nabaz-e-punjab.com

ਤੰਬਾਕੂ ’ਤੇ ਚੌਥੀ ਕੌਮੀ ਕਾਨਫਰੰਸ ਵਿੱਚ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਪੰਜਾਬ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਟਾਟਾ ਮੈਮੋਰੀਅਲ ਹਸਪਤਾਲ, ਮੁੰਬਈ ਵਿੱਚ 8 ਤੋਂ 10 ਫਰਵਰੀ ਤੱਕ ਤੰਬਾਕੂ ਦੀ ਰੋਕਥਾਮ ਵਿਸ਼ੇ ’ਤੇ ਕਰਵਾਈ ਗਈ ਚੌਥੀ ਕੌਮੀ ਕਾਨਫਰੰਸ ਵਿੱਚ ਕੌਮੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਭਾਰਤ ਵਿੱਚ ਨਵੀਨਤਮ ਖੋਜਾਂ, ਬੈਸਟ ਪੈ੍ਰਕਟਿਸ ਅਤੇ ਮੌਜੂਦਾ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕੀਤਾ ਗਿਆ। ਇਸ ਸਮਾਗਮ ਵਿੱਚ ਖੋਜਕਰਤਾਵਾਂ, ਸਿਹਤ ਪ੍ਰੋਗਰਾਮ ਮੈਨੇਜਰ, ਨੀਤੀ ਮਾਹਰਾਂ, ਵਕੀਲਾਂ ਅਤੇ ਸੂਬੇ ਭਰ ਵਿੱਚ ਤੰਬਾਕੂ ਰੋਕਥਾਮ ਲਈ ਕੰਮ ਕਰ ਰਹੇ ਹੋਰਨਾਂ ਆਗੂਆਂ ਨੇ ਸ਼ਿਰਕਤ ਕੀਤੀ। ਅੱਜ ਇੱਥੇ ਦੇਰ ਸ਼ਾਮ ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਤੰਬਾਕੂ ਕੰਟਰੋਲ ਤਹਿਤ ਆਪਣੀ ਵਧੀਆ ਕਾਰਗੁਜ਼ਾਰੀ ਲਈ ਜਾਣਿਆ ਜਾਂਦਾ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਤੰਬਾਕੂ ਦੇ ਖ਼ਾਤਮੇ ਸਬੰਧੀ ਕੁੱਲ 10 ਪੇਸ਼ਕਾਰੀਆਂ ਦਿੱਤੀਆਂ ਗਈਆਂ। ਸਿਹਤ ਅਤੇ ਪਰਵਾਰ ਭਲਾਈ ਵਿਭਾਗ, ਪੰਜਾਬ ਤਰਫ਼ੋਂ ਡਾ. ਕਰਨ ਮਹਿਰਾ ਅਤੇ ਸਟੇਟ ਤੰਬਾਕੂ ਕੰਟਰੋਲ ਸੈੱਲ ਦੀ ਟੀਮ ਨੇ ਇਸ ਕਾਨਫਰੰਸ ਵਿੱਚ ਹਿੱਸਾ ਲਿਆ।
ਉਨ੍ਹਾਂ ਕਿਹਾ ਕਿ ਪੇਸ਼ਕਾਰੀਆਂ ਵਿੱਚ ਤੰਬਾਕੂ/ਨਿਕੋਟੀਨ ਕੰਟਰੋਲ ਜਿਵੇਂ ਤੰਬਾਕੂ ਵਿਰੋਧੀ ਕਾਨੂੰਨਾਂ ਦੇ ਲਾਗੂ ਕਰਨ, ਈ-ਸਿਗਰੇਟਸ ਅਤੇ ਹੁੱਕਾਂ ਬਾਰਾਂ ’ਤੇ ਸਮਾਂਬੱਧ ਕਾਰਵਾਈ ਆਦਿ ਖੇਤਰਾਂ ਵਿੱਚ ਪੰਜਾਬ ਦੀ ਬਿਹਤਰੀਨ ਕਾਰਗੁਜ਼ਾਰੀ ਦੀਆਂ ਪੇਸ਼ਕਾਰੀਆਂ ਸ਼ਾਮਲ ਸਨ। ਤੰਬਾਕੂ ਦੀ ਵਰਤੋਂ ’ਤੇ ਰੋਕ ਲਈ ਪੰਜਾਬ ਸਰਕਾਰੀ ਵੱਲੋਂ ਕੀਤੇ ਗਏ ਇਨ੍ਹਾਂ ਯਤਨਾਂ ਦੀ ਕਾਨਫਰੰਸ ਵਿੱਚ ਕਾਫ਼ੀ ਸਰਾਹਿਆ ਗਿਆ। ਪੰਜਾਬ ਦਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਿੱਚ ਤੰਬਾਕੂ ਦੇ ਸੇਵਨ ਨੂੰ ਘਟਾਉਣ ਸਬੰਧੀ ਏਜੰਡੇ ’ਤੇ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਸਾਰੇ ਜ਼ਿਲ੍ਹਿਆਂ ਵਿੱਚ ਤੰਬਾਕੂ ਛੁਡਾਊ ਕੇਂਦਰ ਸਥਾਪਿਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਤੰਬਾਕੂ ਛੱਡਣ ਦੇ ਚਾਹਵਾਨ ਮਰੀਜ਼ਾਂ ਨੂੰ ਇਨ੍ਹਾਂ ਕੇਂਦਰਾਂ ਵਿੱਚ ਤੰਬਾਕੂ ਛੱਡਣ ਲਈ ਕਾਊਂਸਲਿੰਗ ਅਤੇ ਦਵਾਈਆਂ ਦੀ ਸਹੂਲਤ ਮੁਫ਼ਤ ਪ੍ਰਦਾਨ ਕੀਤੀ ਜਾ ਰਹੀਆਂ ਹੈ। ਸਿਗਰੇਟ ਐਂਡ ਅਦਰ ਤੰਬਾਕੂ ਪਰਡੱਕਟਜ਼ ਐਕਟ (ਕੋਟਪਾ 2001) ਨੂੰ ਸਖ਼ਤੀ ਨਾਲ ਲਾਗੂ ਕਰਕੇ 16828 ਚਲਾਨ ਅਪਰੈਲ-ਦਸੰਬਰ 2018 ਦੌਰਾਨ ਕੱਟੇ ਗਏ ਹਨ। ਹੁੱਕਾਂ ਬਾਰਾਂ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਲਈ ਕਾਨੂੰਨ ਬਣਾਇਆ ਗਿਆ ਜਿਸ ਉਪਰੰਤ ਹੁੱਕੇ ਦੀ ਵਰਤੋਂ ਤੇ ਵਿਕਰੀ ’ਤੇ ਪਾਬੰਦੀ ਲਗਾਈ ਗਈ ਹੈ। ਪੰਚਾਇਤਾਂ ਵੱਲੋਂ ਮਤੇ ਪਾਸ ਕਰਕੇ 729 ਪਿੰਡਾਂ ਨੂੰ ਤੰਬਾਕੂ ਮੁਕਤ ਵੀ ਘੋਸ਼ਿਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …