ਪੰਜਾਬ ਸਟੇਟ ਵੈਟਰਨਰੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਸਰਬਸੰਮਤੀ ਨਾਲ ਚੋਣ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 30 ਅਗਸਤ:
ਅੱਜ ਅੰਮ੍ਰਿਤਸਰ ਵਿਖੇ ਪੰਜਾਬ ਸਟੇਟ ਵੈਟਨਰੀ ਅਫਸਰ ਐਸੋਸੀਏਸ਼ਨ ਅੰਮ੍ਰਿਤਸਰ ਜਿਲ੍ਹਾ ਇਕਾਈ ਦੇ ਜਨਰਲ ਹਾਊਸ ਦੀ ਮੀਟਿੰਗ ਹੋਈ। ਜਿਸ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ ਲਗਭਗ ਸਾਰੇ ਵੈਟਨਰੀ ਅਫਸਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਜਨਰਲ ਹਾਊਸ ਨੇ ਸਰਬਸਮੰਤੀ ਨਾਲ ਡਾਕਟਰ ਗਗਨਦੀਪ ਸਿੰਘ ਢਿੱਲੋ ਨੂੰ ਜਿਲ੍ਹਾ ਪ੍ਰਧਾਨ, ਡਾਕਟਰ ਰਵਿੰਦਰ ਸਿੰਘ ਕੰਗ ਨੂੰ ਜਿਲ੍ਹਾ ਜਨਰਲ ਸਕੱਤਰ, ਡਾ ਮਨਦੀਪ ਸਿੰਘ ਮਾਨ ਨੂੰ ਜਿਲ੍ਹਾ ਖਜਾਨਚੀ, ਡਾ ਹਰਮਨਪ੍ਰੀਤ ਸਿੰਘ ਨੂੰ ਜੁਆਇੰਟ ਸੈਨਟਰੀ, ਡਾ ਨਿਸ਼ਾਨ ਨੂੰ ਆਰਗੇਨਾਈਜਿੰਗ ਸੈਨਟਰੀ ਤੇ ਡਾ ਨਵਦੀਪ ਸਿੰਘ ਢਿੱਲੋਂ ਨੂੰ ਜਿਲ੍ਹਾ ਪ੍ਰੈਸ ਸੈਕਟਰੀ, ਡਾ ਅਮਨਦੀਪ ਕੋਰ, ਡਾ ਪ੍ਰਦੀਪ ਸਿੰਘ ਸੰਧੂ ਅਤੇ ਡਾ ਹਰਿੰਦਰ ਸਿੰਘ ਚੰਦੀ ਤਿੰਨਾਂ ਨੂੰ ਐਗਜੀਕਿਊਟਿਵ ਮੈਂਬਰ ਚੁਣਿਆ ਗਿਆ। ਇਸ ਮੌਕੇ ਡਾ ਗਗਨਦੀਪ ਸਿੰਘ ਢਿੱਲੋਂ ਤੇ ਨਵਨਿਯੁਕਤ ਪ੍ਰਧਾਨ ਨੇ ਜਨਰਲ ਹਾਊਸ ਨੂੰ ਸੰਬੋਧਨ ਕਰਦਿਆ ਹੋਇਆ ਕਿਹਾ ਕਿ ਜ਼ਿਲੇ ‘ਚ ਕੰਮ ਕਰਦੇ ਵੈਟਨਰੀ ਅਫਸਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਜਿਵੇ 4 ਸਾਲ ਤੋਂ ਤਰੱਕੀਆਂ ਲਗਾਉਣ ਵਿੱਚ ਹੋ ਰਹੀ ਦੇਰੀ, ਵੈਟਨਰੀ ਪੋਲੀਕਲੀਨਿਕ ਵਿੱਚ ਸਟਾਫ ਦੀ ਕਮੀ,ਹਸਪਤਾਲਾਂ ਨੂੰ ਜਾਰੀ ਕੀਤੇ ਜਾਂਦੇ ਟੀਕਿਆ ਦਾ ਤਰਕਸੰਗਤ ਨਾ ਹੋਣਾ,ਐਂਬੂਲੈਂਸ ਸੇਵਾ ਲਈ ਡੀਜਲ ਡਾਕਟਰ ਕੋਲੋਂ ਮੰਗਵਾਉਣਾ, ਐਸ.ਪੀ.ਸੀ.ਏ ਅਤੇ ਇਸ ਵਰਗੀਆਂ ਹੋਰ ਸੈਰ ਵਿਭਾਗੀ ਡਿਊਟੀਆ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਵਿਭਾਗ ਵਿੱਚ ਭਰਤੀ ਹੋਏ ਨਵਨਿਯੁਕਤ ਡਾਕਟਰਾਂ ਬਾਰੇ ਸੁਣਦੇ ਹੋਏ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਡਾਕਟਰਾਂ ਨੂੰ ਬੇਸਿਕ ਪੈਸੇ ਦੇਣਾ ਸਰਕਾਰ ਦਾ ਇਕ ਮਾਰੂ ਫੈਸਲਾ ਹੈ।ਜਿਸ ਨਾਲ ਜਿਲ੍ਹੇ ਦੇ ਡਾਕਟਰਾਂ ਦਾ ਆਰਥਿਕ ਸ਼ੋਸ਼ਲ ਹੁੰਦਾ ਹੈ, ਉਥੇ ਉਨ੍ਹਾਂ ਦੀ ਵਿਭਾਗੀ ਕੰਮਾ ਵਿੱਚ ਦਿਲਚਪਸੀ ਵੀ ਘਟਦੀ ਹੈ। ਉਨ੍ਹਾਂ ਕਿਹਾ ਇਸ ਮੰਗ ਨੂੰ ਵੀ ਪਹਿਲ ਦੇ ਅਧਾਰ ਤੇ ਸਰਕਾਰ ਕੋਲੋਂ ਮਨਾਇਆ ਜਾਵੇਗਾ। ਇਸ ਮੌਕੇ ਡਾ ਰਨਬੀਰ ਸਿੰਘ ਗਿੱਲ ਸੀਨੀਅਰ ਵੈਟਨਰੀ ਅਫਸਰ,ਡਾ ਨਵਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਡਾ ਪੁਨੀਤ ਮਲਹੋਤਰਾ ਸੂਬਾ ਜਨਰਲ ਸਕੱਤਰ ਉਚੇਚੇ ਤੋਰ ਤੇ ਹਾਜਿਰ ਹੋਏ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…