Share on Facebook Share on Twitter Share on Google+ Share on Pinterest Share on Linkedin ਪੰਜਾਬ ਵਿਜੀਲੈਂਸ ਬਿਊਰੋਂ ਵੱਲੋਂ ਪੰਜਾਬ ਜਲ ਸਰੋਤ ਤੇ ਵਿਕਾਸ ਨਿਗਮ ਦਾ ਐਕਸੀਅਨ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਤਲਾਸ਼ੀ ਦੌਰਾਨ 31 ਹਜ਼ਾਰ 800 ਤੇ ਬਰੀਫ਼ਕੇਸ ’ਚੋਂ ਮਿਲੇ 4 ਲੱਖ, ਘਰ ਦੀ ਤਲਾਸ਼ੀ ਦੌਰਾਨ 25 ਲੱਖ ਤੇ 61 ਹਜ਼ਾਰ ਦੀ ਨਗਦੀ ਬਰਾਮਦ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਮਾਰਚ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ ਐਕਸੀਅਨ ਨੂੰ ਰਿਸ਼ਵਤ ਦੇ ਰੂਪ ਵਿੱਚ 1.48 ਲੱਖ ਰੁਪਏ ਦਾ ਚੈਕ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੁਰੇਸ਼ ਕੁਮਾਰ ਗੋਇਲ, ਐਕਸੀਅਨ ਅਤੇ ਵਿਜੈ ਕੁਮਾਰ, ਜੇ.ਈ. ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ, ਲਾਇਨਿੰਗ ਡਿਵੀਜ਼ਨ-ਨੰਬਰ 2, ਮਾਨਸਾ ਵਿਰੁਧ ਸ੍ਰੀ ਹਰਬੰਸ ਸਿੰਘ, ਕੰਟਰੈਕਟਰ ਪੁੱਤਰ ਸ੍ਰੀ ਗੁਰਦਿਆਲ ਸਿੰਘ ਵਾਸੀ ਧਰਮਪੁਰਾ (ਕਾਲਿਆਂ ਵਾਲੀ ਸਿਰਸਾ) ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਤੋਂ ਨਹਿਰੀ ਖਾਲ ਬਣਾਉਣ ਦੇ ਕੰਮਾਂ ਦੇ ਭੁਗਤਾਨ ਬਦਲੇ ਵਿਜੈ ਕੁਮਾਰ, ਜੇ.ਈ., ਰਾਹੀਂ ਰਿਸ਼ਵਤ ਮੰਗੀ ਜਾ ਰਹੀ ਹੈ। ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਮਾਨਸਾ ਦੀ ਟੀਮ ਵੱਲੋਂ ਟਰੈਪ ਲਾਇਆ ਗਿਆ ਅਤੇ ਇਸ ਦੌਰਾਨ ਸੁਰੇਸ਼ ਕੁਮਾਰ ਗੋਇਲ, ਐਕਸੀਅਨ ਨੂੰ ਮੁਦਈ ਪਾਸੋਂ 1,48,000 ਰੁਪਏ ਦਾ ਚੈਕ ਬਤੌਰ ਰਿਸ਼ਵਤ ਹਾਸਲ ਕਰਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਦੇ ਦਫ਼ਤਰ ਵਿਚੋਂ ਉਸ ਦੇ ਬਰੀਫ਼ਕੇਸ ਵਿਚੋਂ 4 ਲੱਖ ਰੁਪਏ ਅਤੇ ਉਸ ਦੀ ਤਲਾਸ਼ੀ ਦੌਰਾਨ 31800 ਰੁਪਏ ਬਰਾਮਦ ਹੋਏ ਜਦ ਕਿ ਉਸ ਦੀ ਰਿਹਾਇਸ਼ ਮਕਾਨ ਨੰਬਰ-204, ਫੇਜ਼-3, ਅਰਬਨ ਅਸਟੇਟ, ਬਠਿੰਡਾ ਵਿੱਚ ਤਲਾਸ਼ੀ ਕਰਨ ਸਮੇਂ 25 ਲੱਖ 61 ਹਜ਼ਾਰ ਰੁਪਏ ਨਗਦ ਮਿਲੇ। ਉਸ ਵਿਰੁੱਧ ਮੁਕੱਦਮਾ ਦਰਜ ਰਜਿਸਟਰ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ