Share on Facebook Share on Twitter Share on Google+ Share on Pinterest Share on Linkedin ਖੇਤੀ ਸਹਾਇਕ ਧੰਦਿਆਂ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਇਆ ਜਾਵੇਗਾ: ਸਿੱਧੂ ਸਿੱਧੂ ਨੇ ਝੀਂਗਾ ਕਾਸ਼ਤਕਾਰਾਂ ਨੂੰ ਵੰਡੇ 1 ਕਰੋੜ 6 ਲੱਖ 95 ਹਜ਼ਾਰ 107 ਰੁਪਏ ਦੀ ਸਬਸਿਡੀ ਦੇ ਸੈਕਸ਼ਨ ਪੱਤਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਫਰਵਰੀ: ਪੰਜਾਬ ਨੂੰ ਖੇਤੀ ਧੰਦੇ ਨਾਲ-ਨਾਲ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਰਗੇ ਸਹਾਇਕ ਧੰਦਿਆਂ ਵਿੱਚ ਵੀ ਮੋਹਰੀ ਸੂਬਾ ਬਣਾਇਆ ਜਾਵੇਗਾ। ਇਸ ਸਬੰਧੀ ਅਨੇਕਾਂ ਹੀ ਕਾਰਜ ਯੋਜਨਾਵਾਂ ਉਲੀਕੀਆਂ ਗਈਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਥੋਂ ਦੇ ਸੈਕਟਰ-68 ਸਥਿਤ ਲਾਈਵ ਸਟਾਕ ਕੰਪਲੈਕਸ ਵਿੱਚ ਪੰਜਾਬ ਦੀਆਂ ਖਾਰੇ ਪਾਣੀ ਨਾਲ ਬੇਕਾਰ ਹੋਈਆਂ ਜ਼ਮੀਨਾਂ ’ਤੇ ਝੀਂਗਾ ਦਾ ਧੰਦਾ ਕਰਨ ਵਾਲੇ ਕਾਸ਼ਤਕਾਰਾਂ ਨੂੰ ਸਬਸਿਡੀ ਦੇ ਸੈਕਸ਼ਨ ਪੱਤਰ ਵੰਡਣ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸ੍ਰੀ ਸਿੱਧੂ ਨੇ 37 ਲਾਭਪਾਤਰੀਆਂ ਨੂੰ 1 ਕਰੋੜ 6 ਲੱਖ 95 ਹਜ਼ਾਰ 107 ਰੁਪਏ ਦੀ ਸਬਸਿਡੀ ਦੇ ਸੈਕਸ਼ਨ ਪੱਤਰ ਵੰਡੇ। ਜਿਸ ਦੀ ਰਕਮ ਸਿੱਧੀ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਜਮ੍ਹਾ ਹੋ ਜਾਵੇਗੀ। ਉਨ੍ਹਾਂ ਲਾਭਪਾਤਰੀਆਂ ਨੂੰ ਵਧਾਈ ਦਿੰਦਿਆਂ ਹੋਰਨਾਂ ਕਿਸਾਨਾਂ ਨੂੰ ਵੀ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਅਤੇ ਮੱਛੀ ਪਾਲਣ ਦੇ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਪ੍ਰੇਰਿਆ। ਉਨ੍ਹਾਂ ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਝੀਂਗਾ ਕਾਸ਼ਤਕਾਰਾਂ ਨੂੰ ਵਧੀਆ ਮੈਨੇਜਮੈਂਟ ਤੋਂ ਕੰਮ ਲੈਂਦੇ ਹੋਏ ਉਤਪਾਦਨ ਵਧਾ ਕੇ ਚੌਖਾ ਕਮਾਈ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਝੀਂਗਾ ਕਾਸ਼ਤਕਾਰਾਂ ਨੂੰ ਆਪਣੇ ਦੋਸਤਾਂ-ਮਿੱਤਰਾਂ ਨੂੰ ਵੀ ਸਹਾਇਕ ਧੰਦਿਆਂ ਵੱਲ ਲਾਉਣ ਲਈ ਪ੍ਰੇਰਦਿਆਂ ਕਿਹਾ ਕਿ ਅਜਿਹੀ ਕਰਨ ਨਾਲ ਪੰਜਾਬ ਵਿੱਚ ਖ਼ੁਦਕੁਸ਼ੀਆਂ ਦੇ ਮਾੜੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਮੰਤਰੀ ਨੇ ਨਵੇਂ ਝੀਂਗਾ ਕਾਸ਼ਤਕਾਰਾਂ ਨੂੰ ਬਿਜਲੀ ਦੇ ਕੁਨੈਕਸ਼ਨ ਲੈਣ ਵੇਲੇ ਆਉਂਦੀ ਦਿੱਕਤ ਵੀ ਜਲਦੀ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਝੀਂਗਾ ਪਾਲਣ ਲਈ ਸਰਵਿਸ ਸੈਂਟਰ ਅਤੇ ਪ੍ਰੋਸੈਸਿੰਗ ਪਲਾਂਟ ਵੀ ਜਲਦੀ ਬਣਾਏ ਜਾਣਗੇ ਅਤੇ ਝੀਂਗਾ ਕਾਸ਼ਤਕਾਰਾਂ ਦਾ ਬਿਜਲੀ ਦਾ ਖਰਚਾ ਘੱਟ ਕਰਵਾਉਣ ਲਈ ਵੀ ਪ੍ਰਸਤਾਵ ਵਿਚਾਰ ਅਧੀਨ ਹੈ। ਇਸ ਤੋਂ ਪਹਿਲਾਂ ਮੱਛੀ ਪਾਲਣ ਪੰਜਾਬ ਦੇ ਡਾਇਰੈਕਟਰ ਡਾ. ਮਦਨ ਮੋਹਨ ਨੇ ਦੱਸਿਆ ਕਿ ਸਾਲ 2016 ਦੌਰਾਨ ਪਿੰਡ ਰੱਤਾ ਖੇੜਾ (ਸ੍ਰੀ ਮੁਕਤਸਰ) ਵਿੱਚ ਇੱਕ ਏਕੜ ਰਕਬੇ ਵਿੱਚ ਝੀਂਗਾ ਪਾਲਣ ਦਾ ਤਜਰਬਾ ਕੀਤਾ ਗਿਆ ਸੀ। ਜਿਸਦੇ ਵਧੀਆ ਨਤੀਜਿਆਂ ਨੂੰ ਦੇਖਦੇ ਹੋਏ ਝੀਂਗਾ ਪਾਲਣ ਲਈ ਉਤਸ਼ਾਹਿਤ ਕਰਨ ਲਈ ‘ਪ੍ਰਮੋਸ਼ਨ ਆਫ਼ ਸ਼ਰਿੰਪ ਫਾਰਮਿੰਗ ਇਨ ਸਲਾਇਨ ਅਫੈਕਟਿਡ ਏਰੀਆ ਆਫ਼ ਪੰਜਾਬ’ ਨਾਮੀ ਪ੍ਰਾਜੈਕਟ ਤਿਆਰ ਕੀਤਾ ਗਿਆ। ਜਿਸ ਤਹਿਤ ਸਾਲ 2017-18 ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਵਿੱਚ 19 ਕਿਸਾਨਾਂ ਵੱਲੋਂ 37 ਏਕੜ ਰਕਬੇ ਵਿੱਚ ਝੀਂਗਾ ਦੀ ਕਾਸ਼ਤ ਕੀਤੀ ਗਈ ਅਤੇ 3-4 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਝੀਂਗਾ ਦੀ ਪੈਦਾਵਾਰ ਹੋਈ। ਇਸ ਪੈਦਾਵਾਰ ਨਾਲ ਜ਼ਿਆਦਾਤਰ ਝੀਂਗਾ ਕਾਸ਼ਤਕਾਰਾਂ ਨੂੰ ਪ੍ਰਤੀ ਏਕੜ ਲਗਭਗ 5 ਲੱਖ ਰੁਪਏ ਦਾ ਲਾਭ ਹੋਇਆ। ਸਾਲ 2018-19 ਦੌਰਾਨ 97 ਕਿਸਾਨਾਂ ਵੱਲੋਂ ਲਗਭਗ 250 ਏਕੜ ਰਕਬਾ ਝੀਂਗਾ ਪਾਲਣ ਅਧੀਨ ਲਿਆਂਦਾ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਸੁਖਵਿੰਦਰ ਸਿੰਘ, ਸਹਾਇਕ ਡਾਇਰੈਕਟਰ ਮਾਨਸਾ ਸੁਖਵਿੰਦਰ ਸਿੰਘ ਵਾਲੀਆ, ਸੀਈਓ ਮੱਛੀ ਪਾਲਣ ਬਠਿੰਡਾ ਬ੍ਰਿਜ ਭੂਸ਼ਣ, ਸਹਾਇਕ ਡਾਇਰੈਕਟਰ ਮੁਕਤਸਰ ਸਾਹਿਬ ਗੁਰਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਬਠਿੰਡਾ ਕਰਨ ਸਿੰਘ ਅਤੇ ਸਹਾਇਕ ਡਾਇਰੈਕਟਰ ਫਿਰੋਜ਼ਪੁਰ ਜਸਵੀਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਝੀਂਗਾ ਕਾਸ਼ਤਕਾਰ ਅਤੇ ਹੋਰ ਕਿਸਾਨ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ