nabaz-e-punjab.com

ਪੰਜਾਬ ਵਿਜੀਲੈਂਸ ਵੱਲੋਂ ਜਾਅਲੀ ਅਸਲਾ ਲਾਇਸੈਂਸ ਧਾਰਕ ਤੇ ਕਲਰਕ ਗ੍ਰਿਫ਼ਤਾਰ

ਮੁਲਜ਼ਮ ਸਰਬਜੀਤ ਸਿੰਘ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਚਲ ਰਹੇ ਸੀ ਕਈ ਮੁਕੱਦਮੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਅਗਸਤ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਪੜਤਾਲ ਦੇ ਅਧਾਰ ਤੇ ਗਲਤ ਦਸਤਾਵੇਜ ਪੇਸ਼ ਕਰਕੇ ਅਸਲਾ ਲਾਇਸੈਸ ਹਾਸਲ ਕਰਨ ਦੇ ਦੋਸ ਹੇਠ ਸਰਬਜੀਤ ਸਿੰਘ ਵਾਸੀ ਪਿੰਡ ਬੈਂਚਾਂ, ਹੁਸ਼ਿਆਰਪੁਰ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਅਸਲਾ ਬਰਾਂਚ ਵਿਖੇ ਤਾਇਨਾਤ ਕਲਰਕ ਵਿਕਰਮ ਆਦੀਆ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਸ ਬਿਓਰੋ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਇਕਬਾਲ ਸਿੰਘ ਐਨ.ਆਰ.ਆਈ., ਗੁਰਦੀਪ ਸਿੰਘ ਮੈਂਬਰ ਪੰਚਾਇਤ, ਰਾਏ ਸਿੰਘ, ਸੁਮਿੱਤਰ ਸਿੰਘ, ਪ੍ਰਿਤਪਾਲ ਸਿੰਘ ਮੈਂਬਰ ਪੰਚਾਇਤ ਅਤੇ ਗਿਆਨ ਸਿੰਘ ਸਾਬਕਾ ਪੰਚ ਪਿੰਡ ਬੈਚਾਂ ਬਲਾਕ ਭੁੰਗਾ ਜ਼ਿਲ੍ਹਾ ਹੁਸ਼ਿਆਰਪੁਰ ਵੱਲੋ ਸ਼ਿਕਾਇਤ ਕੀਤੀ ਗਈ ਕਿ ਸਰਬਜੀਤ ਸਿੰਘ ਨੂੰ ਗਲਤ ਤਰੀਕੇ ਨਾਲ ਅਸਲਾ ਲਾਇਸੈਂਸ ਜਾਰੀ ਕੀਤਾ ਗਿਆ ਹੈ ਜਦਕਿ ਉਕਤ ਖਿਲਾਫ਼ ਮੁਕੱਦਮਾ ਨੰਬਰ: 78/2009 ਅ/ਧ 420, 467, 468, 471,120-ਬੀ-ਆਈ.ਪੀ.ਸੀ. ਥਾਣਾ ਰਾਮਗੜ੍ਹ ਸੀਕਰ ਵਿੱਚ ਦਰਜ ਸੀ। ਇਸ ਮੁਕੱਦਮੇ ਵਿੱਚ ਸਰਬਜੀਤ ਸਿੰਘ ਭਗੌੜਾ ਘੋਸ਼ਿਤ ਸੀ ਅਤੇ ਇਸ ਵਿਰੁੱਧ ਮੁਕੱਦਮਾ ਨੰਬਰ: 195/2010 ਅ/ਧ 18, 61, 85 ਐਨ.ਡੀ.ਪੀ.ਐਸ.ਐਕਟ ਥਾਣਾ ਡਵੀਜ਼ਨ ਨੰਬਰ: 4, ਜਲੰਧਰ ਦਰਜ ਹੋਣ ਦੇ ਬਾਵਜੂਦ ਵੀ ਮਿਤੀ 01-06-2011 ਨੂੰ ਅਸਲਾ ਲਾਇਸੰਸ ਜਾਰੀ ਕਰ ਦਿੱਤਾ ਗਿਆ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸਰਬਜੀਤ ਸਿੰਘ ਵੱਲੋਂ ਅਸਲਾ ਅਡੀਸ਼ਨ ਸਬੰਧੀ ਅਗਸਤ 2014 ਨੂੰ ਦਿੱਤੀ ਦਰਖਾਸਤ ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਤਾਇਨਾਤ ਸਬੰਧਤ ਸੁਪਰਡੈਟ/ਕਲਰਕਾਂ ਵੱਲੋਂ ਬਿਨ੍ਹਾਂ ਪੁਲਿਸ ਵੈਰੀਫਿਕੇਸ਼ਨ ਨੋਟਿੰਗ ਪਰ ਮਨਜ਼ੂਰ ਕਰਵਾਈ ਗਈ। ਦੋਸ਼ੀ ਸਰਬਜੀਤ ਸਿੰਘ ਦਾ ਅਸਲਾ ਲਾਇਸੰਸ ਬਨਾਉਣ ਦੀ ਫਾਈਲ ਨਾਲ ਉਕਤ ਮੁਕੱਦਮ ਦਰਜ ਹੋਣ ਤੋਂ ਪਹਿਲਾਂ ਦਾ ਐਫੀਡੈਵਿਟ ਮਿਤੀ 16-08-2007 ਦਾ ਲੱਗਾ ਸੀ ਅਤੇ ਉਸ ਵਲੋਦਿੱਤੀ ਦਰਖਾਸਤ ਪਰ ਵੀ ਕੋਈ ਮਿਤੀ ਦਰਜ ਨਹੀਂ ਸੀ। ਇਹ ਅਸਲਾ ਲਾਇਸੰਸ ਬਨਾਉਣ ਦੀ ਫਾਈਲ ਨਾਲ ਪੁਲਿਸ ਵੈਰੀਫਿਕੇਸ਼ਨ ਰਿਪੋਰਟਾਂ ਲੱਗੀਆਂ ਸਨ, ਉਹ ਦੋਸ਼ੀ ਵਿਰੁੱਧ ਦਰਜ ਉਕਤ ਮੁਕੱਦਮਿਆਂ ਦੀ ਜਾਣਕਾਰੀ ਥਾਣਾ ਹਰਿਆਣਾ ਵਿਖੇ ਪਹੁੰਚਣ ਤੋਂ ਪਹਿਲਾਂ ਭਾਵ ਸਾਲ 2009 ਦੀਆਂ ਸਨ।
ਮੁਲਜ਼ਮ ਸਰਬਜੀਤ ਸਿੰਘ ਨੇ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਦੀ ਅਸਲਾ ਬਰਾਂਚ ਦੇ ਅਧਿਕਾਰੀ/ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਫੌਜ਼ਦਾਰੀ ਮੁਕੱਦਮੇ ਦਰਜ ਹੋਣ ਦੇ ਬਾਵਜੂਦ, ਅਸਲਾ ਲਾਇਸੰਸ ਜਾਰੀ ਕਰਵਾ ਲਿਆ ਅਤੇ ਬਿਨ੍ਹਾਂ ਪੁਲਿਸ ਦੀ ਵੈਰੀਫਿਕੇਸ਼ਨ ਤੋਂ ਮਿਤੀ ਅਗਸਤ 2014 ਨੂੰ ਅਸਲਾ ਅਡੀਸ਼ਨ ਵੀ ਕਰ ਦਿੱਤਾ ਗਿਆ। ਇਸ ਤਰ੍ਹਾਂ ਦੋਸ਼ੀ ਸਰਬਜੀਤ ਸਿੰਘ ਨੂੰ ਜੁਰਮਾਨਾ ਹੋਣ, ਮੁਕੱਦਮੇ ਵਿੱਚ ਦੋਸ਼ੀ ਹੋਣ ਅਤੇ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਜਾਣ ਦੇ ਬਾਵਜੂਦ ਦੋ ਸਾਲ ਪੁਰਾਣੇ ਦਸਤਾਵੇਜ਼ਾਂ ਦੇ ਅਧਾਰ ਤੇ ਮਿਤੀ 01-06-2011 ਨੂੰ ਅਸਲਾ ਲਾਇਸੰਸ ਜਾਰੀ ਕੀਤਾ ਗਿਆ। ਇਨ੍ਹਾਂ ਦੋਸ਼ਾਂ ਸਬੰਧੀ ਥਾਣਾ ਵਿਜੀਲੈਂਸ ਬਿਓਰੋ, ਜਲੰਧਰ ਵਿਖੇ ਦੋਸ਼ੀ ਸਰਬਜੀਤ ਸਿੰਘ ਅਤੇ ਕਲਰਕ ਵਿਕਰਮ ਆਦੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…