Share on Facebook Share on Twitter Share on Google+ Share on Pinterest Share on Linkedin ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਝੀਆਂ ਵਿਸ਼ੇਸ਼ ਟੀਮਾਂ ਰਾਹੀਂ ਅਨਾਜ ਮੰਡੀਆਂ ਦੀ ਅਚਨਚੇਤ ਚੈਕਿੰਗ ਕੁਝ ਥਾਵਾਂ ‘ਤੇ ਲਿਫਟਿੰਗ ‘ਚ ਦੇਰੀ ਦੀ ਸਮੱਸਿਆ ਸਾਹਮਣੇ ਆਈ ਭ੍ਰਿਸ਼ਟਾਚਾਰ ਖਿਲਾਫ ਟੋਲ ਫਰੀ ਨੰਬਰ ‘ਤੇ ਕਰੋ ਸੰਪਰਕ : ਬੀ.ਕੇ. ਉੱਪਲ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 19 ਅਕਤੂਬਰ : ਸਾਉਣੀ ਦੇ ਚਾਲੂ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰਾਂ ਦੀ ਕੋਈ ਸਮੱਸਿਆ ਨਾ ਆਵੇ ਅਤੇ ਮੰਡੀਆਂ ਵਿਚਸਹੂਲਤਾਂ ਦੀ ਕਮੀ-ਪੇਸ਼ੀ ਨਾਲ ਜੂਝਣਾ ਨਾ ਪਵੇ, ਇਸ ਮਕਸਦ ਲਈ ਵਿਜੀਲੈਂਸ ਬਿਊਰੋ ਦੀ ਅਗਵਾਈ ਹੇਠ ਪੰਜਾਬ ਦੀਆਂ ਬਹੁਤ ਸਾਰੀਆਂ ਅਨਾਜ ਮੰਡੀਆਂਵਿੱਚ ਵਿਸ਼ੇਸ਼ ਟੀਮਾਂ ਵੱਲੋਂ ਸਾਂਝੇ ਰੂਪ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਇੰਨਾਂ ਟੀਮਾਂ ਵਿਚ ਖੇਤੀ, ਮਾਲ ਤੇ ਭਾਰ-ਤੋਲ ਵਿਭਾਗ ਸਮੇਤ ਖਰੀਦ ਏਜੰਸੀਆਂਦੇ ਅਧਿਕਾਰੀ ਵੀ ਹਾਜ਼ਰ ਸਨ ਜਿੰਨਾਂ ਨੇ ਕੁੱਝ ਥਾਵਾਂ ‘ਤੇ ਝੋਨੇ ਦੀ ਚੱਲ ਰਹੀ ਲਿਫਟਿੰਗ ਵਿੱਚ ਦੇਰੀ ਹੋਣ ਦੀ ਆ ਰਹੀ ਸਮੱਸਿਆ ਵੱਲ ਧਿਆਨ ਦਿਵਾਇਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਬੀ.ਕੇ. ਉੱਪਲ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਦਾਣਾ ਮੰਡੀਆਂ ਵਿਚ ਅਚਨਚੇਤੀ ਦੌਰੇ ਕਰਕੇ ਕਿਸਾਨਾਂ ਅਤੇ ਆੜ•ਤੀਆਂ ਤੋਂ ਜਾਣਕਾਰੀ ਲਈ ਜਾਵੇ ਅਤੇ ਜੇਕਰ ਕਿਸੇ ਮੰਡੀ ਵਿਚਖਰੀਦ, ਅਦਾਇਗੀ, ਲਿਫਟਿੰਗ ਜਾਂ ਬੁਨਿਆਦੀ ਸਹੂਲਤਾਂ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਸ ਬਾਰੇ ਪਾਰਦਰਸ਼ੀ ਰਿਪੋਰਟ ਭੇਜੀ ਜਾਵੇ। ਉਨ•ਾਂ ਦੱਸਿਆ ਕਿ ਕੁੱਝ ਥਾਵਾਂ ‘ਤੇ ਕਿਸਾਨਾਂ ਨੇ ਮਜਦੂਰੀ ਦੀਆਂ ਦਰਾਂ ਨੋਟਿਸ ਬੋਰਡਾਂ ‘ਤੇ ਲਾਉਣ ਲਈ ਕਿਹਾ ਅਤੇ ਬੋਲੀ ਦਾ ਸਮਾਂ 4 ਵਜੇ ਸ਼ਾਮ ਦੀ ਥਾਂ 3 ਵਜੇ ਸ਼ਾਮ ਕਰਨ ਦੀ ਮੰਗ ਕੀਤੀ। ਉਨਾਂ ਦੱਸਿਆ ਕਿ ਖਰੀਦ ਅਤੇ ਭਰਾਈ ਦੇ ਕੰਮ ਸੰਤੁਸ਼ਟੀਜਨਕ ਚੱਲ ਰਹੇ ਹਨ। ਜਿੱਥੇ ਕਿਤੇ ਕੋਈ ਤਰੁੱਟੀ ਸਾਹਮਣੇ ਆਈ ਹੈ, ਉਸ ਬਾਬਤ ਸਬੰਧਤ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਬਹੁਤੀਆਂ ਥਾਂਵਾਂ ‘ਤੇ ਮੌਸਮ ਦੀ ਖਰਾਬੀ ਕਾਰਣ ਕੁਝ ਕੁ ਮੰਡੀਆਂ ਵਿਚ ਲਿਫਟਿੰਗ ਦੀ ਰਫਤਾਰ ਕੁਝ ਮੱਠੀ ਸੀ। ਇਸ ਤੋਂ ਇਲਾਵਾ ਚੈਕਿੰਗ ਗਰਨ ਵਾਲੀਆਂ ਟੀਮਾਂ ਕੋਲ ਜ਼ਿਆਦਾਤਰ ਕਿਸਾਨਾਂ, ਮਜਦੂਰਾਂ ਅਤੇ ਆੜ•ਤੀਆਂ ਨੇਸਰਕਾਰ ਦੇ ਪ੍ਰਬੰਧਾਂ ‘ਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਉੱਪਲ ਨੇ ਕਿਹਾ ਕਿ ਚਾਲੂ ਸੀਜਨ ਦੌਰਾਨ ਕਿਸਾਨਾਂ ਦੇ ਹਿੱਤਾਂ ਨੂੰ ਮਹਿਫੂਜ਼ ਰੱਖਣ ਲਈ ਬਿਊਰੋ ਪੂਰੀ ਤਰ•ਾਂਵਚਨਬੱਧ ਹੈ ਅਤੇ ਖਰੀਦ ਵਿਚ ਕਿਧਰੇ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ•ਾਂ ਅਪੀਲ ਕੀਤੀ ਕਿ ਕਿਸੇ ਪ੍ਰਕਾਰ ਦੀ ਸਮੱਸਿਆਂ ਜਾਂਭ੍ਰਿਸ਼ਟਾਚਾਰ ਖਿਲਾਫ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਨੰਬਰ 1800 1800 1000 ‘ਤੇ ਬੇਝਿਜਕ ਸੰਪਰਕ ਕੀਤਾ ਜਾ ਸਕਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ