀਨਿਆਂ ਦਾ ਬਕਾਇਆ ਜਨਵਰੀ 2017 ਅਤੇ ਜੁਲਾਈ 2017 ਦੀ ਕਿਸ਼ਤ ਨਾ ਦੇਣਾ, 23 ਸਾਲਾ ਸਾਲਾਨਾ ਤਰੱਕੀ ਸਾਰੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਦੇਣਾ ਆਦਿ ਮੰਗਾਂ ਲਮਕ ਵਿੱਚ ਪਈਆਂ ਹਨ ਪ੍ਰੰਤੂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵੱਲੋਂ ਇਨ੍ਹਾਂ ਮੰਗਾਂ ਦੇ ਹੱਲ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਜਿਸ ਕਾਰਨ ਪੈਨਸ਼ਨਰਾਂ ਨੂੰ ਧਰਨੇ ਲਈ ਮਜਬੂਰ ਹੋਣਾ ਪਿਆ ਹੈ।
ਸੂਬਾ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਉਕਤ ਮੰਗਾਂ ਨਾ ਮੰਨਣ ਤੋਂ ਇਲਾਵਾ ਬਿਜਲੀ ਮੰਤਰੀ ਅਤੇ ਸਰਕਾਰ ਵੱਲੋਂ ਜਥੇਬੰਦੀ ਨੂੰ ਮੀਟਿੰਗ ਲਈ ਸਮਾਂ ਨਾ ਦੇਣ ਕਾਰਨ ਪੈਨਸ਼ਨਰਜ਼ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਰਿਆਇਤ ਸਬੰਧੀ ਕਾਰਪੋਰੇਸ਼ਨ/ਸਰਕਾਰ ਪੱਧਰ ਦੇ ਕਈ ਸਾਰੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਯੂਪੀ, ਛਤੀਸਗੜ੍ਹ, ਉੱਤਰਾਖੰਡ ਅਤੇ ਦਿੱਲੀ ਪਾਵਰਕੌਮ ਕਾਰਪੋਰੇਸ਼ਨ ਵੱਲੋਂ ਆਪੋ ਆਪਣੇ ਸੂਬਿਆਂ ਵਿੱਚ ਬਿਜਲੀ ਪੈਨਸ਼ਨਰਾਂ ਨੂੰ ਇਹ ਰਿਆਇਤ ਦਿੱਤੀਆਂ ਜਾ ਰਹੀਆਂ ਹਨ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਇਸ ਮੰਗ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਆਗੂਆਂ ਨੇ ਸਰਕਾਰ ਅਤੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਾਇਜ਼ ਮੰਗਾਂ ਤੁਰੰਤ ਨਹੀਂ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਧਰ, ਮੁੱਖ ਮੰਤਰੀ ਦੇ ਓਐਸਡੀ ਅੰਕਿਤ ਬਾਂਸਲ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਹਾਸਲ ਕਰਕੇ ਭਰੋਸਾ ਦਿੱਤਾ ਕਿ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਕੇਸ ਤਿਆਰ ਕਰਕੇ ਪਾਵਰਕੌਮ ਨੂੰ ਭੇਜਿਆ ਜਾਵੇਗਾ।
ਇਸ ਮੌਕੇ ਮੀਤ ਪ੍ਰਧਾਨ ਗੁਰਨਾਮ ਸਿੰਘ ਗਿੱਲ, ਰਾਧੇ ਸਿਆਮ ਰੂਪਨਗਰ, ਪ੍ਰੇਮ ਹੁਸ਼ਿਆਰਪੁਰ, ਸੰਤੋਖ ਸਿੰਘ ਬੋਪਾਰਾਏ, ਜੰਗੀਰ ਸਿੰਘ, ਵਿਜੇ ਕੁਮਾਰ ਸਰਕਲ ਪ੍ਰਧਾਨ ਮੁਹਾਲੀ, ਸੁਰਿੰਦਰ ਸਿੰਘ ਮੱਲ੍ਹੀ ਡਿਵੀਜ਼ਨ ਪ੍ਰਧਾਨ ਮੁਹਾਲੀ, ਚੇਤ ਸਿੰਘ, ਅਮਰ ਸਿੰਘ ਨਵਾਂ ਸ਼ਹਿਰ, ਲੱਖਾ ਸਿੰਘ, ਬੀਬੀ ਹਰਸ਼ਨਜੀਤ ਕੌਰ, ਸ਼ਵਿੰਦਰਪਾਲ ਸਿੰਘ ਅੰਮ੍ਰਿਤਸਰ, ਹਰੀ ਚੰਦ ਸ਼ਰਮਾ, ਮੁਹੰਮਦ ਅੰਸਾਰੀ ਕਪੂਰਥਲਾ, ਡੀ.ਕੇ. ਮਹਿਤਾ, ਧਨਵੰਤ ਸਿੰਘ ਰੰਧਾਵਾ ਤਰਨਤਾਰਨ, ਹਜ਼ਾਰਾ ਸਿੰਘ ਗਿੱਲ, ਚਮਕੌਰ ਸਿੰਘ ਲੁਧਿਆਣਾ, ਪਿਆਰਾ ਲਾਲ ਬਰਨਾਲਾ, ਰਾਜਿੰਦਰ ਸਿੰਘ ਰਾਜਪੁਰਾ, ਰਾਮ ਗੋਪਾਲ ਸ਼ਰਮਾ, ਮਹਿੰਦਰ ਸਿੰਘ ਥਾਂਦੀ, ਰਛਪਾਲ ਸਿੰਘ ਸੰਧੂ, ਰਾਮ ਚੰਦ ਬਖ਼ਸ਼ੀਵਾਲਾ, ਰਣਜੀਤ ਸਿੰਘ ਜ਼ੀਰਕਪੁਰ, ਹਰਭਜਨ ਸਿੰਘ ਤਰਨਤਾਰਨ, ਸਵਰਨ ਸਿੰਘ, ਮੋਹਨ ਲਾਲ ਸੁਨਾਮ, ਓਮ ਪ੍ਰਕਾਸ਼ ਅਰੋੜਾ, ਜਤਿੰਦਰ ਕ੍ਰਿਸ਼ਨ, ਜੋਗਿੰਦਰ ਸਿੰਘ ਮੁਕਤਸਰ, ਕੇਵਲ ਸਿੰਘ ਬਨਵੈਤ, ਕਸ਼ਮੀਰਾ ਸਿੰਘ ਬਲ, ਕਮਿਕਰ ਸਿੰਘ, ਕੁਲਦੀਪ ਸਿੰਘ, ਕੁਲਦੀਪ ਰਾਣਾ, ਪਿਆਰਾ ਸਿੰਘ ਚੰਦੀ, ਇੰਦਰਜੀਤ ਸਿੰਘ ਅਕਾਲ, ਅਮਰਜੀਤ ਸਿੰਘ, ਗੱਜਣ ਸਿੰਘ ਅਤੇ ਬੀ.ਕੇ. ਜੋਸ਼ੀ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…