ਪੰਜਾਬੀ ਫ਼ਿਲਮ ‘ਲਾਵਾਂ ਫੇਰੇ’ ਪੰਜਾਬੀ ਸਰੋਤਿਆਂ ਦਾ ਖੂਬ ਮੰਨੋਰੰਜਨ ਕਰੇਗੀ: ਗੁਰਪ੍ਰੀਤ ਘੁੱਗੀ ਤੇ ਮਲਕੀਤ ਰੌਣੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 9 ਫਰਵਰੀ:
ਪੰਜਾਬੀ ਫ਼ਿਲਮ ‘ਲਾਵਾਂ ਫੇਰੇ’ ਸਾਡੇ ਪਰਿਵਾਰਿਕ ਰਿਸਤਿਆਂ ਵਿਚ ਆਪਸੀ ਨੋਕ-ਝੋਕ ਦਾ ਇੱਕ ਖ਼ਾਸ ਮਹੱਤਵ ਹੈ। ਰਿਸਤਿਆਂ ਦੀ ਅਹਿਮਿਅਤ, ਸਾਡੇ ਰਿਵਾਜ ਅਤੇ ਵਿਆਹਾਂ ਸਮੇਂ ਦੇ ਹਾਸੇ-ਠੱਠੇ ਨੂੰ ਪਰਦੇ ਤੇ ਰੂਪਮਾਨ ਕਰੇਗੀ ਇਹ ਫਿਲਮ 16 ਫਰਵਰੀ ਨੂੰ ਵਿਸ਼ਵ ਭਰ ਵਿਚ ਰਿਲੀਜ਼ ਹੋ ਰਹੀ ਹੈ। ਫ਼ਿਲਮ ‘ਲਾਵਾਂ ਫੇਰੇ’ ਦੇ ਕਲਾਕਾਰਾਂ ਦੀ ਟੀਮ ਜਿਨ੍ਹਾਂ ਵਿਚ ਗੁਰਪ੍ਰੀਤ ਘੁੱਗੀ, ਰੋਸ਼ਨ ਪ੍ਰਿੰਸ, ਕਰਮਜੀਤ ਅਨਮੋਲ,ਹਰਬੀ ਸੰਘਾ,ਨੀਸ਼ਾ ਬਾਨੋ ਅਤੇ ਮਲਕੀਤ ਰੌਣੀ, ਰੁਪਿੰਦਰ ਕੌਰ ਰੂਪੀ ਨੇ ਕਿਹਾ ਕਿ ਫਿਲਮ ਦੇ ਪੰਜਾਬੀ ਗਾਣਿਆਂ ਨੂੰ ਪੰਜਾਬੀ ਸਰੋਤਿਆਂ ਵਲੋਂ ਪਹਿਲਾਂ ਹੀ ਸਲਾਹਿਆ ਜਾ ਰਿਹਾ ਹੈ। ਇਸ ਫ਼ਿਲਮ ਨੂੰ ਨਾਮਵਰ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਹੋਰਾਂ ਨੇ ਬਤੋਰ ਨਿਰਮਾਤਾ ਪਰਦੇ ’ਤੇ ਪੇਸ਼ ਕੀਤਾ ਹੈ।
ਨਾਮਵਰ ਪਾਲੀ ਭੁਪਿੰਦਰ ਸਿੰਘ ਦੀ ਲਿਖੀ ਇਸ ਫ਼ਿਲਮ ਦੇ ਨਿਰਦੇਸ਼ਕ ਸੰਮੀਪ ਕੰਗ ਹਨ। ਜਿਹੜੇ ਕਿ ਕਮਾਲ ਦੀਆਂ ਫ਼ਿਲਮਾਂ ਬਣਾਉਣ ਕਰਕੇ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਮਕਬੂਲ ਨਾਂ ਹੈ। ਇਸ ਮੌਕੇ ਕਰਮਜੀਤ ਅਨਮੋਲ ਨੇ ਕਿਹਾ ਕਿ ਸਾਡੇ ਸਮਾਜ ਵਿਚ ਜੀਜਿਆਂ ਦੀ ਆਪਣੇ ਸੁਹਰੇ ਘਰ ਆਕੇ ਹੁੰਦੀ ਮੁਖਤਿਆਰੀ ਅਤੇ ਖਾਤਰ ਦਾਰੀ ਬਾਖੂਬੀ ਪੇਸ਼ ਕੀਤੀ ਗਈ ਹੈ। ਇਸ ਮੋਕੇ ਗੁਰਪ੍ਰੀਤ ਘੁੱਗੀ ਨੇ ਦੱਸਿਆ ਕਿ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਦਰਸ਼ਕਾਂ ਵਿਚ ਭਾਰੀ ਉਤਸੁਕਤਾ ਹੈ। ਫ਼ਿਲਮ ਦੇ ਅਦਾਕਾਰ ਮਲਕੀਤ ਰੌਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰਾਂ ਦਾ ਪੰਜਾਬੀ ਸਿਨੇਮਾ ਨਾਲ ਜੁੜਨਾ ਸਾਡੇ ਸਿਨੇਮਾ ਨੂੰ ਸਿਹਤਮੰਦ ਕਰਦਾ ਹੈ। ਅਜਿਹੀਆਂ ਫ਼ਿਲਮਾਂ ਸਾਡੇ ਪਰਿਵਾਰਾਂ ਨੂੰ ਸਿਨੇਮੇ ਨਾਲ ਜੋੜਦੀਆਂ ਹਨ।
ਉਨ੍ਹਾਂ ਦੱਸਿਆ ਕਿ ਫ਼ਿਲਮ ਵਿੱਚ ਰੋਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹਰਬੀ ਸੰਘਾ, ਬੀ.ਐਨ. ਸ਼ਰਮਾ, ਮਲਕੀਤ ਰੌਣੀ, ਰੁਪਿੰਦਰ ਕੌਰ ਰੂਪੀ, ਨੀਸ਼ਾ ਬਾਨੋ, ਰਘਵੀਰ ਬੋਲੀ, ਬਨਿੰਦਰ ਬੰਨੀ, ਅਕਿਸ਼ਤਾ ਸ਼ਰਮਾ, ਦਿਲਰਾਜ ਉਦੇ, ਅਨਮੋਲ ਵਰਮਾ, ਸਿਮਰਨ ਸਹਿਜਪਾਲ, ਆਸੂ ਸਾਹਨੀ, ਗੁਰਸ਼ਾਨ ਬੈਨੀਪਾਲ ਅਤੇ ਟਾਟਾ ਬੈਨੀਪਾਲ ਦੀ ਅਦਾਕਾਰੀ ਨਾਲ ਸ਼ਿੰਗਾਰੀ ਫ਼ਿਲਮ ਦੀ ਕਹਾਣੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਗਿੱਪੀ ਗਰੇਵਾਲ, ਰਣਜੀਤ ਬਾਵਾ, ਰੋਸ਼ਨ ਪ੍ਰਿੰਸ ਅਤੇ ਸਿੱਪੀ ਗਿੱਲ ਦੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਖ਼ੂਬ ਕੇ ਗਾਇਆ ਹੈ। ਰਜੀਵ ਸਿੰਗਲਾ ਜੀ ਸਹਿ ਨਿਰਮਾਤਾ ਹਨ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…