ਪੰਜਾਬ ਸਟੇਟ ਰਾਜਪੂਤ ਵੈਲਫੇਅਰ ਬੋਰਡ ਦੀ ਮੀਟਿੰਗ ਵਿੱਚ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ 31 ਦਸੰਬਰ:
ਪੰਜਾਬ ਸਟੇਟ ਰਾਜਪੂਤ ਵੈਲਫੇਅਰ ਬੋਰਡ ਦੇ ਡਾਇਰੈਕਟਰ ਸੰਜੇ ਕੁਮਾਰ ਫਤਿਹਪੁਰ ਦੀ ਦੇਖ ਰੇਖ ਹੇਠ ਕਸਬਾ ਮਾਜਰੀ ਵਿੱਚ ਰਾਜਪੂਤ ਭਾਈਚਾਰੇ ਦੀ ਵਿਸ਼ੇਸ਼ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਕੀਤੀ। ਜਦੋਂ ਕਿ ਪੰਜਾਬ ਸਟੇਟ ਰਾਜਪੂਤ ਵੈਲਫੇਅਰ ਬੋਰਡ ਦੇ ਚੇਅਰਮੈਨ ਕੈਪਟਨ ਆਰ.ਐਸ.ਪਠਾਣੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਰਾਜਪੂਤ ਭਾਈਚਾਰੇ ਦੇ ਲੋਕਾਂ ਨੂੰ ਜਿੱਥੇ ਪਾਰਟੀ ਅੰਦਰ ਵੱਖ ਵੱਖ ਅਹੁਦਿਆਂ ਤੇ ਬਿਰਾਜਮਾਨ ਕਰਕੇ ਬਣਦਾ ਮਾਣ ਸਨਮਾਨ ਦਿੱਤਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਕਿਹਾ ਕਿ ਰਾਜਪੂਤ ਭਾਈਚਾਰੇ ਦੇ ਲੋਕਾਂ ਨੇ ਹਮੇਸ਼ਾਂ ਹੀ ਅਕਾਲੀ-ਭਾਜਪਾ ਗਠਜੋੜ ਦਾ ਸਾਥ ਦਿੱਤਾ ਹੈ ਅਤੇ ਆਉਣ ਵਾਲੀਆਂ 2017 ਦੀਆਂ ਚੌਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੀਸਰੀ ਵਾਰ ਅਕਾਲੀ ਭਾਜਪਾ ਸਰਕਾਰ ਨੂੰ ਸੱਤਾ ਵਿੱਚ ਲਿਆਉਣਗੇ। ਉਨ੍ਹਾਂ ਰਾਜਪੂਤ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਯੂਥ ਆਗੂ ਸਾਹਿਬ ਸਿੰਘ ਬਡਾਲੀ ਕੋਆਰਡੀਨੇਟਰ ਹਲਕਾ ਖਰੜ, ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਦਿਲਬਾਗ ਸਿੰਘ ਮੀਆਂਪੁਰ ਚੰਗਰ, ਭਾਜਪਾ ਆਗੂ ਜੈਮਲ ਸਿੰਘ ਮਾਜਰੀ, ਪਵਨ ਕੁਮਾਰ ਮਾਜਰੀ, ਸੰਦੀਪ ਰਾਣਾ ਸੰਮਤੀ ਮੈਂਬਰ, ਨਰੇਸ਼ ਕੁਮਾਰ, ਡਿੰਪਲ ਰਾਠੋਰ, ਚੌਧਰੀ ਸਤੀਸ਼ ਕੁਮਾਰ, ਦਿਆਬੰਧੂ ਮਾਜਰੀ, ਸੁਮਨ ਰਾਠੌਰ, ਚੌਧਰੀ ਜਗਮਾਲ ਸਿੰਘ, ਸਮਸ਼ੇਰ ਸਿੰਘ ਤੋਗਾਂ, ਚੌਧਰੀ ਪ੍ਰੀਤਮ ਸਿੰਘ, ਸੁਰਿੰਦਰ ਸਿੰਘ ਡਾਇਰੈਕਟਰ, ਕੰਵਰਪਾਲ ਸਿੰਘ ਡਾਇਰੈਕਟਰ, ਰਾਣਾ ਪੰਮਾ ਬਡਾਲੀ, ਜਸਵਿੰਦਰ ਰਾਣਾ, ਨਰਿੰਦਰ ਰਾਣਾ, ਹਰਿੰਦਰ ਸਿੰਘ, ਬਲਰਾਮ ਸ਼ਰਮਾ, ਰਾਜਪਾਲ ਰਾਣਾ ਮੱਛਲੀ, ਰਾਮਪਾਲ ਰਾਣਾ, ਵਰਿੰਦਰ ਰਾਣਾ ਖਿਜ਼ਰਾਬਾਦ, ਜਤਿੰਦਰ ਸਿੰਘ, ਜਗਤਾਰ ਸਿੰਘ ਚੰਦਪੁਰ, ਪ੍ਰੇਮ ਰਾਣਾ, ਗੁਰਪ੍ਰੀਤ ਸਿੰਘ, ਨੰਬਰਦਾਰ ਰਾਜਵੀਰ ਸਿੰਘ, ਮੁਕੇਸ਼ ਰਾਣਾ ਚਨਾਲੋਂ, ਰਾਜ ਦੁਲਾਰੀ, ਮੰਗਾ ਤਿਊੜ ਪ੍ਰਧਾਨ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…