ਪੰਜਾਬ ਵੈਟਰਨਰੀ ਕੌਂਸਲ ਵੱਲੋਂ ਵੈਟਰਨਰੀ ਡਾਕਟਰਾਂ ਲਈ 3 ਰੋਜ਼ਾ ਪ੍ਰਸਾਰ ਸਿਖਲਾਈ ਪ੍ਰੋਗਰਾਮ ਦਾ ਆਯੋਜਨ

ਮਾਡਰਨ ਮੈਨੇਜਮੈਂਟ ਸਕਿੱਲ ਰਾਹੀਂ ਇਨਪੁੱਟ ਘਟਾਉਣ ਤੇ ਆਉਟਪੁਟ ਵਧਾ ਕੇ ਪੇਂਡੂ ਅਰਥਚਾਰੇ ਦੇ ਸੁਧਾਰ ’ਤੇ ਜ਼ੋਰ

ਡਾਕਟਰਾਂ ਨੂੰ ਪਸ਼ੂ ਪਾਲਕਾਂ ਦੀ ਭਲਾਈ ਲਈ ਇਮਾਨਦਾਰੀ ਨਾਲ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਪੰਜਾਬ ਰਾਜ ਵੈਟਰਨਰੀ ਕੌਂਸਲ ਵੱਲੋਂ ਨਵੇਂ ਭਰਤੀ ਹੋਏ 30 ਵੈਟਰਨਰੀ ਅਫ਼ਸਰਾਂ ਲਈ ਅੱਜ ਇੱਥੇ ਲਾਈਵ ਸਟਾਕ ਭਵਨ ਸੈਕਟਰ-68 ਵਿਖੇ ਤਿੰਨ ਦਿਨਾਂ ਦੀ ਪ੍ਰਸਾਰ ਸਿਖਲਾਈ ਦਾ ਆਯੋਜਨ ਕੀਤਾ ਗਿਆ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਪ੍ਰਸਾਰ ਸਿਖਲਾਈ ਸੰਸਥਾ ਨੀਲੋਖੇੜੀ ਅਤੇ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਪ੍ਰਸਾਰ ਮਾਹਰਾਂ ਨੇ ਵੱਖ-ਵੱਖ ਵਿਸ਼ਿਆਂ ’ਤੇ ਵੈਟਰਨਰੀ ਅਧਿਕਾਰੀਆਂ ਨੂੰ ਲੈਕਚਰ ਦਿੱਤੇ ਤਾਂ ਜੋ ਉਨ੍ਹਾਂ ਨੂੰ ਵੱਖ-ਵੱਖ ਪ੍ਰਸਾਰ ਦੇ ਤੌਰ ਤਰੀਕਿਆਂ ਬਾਰੇ ਜਾਣਕਾਰੀ ਦੇ ਕੇ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਹੇਠਲੇ ਪੱਧਰ ’ਤੇ ਲਾਗੂ ਕੀਤਾ ਜਾ ਸਕੇ। ਇਸ ਵਿਸ਼ੇਸ਼ ਟਰੇਨਿੰਗ ਦਾ ਉਦਘਾਟਨ ਕੌਂਸਲ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ, ਸਾਬਕਾ ਸੰਯੁਕਤ ਨਿਰਦੇਸ਼ਕ ਡਾ. ਗੁਰਿੰਦਰ ਸਿੰਘ ਵਾਲੀਆ ਅਤੇ ਡਾ. ਨਰੇਸ਼ ਕੋਛੜ ਰਜਿਸਟਰਾਰ ਪੰਜਾਬ ਸਟੇਟ ਵੈਟਰਨਰੀ ਕੌਂਸਲ ਤੋਂ ਇਲਾਵਾ ਡਾ. ਐਚ. ਐਸ. ਕਾਹਲੋਂ ਡਾਇਰੈਕਟਰ ਪਸ਼ੂ ਪਾਲਣ ਅਤੇ ਡਾ. ਹਰੀਸ਼ ਵਰਮਾ, ਸਾਬਕਾ ਡਾਇਰੈਕਟਰ ਪ੍ਰਸਾਰ ਗੁਰੂ ਅੰਗਦ ਦੇਵ ਵੈਟਰਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਨੇ ਦੀਪ ਜਲਾ ਕੇ ਕੀਤਾ। ਡਾ. ਰੰਧਾਵਾ ਨੇ ਵੈਟਰਨਰੀ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਦੀ ਪਾਬੰਦੀ ਦੀ ਆਦਤ ਅਪਣਾਉਣ ਅਤੇ ਪਸ਼ੂ ਪਾਲਕਾਂ ਨੂੰ ਸੂਬੇ ਦੀ ਭਲਾਈ ਲਈ ਇਮਾਨਦਾਰੀ ਤੇ ਸੁਹਿਰਦਤਾ ਨਾਲ ਸੇਵਾਵਾਂ ਪ੍ਰਦਾਨ ਕਰਨ।

ਉਧਰ, ਵੈਲੀਡਿਕਟਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਡਾ. ਐਚ. ਐਸ. ਕਾਹਲੋਂ ਨੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਵੈਟਰਨਰੀ ਜੂਰਿਸਪਰੂਡੈਂਸ, ਘੋੜਿਆਂ ਦੀ ਸਾਂਭ-ਸੰਭਾਲ, ਸ਼ਿਸ਼ਟਾਚਾਰ ਅਤੇ ਤੌਰ ਤਰੀਕਿਆਂ ਬਾਰੇ ਪੰਜਾਬ ਪੁਲੀਸ ਅਕੈਡਮੀ ਫਿਲੌਰ ਵਿਖੇ ਵੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇਗਾ। ਡਾ. ਗੁਰਿੰਦਰ ਸਿੰਘ ਵਾਲੀਆ ਨੇ ਵੈਟਰਨਰੀ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਪਸ਼ੂਆਂ ਵਿੱਚ ਬੀਮਾਰੀਆਂ ਦੀ ਰੋਕਥਾਮ, ਬੀਮਾਰੀਆਂ ਦੇ ਇਲਾਜ, ਚੋਣਵੇਂ ਪ੍ਰਜਨਣ ਰਾਹੀਂ ਨਸਲ ਸੁਧਾਰ ਤੋਂ ਇਲਾਵਾ ਮਾਡਰਨ ਮੈਨੇਜਮੈਂਟ ਸਕਿੱਲ ਆਪਣਾ ਕੇ ਇਨਪੁੱਟ ਘਟਾ ਕੇ ਅਤੇ ਆਉਟਪੁਟ ਵਧਾ ਕੇ ਪੇਂਡੂ ਅਰਥਚਾਰੇ ਦੇ ਸੁਧਾਰ ਲਈ ਕੰਮ ਕਰਨ। ਡਾ. ਨਰੇਸ਼ ਕੋਛੜ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰਜ਼ ’ਤੇ ਹੋਰ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਤਾਂ ਕਿ ਵੈਟਰਨਰੀ ਡਾਕਟਰਾਂ ਦੀ ਮੁਹਾਰਤ ਵਿੱਚ ਸੁਧਾਰ ਕਰਕੇ ਫੀਲਡ ਵਿੱਚ ਉੱਚ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…