nabaz-e-punjab.com

ਪੰਜਾਬ ਵਿਜੀਲੈਂਸ ਮੁਖੀ ਬੀਕੇ ਉੱਪਲ ਤੇ ਵਰਿੰਦਰਪਾਲ ਸਿੰਘ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ

ਡੀਆਈਜੀ ਖੱਟੜਾ, ਐਸਐਸਪੀ ਕਪੂਰਥਲਾ ਸਮੇਤ 16 ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਮਿਲਣਗੇ ਸ਼ਾਨਦਾਰ ਸੇਵਾਵਾਂ ਬਦਲੇ ਪੁਲੀਸ ਮੈਡਲ

ਡਿਊਟੀ ਪ੍ਰਤੀ ਵਿਲੱਖਣ ਸਮਰਪਨ ਭਾਵਨਾ ਸਦਕਾ 5 ਪੁਲੀਸ ਮੁਲਾਜ਼ਮ ਮੁੱਖ ਮੰਤਰੀ ਮੈਡਲ ਨਾਲ ਹੋਣਗੇ ਸਨਮਾਨਿਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਅਗਸਤ:
ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਏਡੀਜੀਪੀ ਬਰਜਿੰਦਰ ਕੁਮਾਰ ਉਪਲ, ਵਿਸ਼ੇਸ਼ ਓਪਰੇਸ਼ਨ ਸੈਲ ਪੰਜਾਬ ਦੇ ਏਆਈਜੀ ਵਰਿੰਦਰਪਾਲ ਸਿੰਘ ਨੂੰ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ। ਸ੍ਰੀ ਵਰਿੰਦਰਪਾਲ ਸਿੰਘ ਮੁਹਾਲੀ ਵਿੱਚ ਲੰਮਾ ਸਮਾਂ ਐਸਪੀ ਸਿਟੀ ਅਤੇ ਅਕਾਲੀ ਵਜ਼ਾਰਤ ਵੇਲੇ ਰੂਪਨਗਰ ਅਤੇ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਐਸਐਸਪੀ ਰਹੇ ਹਨ। ਉਨ੍ਹਾਂ ਨੇ ਹਮੇਸ਼ਾ ਹੀ ਸ਼ਲਾਘਾਯੋਗ ਕੰਮ ਕਰਕੇ ਰਾਜ ਦੇ ਲੋਕਾਂ ਦਾ ਦਿਲ ਜਿੱਤਿਆ ਹੈ ਅਤੇ ਉਹ ਹਰਮਨ ਪਿਆਰੇ ਅਫ਼ਸਰ ਹਨ। ਇਨ੍ਹਾਂ ਤੋਂ ਇਲਾਵਾ ਰਣਬੀਰ ਸਿੰਘ ਖੱਟੜਾ, ਡੀ.ਆਈ.ਜੀ (ਪ੍ਰਸ਼ਾਸਨ), ਇੰਡੀਅਨ ਰਿਜਰਵ ਬਟਾਲੀਅਨ ਪੰਜਾਬ ਅਤੇ ਸੰਦੀਪ ਕੁਮਾਰ ਸ਼ਰਮਾ ਐਸਐਸਪੀ ਕਪੂਰਥਲਾ ਸਮੇਤ 16 ਪੁਲੀਸ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ਸ੍ਰੀ ਖੱਟੜਾ ਵੀ ਮੁਹਾਲੀ ਦੇ ਐਸਐਸਪੀ ਰਹਿ ਚੁੱਕੇ ਹਨ ਅਤੇ ਲੋਕਾਂ ਨਾਲ ਮਿੱਤਰਤਾ ਅਤੇ ਹਰਮਨ ਪਿਆਰੇ ਪੁਲੀਸ ਅਧਿਕਾਰੀ ਹਨ। ਉਨ੍ਹਾਂ ਨੇ ਡੇਰਾਵਾਦ ਅਤੇ ਸਿੱਖਾਂ ਵਿੱਚ ਪੈਦਾ ਹੋਏ ਤਣਾਅ ਦੇ ਮਾਮਲੇ ਨੂੰ ਆਪਣੀ ਸੂਝਬੂਝ ਨਾਲ ਨਜਿੱਠ ਕੇ ਸਰਕਾਰ ਦਾ ਭਰੋਸਾ ਜਿੱਤਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਗੁਰਿੰਦਰ ਸਿੰਘ ਗਰੇਵਾਲ, ਪੀ.ਪੀ.ਐਸ, ਏ.ਆਈ.ਜੀ, ਜੋਨਲ, ਸੀ.ਆਈ.ਡੀ ਪਟਿਆਲਾ, ਇੰਸਪੈਕਟਰ ਸੁਖਮੰਦਰ ਸਿੰਘ (ਨੰ: 985/ਪੀ.ਏ.ਪੀ) ਦਫਤਰ ਏ.ਡੀ.ਜੀ.ਪੀ ਆਰਮਡ ਬਟਾਲੀਅਨ ਜਲੰਧਰ, ਇੰਸਪੈਕਟਰ ਪਰਮਵੀਰ ਸਿੰਘ (ਨੰ: 141/ਜੇ.ਆਰ), ਇੰਚਾਰਜ ਸਬ ਡਵੀਜਨ ਸਾਂਝ ਕੇਂਦਰ ਜਲੰਧਰ ਕੈਂਟ, ਇੰਸਪੈਕਟਰ ਬਲਦੇਵ ਰਾਜ (ਨੰ: 1179/ਪੀ.ਏ.ਪੀ), 7ਵੀਂ ਬਟਾਲੀਅਨ, ਪੀ.ਏ.ਪੀ. ਜਲੰਧਰ, ਇੰਸਪੈਕਟਰ (ਐਲ.ਆਰ) ਬਲਜਿੰਦਰ ਸਿੰਘ (ਨੰ: 539/ਪੀ.ਏ.ਪੀ), ਸੁਰੱਖਿਆ ਟੀਮ/ਮੁੱਖ ਮੰਤਰੀ ਪੰਜਾਬ, ਇੰਸਪੈਕਟਰ ਰਜਨੀਸ਼ ਕੁਮਾਰ (ਨੰ: 94/ਪੀ.ਆਰ), ਐਸ.ਟੀ.ਐਫ ਪੰਜਾਬ, ਇੰਸਪੈਕਟਰ ਸਤਨਾਮ ਸਿੰਘ (ਨੰ: 207/ਪੀ.ਏ.ਪੀ), ਪੁਲਿਸ ਭਰਤੀ ਸਿਖਲਾਈ ਕੇਂਦਰ, ਜਹਾਨ ਖੇਲਾਂ ਅਤੇ ਇੰਸਪੈਕਟਰ ਅਮ੍ਰਿਤ ਸਰੂਪ ਡੋਗਰਾ (ਨੰ:257/ਬੀ.ਆਰ), ਇੰਚਾਰਜ, ਆਰਥਿਕ ਅਪਰਾਧ ਵਿੰਗ ਅੰਮ੍ਰਿਤਸਰ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।
ਇਸੇ ਤਰ੍ਹਾਂ ਐਸ.ਆਈ ਕੁਲਜੀਤ ਸਿੰਘ (ਨੰਬਰ 889/ਪੀ.ਏ.ਪੀ), ਦਫਤਰ ਆਈ.ਜੀ.ਪੀ.ਕਮਾਂਡੋ ਪੰਜਾਬ ਪਟਿਆਲਾ, ਐਸ.ਆਈ ਗੁਰਵਿੰਦਰ ਸਿੰਘ (ਨੰ:675/ਪੀ.ਏ.ਪੀ), ਦਫਤਰ ਏ.ਡੀ.ਜੀ.ਪੀ ਆਰਮਡ ਬਟਾਲੀਅਨ ਜਲੰਧਰ, ਐਸ.ਆਈ. ਮਨੋਹਰ ਲਾਲ (ਨੰ: 55/ਇੰਟੈਲੀਜੈਂਸ), ਸੀ.ਆਈ.ਡੀ ਯੂਨਿਟ ਐਸ.ਏ.ਐਸ.ਨਗਰ, ਐਸ.ਆਈ ਮੋਹਿੰਦਰਪਾਲ (ਨੰ: 23/ਇੰਟੈਲੀਜੈਂਸ), ਸੀ.ਆਈ.ਡੀ ਮੁੱਖ ਦਫਤਰ ਪੰਜਾਬ, ਐਸ.ਆਈ. (ਐਲ.ਆਰ) ਸੁਖਜਿੰਦਰ ਸਿੰਘ (ਨੰਬਰ 697/ਜਲੰਧਰ), ਵਿਜੀਲੈਂਸ ਬਿਓਰੋ ਬਠਿੰਡਾ ਅਤੇ ਏ.ਐਸ.ਆਈ ਇੰਦਰਜੀਤ ਕੌਰ (ਨੰ: 439/ਇੰਟੈਲੀਜੈਂਸ), ਸੀ.ਆਈ.ਡੀ ਮੁੱਖ ਦਫਤਰ ਪੰਜਾਬ ਨੂੰ ਵੀ ਪੁਲੀਸ ਅਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।
ਇਸੇ ਤਰ੍ਹਾਂ ਪੰਜਾਬ ਸਰਕਾਰ ਵਲੋਂ ਵੀ ਅਜ਼ਾਦੀ ਦਿਹਾੜੇ ਮੌਕੇ 5 ਪੁਲੀਸ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀ ਪ੍ਰਤੀ ਵਿਲੱਖਣ ਸਮਰਪਨ ਭਾਵਨਾ ਲਈ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਐਸ.ਪੀ ਪੜਤਾਲਾਂ, ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ (ਨੰਬਰ 146/ਪੀ.ਆਰ), ਕਾਂਊਟਰ ਇੰਟੈਲੀਜੈਂਸ ਐਸ.ਏ.ਐਸ. ਨਗਰ, ਏ.ਐਸ.ਆਈ. ਤੇਜਿੰਦਰ ਸਿੰਘ (ਨੰਬਰ 2877/ਪੀ.ਏ.ਪੀ), ਕਮਾਂਡੋ ਸਿਖਲਾਈ ਕੇਂਦਰ ਬਹਾਦਰਗੜ੍ਹ ਪਟਿਆਲਾ, ਏ.ਐਸ.ਆਈ. ਪੁਸ਼ਪਿੰਦਰ ਸਿੰਘ (ਨੰਬਰ 1834/ਬੀਟੀਏ), ਬਠਿੰਡਾ ਅਤੇ ਹੌਲਦਾਰ ਸੰਜੀਵ ਕੁਮਾਰ (ਨੰਬਰ 1732/ਬਠਿੰਡਾ), ਜਿਲਾ ਬਠਿੰਡਾ ਸ਼ਾਮਲ ਹਨ।

Load More Related Articles
Load More By Nabaz-e-Punjab
Load More In Government

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …