nabaz-e-punjab.com

ਪੰਜਾਬ ਵਿਜੀਲੈਂਸ ਵੱਲੋਂ ਸਹਾਇਕ ਕੈਮੀਕਲ ਐਗਜਾਮੀਨਰ ਤੇ ਐਨਾਲਿਸਟ ਵਿਰੁੱਧ ਕੇਸ ਦਰਜ਼

ਸਰਕਾਰੀ ਲੈਬ ਦੇ ਡਾਕਟਰ ਤੇ ਐਨਾਲਿਸਟ ’ਤੇ ਡਿਊਟੀ ’ਚ ਕੋਤਾਹੀ ਤੇ ਲੈਬ ਰਿਪੋਰਟਾਂ ਨੂੰ ਨਸ਼ਟ ਕਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਅਗਸਤ:
ਵਿਜੀਲੈਂਸ ਬਿਊਰੋ ਪੰਜਾਬ ਵਲੋਂ ਖਰੜ ਵਿਖੇ ਸਥਿਤ ਕੈਮੀਕਲ ਲੈਬਾਰਟਰੀ ਦੀ ਕੀਤੀ ਅਚਨਚੇਤ ਚੈਕਿੰਗ ਦੌਰਾਨ ਲੈਬ ਵਿਚ ਤਾਇਨਾਤ ਚੀਫ ਕੈਮੀਕਲ ਐਗਜਾਮੀਨਰ ਡਾ. ਵਾਰਿੰਦਰਾ ਸਿੰਘ, ਸਹਾਇਕ ਕੈਮੀਕਲ ਐਗਸਾਮੀਨਰ ਡਾ. ਹਰਜਿੰਦਰ ਸਿੰਘ ਅਤੇ ਐਨਾਲਿਸਟ ਸਵੀਨਾ ਸ਼ਰਮਾ ਵਲੋ ਲੈਬ ਦੇ ਕੰਮਾਂ ਵਿਚ ਉਣਤਾਇਆਂ ਪਾਇਆਂ ਗਈਆਂ ਅਤੇ ਕੇਸਾਂ ਨਾਲ ਸਬੰਧਤ ਲੈਬ ਰਿਪੋਰਟਾਂ ਨੂੰ ਅਦਾਲਤ ਵਿਚ ਸਮੇਂ ਸਿਰ ਨਾ ਪੇਸ਼ ਕਰਕੇ ਕੇਸਾਂ ਦੀ ਸੁਣਵਾਈ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਡਾ. ਹਰਜਿੰਦਰ ਸਿੰਘ ਅਤੇ ਸਵੀਨਾ ਸ਼ਰਮਾ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਜਦਕਿ ਡਾ. ਵਾਰਿੰਦਰਾ ਸਿੰਘ ਦੀ ਭੁਮਿਕਾ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਵਿਚਾਰੀ ਜਾਵੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਸਹਾਇਕ ਕੈਮੀਕਲ ਐਗਜਾਮੀਨਰ ਡਾ. ਹਰਜਿੰਦਰ ਸਿੰਘ ਅਤੇ ਐਨਾਲਿਸਟ ਸਵੀਨਾ ਸ਼ਰਮਾ ਜੋ ਕਿ ਖਰੜ ਵਿੱਚ ਕੈਮੀਕਲ ਲੈਬਾਰਟਰੀ ਵਿੱਚ ਤਾਇਨਾਤ ਹਨ ਵੱਲੋੋਂ ਲੈਬ ਵਿੱਚ ਸਾਰੇ ਵਿਸ਼ਲੇਸ਼ਣਾਂ ਲਈ ਆਏ ਮਾਲ ਮੁਕੱਦਮਿਆਂ ’ਤੇ ਕੋਡ ਲਗਾਏ ਜਾਂਦੇ ਹਨ ਅਤੇ ਵਿਸ਼ਲੇਸ਼ਣ ਤੋਂ ਬਾਅਦ ਜਾਰੀ ਹੋਇਆ ਰਿਪੋਰਟਾਂ ’ਤੇ ਦਸਤਖਤ ਖੁਦ ਹੀ ਕਰ ਦਿੱਤੇ ਜਾਂਦੇ ਸਨ ਜਦਕਿ ਇਨ੍ਹਾਂ ਰਿਪੋਰਟਾਂ ’ਤੇ ਚੀਫ਼ ਕੈਮੀਕਲ ਐਗਜਾਮੀਨਰ ਡਾ. ਵਾਰਿੰਦਰਾ ਸਿੰਘ ਦੇ ਦਸਤਖਤ ਕਰਨੇ ਬਣਦੇ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਐਸ.ਏ.ਐਸ ਨਗਰ ਵਿਖੇ ਫੜੀ ਗਈ 8 ਕਿਸਮ ਦੀਆਂ ਵਿਦੇਸ਼ੀ ਸਰਾਬ ਦੀਆਂ ਕੁੱਲ 98 ਬੋਤਲਾਂ, ਜਿਨ੍ਹਾਂ ਦੀ ਬਜਾਰੂ ਕੀਮਤ ਲਗਭਗ 2 ਲੱਖ ਰੁਪਏ ਦੇ ਕਰੀਬ ਸੀ, ਲੈਬ ਵਿੱਚ ਨਿਰੀਖਣ ਕਰਨ ਲਈ ਆਇਆਂ ਸਨ। ਫੜੀ ਗਈ ਸ਼ਰਾਬ ਦਾ ਵਿਸ਼ਲੇਸ਼ਨ ਕਰਨ ਲਈ ਨਮੂਨੇ ਡਾ. ਹਰਜਿੰਦਰ ਸਿੰਘ ਵੱਲੋਂ ਸਵੀਨਾ ਸ਼ਰਮਾ ਐਨਾਲਿਸਟ ਨੂੰ ਜਾਰੀ ਕੀਤੇ ਗਏ। ਜਦਕਿ ਲੈਬ ਵਿਚ ਇਸ ਤੋਂ ਪਹਿਲਾਂ ਨਿਰੀਖਣ ਕਰਨ ਲਈ ਆਈ ਸ਼ਰਾਬ ਦੇ ਨਮੱੁਨਿਆਂ ਦੀ ਰਿਪੋਰਟ ਨੂੰ ਜਾਰੀ ਕਰਨਾ ਬਣਦਾ ਸੀ।
ਸਵੀਨਾ ਸ਼ਰਮਾ ਵੱਲੋਂ ਇਸ ਸ਼ਰਾਬ ਦਾ ਨਿਰੀਖਣ ਕੀਤੇ ਬਿਨਾਂ ਹੀ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਗਈ ਅਤੇ ਡਾ. ਹਰਜਿੰਦਰ ਸਿੰਘ ਤੇ ਸਵੀਨਾ ਸ਼ਰਮਾ ਦੀ ਆਪਸੀ ਮਿਲੀਭੁਗਤ ਨਾਲ ਸ਼ਰਾਬ ਲੈਬ ਵਿਚ ਖੁਰਦ-ਬੁਰਦ ਕਰ ਦਿੱਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਵਿਸਰੇ (ਮਨੁਖੀ ਅੰਗ) ਦੇ ਨਮੂਨੇ ਵੀ ਜੋ ਨਿਰੀਖਣ ਲਈ ਸਾਲ 2015 ਵਿਚ ਲੈਬ ਨੂੰ ਪ੍ਰਾਪਤ ਹੋਏ ਸਨ ਉਨ੍ਹਾਂ ਦੀਆਂ ਰਿਪੋਰਟਾਂ ਵੀ ਅਜੇ ਤੱਕ ਪੈਂਡਿੰਗ ਹਨ ਜਿਸ ਕਰਕੇ ਨਮੁੱਨੇ ਪੁਰਾਣੇ ਹੋਣ ਕਰਕੇ ਇਨ੍ਹਾਂ ਨਮੂਨਿਆਂ ਦੀ 100ਫੀਸਦੀ ਸਹੀ ਰਿਪੋਰਟ ਆਉਣੀ ਅਸੰਭਵ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਜਲੰਧਰ ਜਿਲੇ ਨਾਲ ਸਬੰਧਤ ’ਕੇਸ ਪ੍ਰਾਪਰਟੀ’ ਦਾ ਨਿਰੀਖਣ ਵੀ ਸਵਿਨਾ ਸ਼ਰਮਾ ਵਲੋਂ ਕੀਤਾ ਗਿਆ ਪਰ ਇਸ ਕੇਸ ਦਾ ਮਾਲ ਮੁਕੱਦਮਾ ਡਾ. ਹਰਜਿੰਦਰ ਸਿੰਘ ਅਤੇ ਸਵਿਨਾ ਸ਼ਰਮਾ ਦੀ ਆਪਸੀ ਮਿਲੀਭੁਗਤ ਨਾਲ ਨਸ਼ਟ ਕਰ ਦਿੱਤਾ ਗਿਆ। ਅਜਿਹੀਆਂ ਉਣਤਾਇਆਂ ਦੇ ਮੱਦੇਨਜ਼ਰ ਮੁਲਾਜ਼ਮਾ ਖਿਲਾਫ਼ ਵਿਜੀਲੈਸ ਵਲੋਂ ਪੜਤਾਲ ਉਪਰੰਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…