Share on Facebook Share on Twitter Share on Google+ Share on Pinterest Share on Linkedin ਪੰਜਾਬ ਵਿਜੀਲੈਂਸ ਵੱਲੋਂ ਅਡੀਸ਼ਨਲ ਸਬ-ਡਿਵੀਜ਼ਨਲ ਸਹਾਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਅਗਸਤ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਐਸ.ਡੀ.ਐਮ. ਸ਼ਹੀਦ ਭਗਤ ਸਿੰਘ ਨਗਰ ਦੇ ਦਫਤਰ ਵਿਖੇ ਤਾਇਨਾਤ ਸੁਖਵਿੰਦਰ ਸਿੰਘ, ਅਡੀਸ਼ਨਲ ਸਬ-ਡਵੀਜ਼ਨਲ ਸਹਾਇਕ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਐਸ.ਡੀ.ਐਮ. ਦਫਤਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਤਾਇਨਾਤ ਅਡੀਸ਼ਨਲ ਸਬ-ਡਵੀਜ਼ਨਲ ਸਹਾਇਕ ਸੁਖਵਿੰਦਰ ਸਿੰਘ ਨੂੰ ਸ਼ਿਕਾਇਤਕਰਤਾ ਸ੍ਰੀ ਰਸ਼ਪਾਲ ਸਿੰਘ ਵਾਸੀ ਪਿੰਡ ਉੜਾਪੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੋ ਵਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਸਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦਸਿਆ ਕਿ ਉਸਦੇ ਨਾਨਾ ਦੇ 5 ਲੜਕੇ ਅਤੇ 2 ਲੜਕੀਆਂ ਹਨ। ਉਸਦੇ ਨਾਨੇ ਵਲੋਂ ਆਪਣੇ ਕਨੇਡਾ ਵਾਸੀ ਲੜਕੇ ਅਵਤਾਰ ਸਿੰਘ ਨੂੰ ਸਾਲ 2013 ਵਿੱਚ ਆਪਣੀ ਚੱਲ ਅਤੇ ਅਚੱਲ ਜਾਇਦਾਦ ਵਿਚੋਂ ਬੇਦਖਲ ਕਰ ਦਿੱਤਾ ਗਿਆ ਸੀ ਅਤੇ ਜਾਇਦਾਦ ਦੀ ਰਜਿਸਟਰਡ ਵਸੀਅਤ ਆਪਣੇ ਪੋਤਰਿਆਂ ਦੇ ਨਾਮ ’ਤੇ ਕਰਵਾ ਦਿੱਤੀ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁਦੱਈ ਦੇ ਨਾਨੇ ਦੀ ਮੌਤ ਕਨੇਡਾ ਵਿਖੇ ਸਾਲ 2014 ਹੋਣ ਦੋਰਾਨ ਉਨ੍ਹਾਂ ਵਲੋਂ ਬੇਦਖਲ ਕੀਤੇ ਗਏ ਲੜਕੇ ਅਵਤਾਰ ਸਿੰਘ ਨੇ ਆਪਣੇ ਪਿਤਾ ਗੁਰਬਚਨ ਸਿੰਘ ਦੀ ਮੌਤ ਦਾ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਤਿਆਰ ਕਰਕੇ ਸਾਰੀ ਜਾਇਦਾਦ ਦਾ ਇੰਤਕਾਲ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਨਾਮ ’ਤੇ ਕਰਵਾ ਦਿੱਤਾ ਸੀ। ਉਧਰ, ਜਦੋਂ ਇਸ ਇੰਤਕਾਲ ਸਬੰਧੀ ਸਿਕਾਇਤ ਕਰਤਾ ਰਸ਼ਪਾਲ ਸਿੰਘ ਨੂੰ ਪਤਾ ਲੱਗਾ ਤਾਂ ਉਸਨੇ ਇਸ ਇੰਤਕਾਲ ਨੂੰ ਐਸ.ਡੀ.ਐਮ. ਐਸ.ਬੀ.ਐਸ ਨਗਰ ਦੀ ਅਦਾਲਤ ਵਿੱਚ ਚੈਲੇਂਜ ਕਰਨ ਲਈ ਇਕ ਕੇਸ ਦਾਇਰ ਕੀਤਾ। ਜਿਸ ਦੀ ਪਾਵਰ ਆਫ ਅਟਾਰਨੀ ਉਸਦੇ ਬਾਕੀ ਮਾਮੇ ਅਤੇ ਉਨਾਂ ਦੇ ਲੜਕਿਆਂ ਵਲੋਂ ਉਸ ਨੂੰ ਦਿੱਤੀ ਸੀ। ਜਿਸ ਸਬੰਧੀ ਮੁਦੱਈ ਵਲੋਂ ਵਸੀਅਤ ਦੇ ਸਾਰੇ ਗਵਾਹਾਂ ਅਤੇ ਹੋਰ ਦੂਜੇ ਗਵਾਹਾਂ ਅਤੇ ਦਸਤਾਵੇਜ਼ ਅਦਾਲਤ ਵਿੱਚ ਵੱਖ ਵੱਖ ਮਿਤੀਆਂ ਨੂੰ ਆਪਣੇ ਵਕੀਲ ਰਾਂਹੀ ਪੇਸ਼ ਕੀਤੇ ਗਏ। ਜਦੋਂ ਉਹ ਮਿਤੀ 29-08-17 ਨੂੰ ਤਰੀਕ ਭੁਗਤਣ ਲਈ ਐਸ.ਡੀ.ਐਮ. ਐਸ.ਬੀ.ਐਸ ਨਗਰ ਦੀ ਅਦਾਲਤ ਵਿੱਚ ਗਿਆ ਤਾਂ ਉਸਦਾ ਸੰਪਰਕ ਸੁਖਵਿੰਦਰ ਸਿੰਘ, ਅਡੀਸ਼ਨਲ ਸਬ-ਡਵੀਜ਼ਨਲ ਸਹਾਇਕ ਦਫ਼ਤਰ ਐਸ.ਡੀ.ਐਮ. ਨਵਾਂਸ਼ਹਿਰ ਨਾਲ ਹੋਇਆ। ਸੁਖਵਿੰਦਰ ਸਿੰਘ ਨੇ ਸਿਕਾਇਤ ਕਰਤਾ ਨੂੰ ਕਿਹਾ ਕਿ ਜੇਕਰ ਇਸ ਕੇਸ ਦਾ ਫੈਸਲਾ ਆਪਣੇ ਹੱਕ ਵਿੱਚ ਕਰਵਾਉਣਾ ਹੈ ਤਾਂ 5 ਲੱਖ ਰੁਪਏ ਲੱਗਣਗੇ, ਜੋ ਕਿ ਤਿੰਨ ਕਿਸ਼ਤਾਂ ਵਿਚ ਦੇਣਾ ਤੈਅ ਹੋਇਆ ਅਤੇ ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਲੈਣਾ ਤੈਅ ਹੋਇਆ। ਵਿਜੀਲੈਂਸ ਵਲੋਂ ਪੜਤਾਲ ਉਪਰੰਤ ਉਕਤ ਅਡੀਸ਼ਨਲ ਸਬ-ਡਵੀਜਨਲ ਸਹਾਇਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ