nabaz-e-punjab.com

ਦੇਸ਼ ਵਿੱਚ ਸਭ ਤੋਂ ਘੱਟ ਬਿਜਲੀ ਦਰਾਂ ਯਕੀਨੀ ਬਣਾਉਣ ਲਈ ਪੰਜਾਬ ਨਵੀਨਤਮ ਤਕਨੀਕਾਂ ਦੀ ਵਰਤੋਂ ਕਰੇਗਾ: ਰਾਣਾ ਗੁਰਜੀਤ

ਰਾਣਾ ਗੁਰਜੀਤ ਸਿੰਘ ਵੱਲੋਂ ਹਰੇਕ ਕਿਸਾਨ ਨੂੰ ਬਿਜਲੀ ਉਤਪਾਦਕ ਬਣਾਉਣ ਦਾ ਵਿਚਾਰ ਪੇਸ਼

ਪੀ.ਐਸ.ਪੀ.ਸੀ.ਐਲ ਤੇ ਪੀ.ਐਸ.ਟੀ.ਸੀ.ਐਲ ਨੂੰ ਪ੍ਰੋਜੈਕਟ ਦੀਆਂ ਸੰਭਾਵਨਾਵਾਂ ਬਾਰੇ ਅਧਿਅਨ ਕਰਨ ਲਈ ਕਿਹਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਜੁਲਾਈ
ਪੰਜਾਬ ਪਾਵਰ ਸਰਪਲਸ ਦਰਜਾ ਪ੍ਰਾਪਤ ਕਰਨ ਦੇ ਬਾਅਦ, ਪੰਜਾਬ ਸਰਕਾਰ ਨਵੀਨਤਮ ਤਕਨਾਲੋਜੀ ਨੂੰ ਅਪਣਾਉਣ ‘ਤੇ ਧਿਆਨ ਕੇਂਦਰਤ ਕਰ ਰਹੀ ਹੈ ਤਾਂ ਜੋ ਵੱਖ ਵੱਖ ਵਰਗਾਂ ਦੇ ਬਿਜਲੀ ਖਪਤਕਾਰਾਂ ਲਈ ਸਭ ਤੋਂ ਸਸਤੀ ਬਿਜਲੀ ਦਰਾਂ ਨੂੰ ਯਕੀਨੀ ਬਣਾਇਆ ਜਾ ਸਕੇ। ਸਿੰਚਾਈ ਅਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ, ਜਿੰਨ੍ਹਾਂ ਨੂੰ ਬਿਜਲੀ ਉਤਪਾਦਨ ਵਿਚ ਮੁਹਾਰਤ ਹਾਸਲ ਹੈ, ਨੇ ਬਿਜਲੀ ਘਾਟਿਆਂ ਅਤੇ ਚੋਰੀਆਂ ਵਿਚ ਮਹੱਤਵਪੂਰਨ ਕਟੌਤੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਬਿਜਲੀ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਬਿਜਲੀ ਉਤਪਾਦਨ ਅਤੇ ਵੰਡ ਦੇ ਖੇਤਰ ਵਿੱਚ ਨਵੀਨਤਮ ਸੁਝਾਅ ਦਿੰਦਿਆਂ ਵਿਭਾਗ ਨੂੰ ਇਸ ਬਾਰੇ ਸੰਭਾਵਨਾਵਾਂ ਦਾ ਅਧਿਅਨ ਕਰਨ ਲਈ ਕਿਹਾ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਅਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ.) ਦੇ ਇੰਜੀਨੀਅਰਾਂ ਅਤੇ ਅਧਿਕਾਰੀਆਂ ਨਾਲ ਹਾਲ ਹੀ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਹਰ ਕਿਸਾਨ ਨੂੰ ਬਿਜਲੀ ਖਪਤਕਾਰ ਤੋਂ ਬਿਜਲੀ ਉਤਪਾਦਕ ਵਿਚ ਤਬਦੀਲ ਕਰਨ ਦਾ ਵਿਚਾਰ ਪੇਸ਼ ਕੀਤਾ। ਇਸ ਯੋਜਨਾ ਅਨੁਸਾਰ ਹਰੇਕ ਕਿਸਾਨ ਦੇ ਟਿਊਬਵੈਲ ਦੀ ਮੋਟਰ ਨੂੰ ਘੱਟ ਬਿਜਲੀ ਖਪਤ ਕਰਨ ਵਾਲੀ ਆਧੁਨਿਕ ਮੋਟਰ ਨਾਲ ਬਦਲ ਦਿੱਤਾ ਜਾਵੇਗਾ ਜੋ ਇੱਕ ਸੂਰਜੀ ਊਰਜਾ ਦੀ ਮਦਦ ਨਾਲ ਚੱਲੇਗੀ। ਕਿਸਾਨ ਇਸ ਸੂਰਜੀ ਊਰਜਾ ਦੀ ਵਰਤੋਂ ਸਿਰਫ ਸਿੰਜਾਈ ਲਈ ਮੋਟਰ ਨੂੰ ਚਲਾਉਣ ਲਈ ਹੀ ਨਹੀਂ ਕਰਨਗੇ ਬਲਕਿ ਵਰਤੋਂ ਵਿੱਚ ਨਾ ਹੋਣ ਮੌਕੇ ਉਹ ਬਿਜਲੀ ਵੇਚ ਵੀ ਸਕਣਗੇ। ਬਿਜਲੀ ਮੰਤਰੀ ਨੇ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਨੂੰ ਇਸ ਪ੍ਰੋਜੈਕਟ ਦੀਆਂ ਸੰਭਾਵਨਾਵਾਂ ਦਾ ਅਧਿਅਨ ਕਰਨ ਲਈ ਕਿਹਾ ਹੈ। ਵਿਭਾਗ ਦੇ ਇੰਜੀਨੀਅਰਾਂ ਅਤੇ ਵਿੱਤੀ ਮਾਹਿਰਾਂ ਨਾਲ ਇਹ ਇਨੋਵੇਟਿਵ ਵਿਚਾਰ ਸਾਂਝੇ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਅਮਲ ਵਿੱਚ ਲਿਆਂਦੇ ਜਾਣ ਨਾਲ ਜਿੱਥੇ ਹਰੇਕ ਕਿਸਾਨ ਨੂੰ ਵਾਧੂ ਆਮਦਨ ਦਾ ਇੱਕ ਸਾਧਨ ਮਿਲੇਗਾ ਉਥੇ ਰਾਜ ਸਰਕਾਰ ਵੱਲੋਂ ਬਿਜਲੀ ਸਬਸਿਡੀ ’ਤੇ ਖਰਚੇ ਜਾਣ ਵਾਲੇ 7000 ਕਰੋੜ ਰੁਪਏ ਦੀ ਵੀ ਬਚਤ ਹੋਵੇਗੀ। ਇਸੇ ਦੌਰਾਨ ਇਸ ਤੱਥ ’ਤੇ ਜੋਰ ਦਿੰਦਿਆਂ ਕਿ ਸੂਬੇ ਵਿੱਚ ਬਿਜਲੀ ਘਾਟਿਆਂ ਅਤੇ ਚੋਰੀ ਵਿੱਚ ਇੱਕ ਫੀਸਦੀ ਕਮੀ ਨਾਲ 1800 ਕਰੋੜ ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ, ਰਾਣਾ ਗੁਰਜੀਤ ਸਿੰਘ ਨੇ ਵਿਭਾਗ ਨੂੰ ਆਪਣੇ ਕੰਮਕਾਜ ਵਿੱਚ ਵੀ ਨਵੀਨਤਮ ਕਾਰਜਪ੍ਰਣਾਲੀ ਅਪਨਾਉਣ ਲਈ ਕਿਹਾ ਹੈ।
ਉਨ੍ਹਾਂ ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਸ੍ਰੀ ਏ.ਵੇਨੂੰ ਪ੍ਰਸਾਦ ਨੂੰ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਜਿੰਮੇਵਾਰੀਆਂ ਅਤੇ ਸ਼ਕਤੀਆਂ ਤੈਅ ਕਰਨ ਲਈ ਕਿਹਾ ਹੈ ਤਾਂ ਜੋ ਉਨ੍ਹਾਂ ਦੀ ਕਾਰਜ਼ਸ਼ੈਲੀ ਨੂੰ ਹੋਰ ਬੇਹਤਰ ਬਣਾਇਆ ਜਾ ਸਕੇ। ਬਿਜਲੀ ਮੰਤਰੀ ਨੇ ਕਿਹਾ, ‘‘ਨਿਰੰਤਰ ਨਿਗਰਾਨੀ ਯਕੀਨੀ ਬਣਾ ਕੇ, ਮਿਆਰੀ ਸਾਜੋ-ਸਮਾਨ ਦੀ ਵਰਤੋਂ ਕਰਕੇ ਅਤੇ ਬਿਲਿੰਗ ਪ੍ਰਕ੍ਰਿਆ ਸਮੇਤ ਹਰੇਕ ਤਰ੍ਹਾਂ ਦੇ ਵਿੱਤੀ ਲੈਣ-ਦੇਣ ਵਿੱਚ ਪਾਰਦਸ਼ਤਾ ਅਤੇ ਕਾਰਜਕੁਸ਼ਲਤਾ ਨੂੰ ਯਕੀਨੀ ਬਣਾ ਕੇ ਅਸੀਂ ਬਿਜਲੀ ਘਾਟਿਆਂ ਅਤੇ ਚੋਰੀ ਵਿੱਚ ਵੱਡੀ ਕਮੀ ਲਿਆ ਸਕਦੇ ਹਾਂ।’’ ਬਿਜਲੀ ਅਤੇ ਸਿੰਜਾਈ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ਼ ਵਚਨਬੱਧਤਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਸਸਤੀਆਂ ਦਰਾਂ ’ਤੇ ਮਿਆਰੀ ਬਿਜਲੀ ਮੁਹੱਈਆ ਕਰੇਗੀ, ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਵਿਭਾਗ ਅਤੇ ਇੰਜੀਨੀਅਰਾਂ ਅਤੇ ਅਧਿਕਾਰੀਆਂ ਤੋਂ ਵੀ ਨਵੀਨਤਮ ਵਿਚਾਰ ਅਤੇ ਸੁਝਾਅ ਮੰਗੇ ਹਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…