ਵਿਸ਼ਵ ਪੰਜਾਬੀ ਕਾਨਫਰੰਸ ਦੀ ਸਫਲਤਾ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਹੋਰ ਬੁਲੰਦ ਹੋਇਆ: ਅਰੁਣਾ ਚੌਧਰੀ

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਵਲੋਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਡੇਲੀਗੇਟਾਂ ਨੂੰ ਰਾਤਰੀ ਭੋਜ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਮਾਰਚ:
ਉਚੇਰੀ ਸਿੱਖਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਬੀਤੀ ਰਾਤ ਪੰਜਾਬ ਭਵਨ ਵਿਖੇ ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਡੇਲੀਗੇਟਾਂ ਦੇ ਰਾਤਰੀ ਭੋਜ ਦੀ ਮਹਿਮਾਨ ਨਵਾਜੀ ਕੀਤੀ। ਸ੍ਰੀਮਤੀ ਚੌਧਰੀ ਨੇ ਚੰਡੀਗੜ੍ਹ ਵਿਖੇ ਦੋ ਰੋਜ਼ਾ ਕਾਨਫਰੰਸ ’ਚ ਦੇਸ਼ ਵਿਦੇਸ਼ ਤੋਂ ਹਿੱਸਾ ਲੈਣ ਆਏ ਸਾਹਿਤਕਾਰਾਂ ਦਾ ਸੁਆਗਤ ਕੀਤਾ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ/ਕਾਨਫਰੰਸਾਂ ਦੇ ਹੋਣ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਹੁੰਦਾ ਹੈ। ਵਰਲਡ ਪੰਜਾਬੀ ਕਾਨਫਰੰਸ ਤੇ ਪੰਜਾਬ ਕਲਾ ਪ੍ਰੀਸ਼ਦ ਵਲੋਂ ਕਰਵਾਈ ਇਸ ਕਾਨਫਰੰਸ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਜਾਰੀ ਰਹਿਣੇ ਚਾਹੀਦੇ ਹਨ ਅਤੇ ਉਨ੍ਹਾਂ ਪੰਜਾਬ ਸਰਕਾਰ ਵਲੋਂ ਭਰੋਸਾ ਦਿਵਾਇਆ ਕਿ ਅਜਿਹੇ ਉਦਮਾਂ ਦਾ ਪੂਰਨ ਸਾਥ ਦਿੱਤਾ ਜਾਵੇਗਾ। ਪੰਜਾਬ ਭਵਨ ਦੇ ਵਿਹੜੇ ਵਿਖੇ ਹੋਏ ਰਾਤਰੀ ਭੋਜ ਦੌਰਾਨ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਸਬੰਧੀ ਵੱਖ-ਵੱਖ ਚੋਟੀ ਦੇ ਲਿਖਾਰੀਆਂ ਵਲੋਂ ਲਿਖੀਆਂ ਸਤਰਾਂ ਦੇ ਹੋਰਡਿੰਗ ਲਗਾਏ ਗਏ। ਧਨੀ ਰਾਮ ਚਾਤ੍ਰਿਕ, ਫਿਰੋਜ਼ਦੀਨ ਸ਼ਰਫ, ਬਾਬਾ ਨਜ਼ਮੀ ਆਦਿ ਲਿਖਾਰੀਆਂ ਦੇ ਲਗਾਏ ਹੋਰਡਿੰਗ ਨੂੰ ਬੜੀ ਰੀਜ਼ ਨਾਲ ਪੜ੍ਹਿਆ ਗਿਆ।
ਇਸ ਮੌਕੇ ਕਾਨਫਰੰਸ ਦੇ ਮੁੱਖ ਪ੍ਰਬੰਧਕ ਅਤੇ ਸਾਬਕਾ ਸੰਸਦ ਮੈਂਬਰ ਸ੍ਰੀ ਐਚ.ਐਸ. ਹੰਸਪਾਲ, ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਐਸ. ਕੇ. ਸੰਧੂ, ਭਾਸ਼ਾ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਵਾਲੀਆ, ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਪੰਜਾਬੀ ਯੁੂਨੀਵਰਸਿਟੀ ਦੀ ੳਪ ਕੁਲਪਤੀ ਪ੍ਰੋ. ਬੀ. ਐਸ. ਘੁੰਮਣ, ਡਾ. ਦੀਪਕ ਮਨਮੋਹਨ ਸਿੰਘ, ਡਾ. ਮਨਮੋਹਣ ਸਿੰਘ, ਇਕਬਾਲ ਮਾਹਿਲ, ਡਾ. ਜੋਗਰਾਜ਼ ਅੰਗਰੀਸ਼, ਸੁਖਵਿੰਦਰ ਅਮ੍ਰਿਤ, ਡਾ. ਰਵੇਲ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…