ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਦੀ ਮੀਟਿੰਗ ਵਿੱਚ ਸੱਭਿਆਚਾਰਕ ਅਤੇ ਸਮਾਜਿਕ ਮਸਲੇ ਵਿਚਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ ਦੀ ਇੱਕ ਮੀਟਿੰਗ ਸਤਵੀਰ ਸਿੰਘ ਧਨੋਆ (ਕੌਂਸਲਰ) ਦੀ ਪ੍ਰਧਾਨਗੀ ਵਿੱਚ ਕੀਤੀ ਗਈ ਜਿਸ ਵਿੱਚ ਅਹੁਦੇਦਾਰ ਅਤੇ ਸ਼ਹਿਰ ਦੇ ਪਤਵੰਤੇ ਸ਼ਾਮਿਲ ਹੋਏ ਅਤੇ ਆਪਣੇ ਆਪਣੇ ਸੁਝਾਅ ਪੇਸ਼ ਕੀਤੇ। ਮੀਟਿੰਗ ਦੌਰਾਨ ਰਘਬੀਰ ਸਿੰਘ ਤੋਕੀ (ਜਨਰਲ ਸਕੱਤਰ ਮੁਹਾਲੀ ਸਿਟੀਜਨ ਵੈਲਫੇਅਰ ਕੌਂਸਲ ਫੇਜ਼ 11) ਨੇ ਸੁਸਾਇਟੀ ਦੀਆਂ ਪਿਛਲੀਆਂ ਗਤੀਵਿਧੀਆ ਦਾ ਬਿਓਰਾ ਪੇਸ਼ ਕਰਦੇ ਹੋਏ ਕਿਹਾ ਕਿ ਇਹ ਸੁਸਾਇਟੀ 2005 ਤੋੱ ਲਗਾਤਾਰ ਨਿਸਵਾਰਥ, ਬਿਨਾ ਕਿਸੇ ਸਿਆਸੀ ਅਤੇ ਧਾਰਮਿਕ ਵਖਰੇਵੇਂ ਤੋਂ ਸੱਭਿਆਚਾਰਕ ਅਤੇ ਸਮਾਜਿਕ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ। ਇਸ ਮੌਕੇ ਕਰਨਲ ਡੀ.ਪੀ. ਸਿੰਘ (ਮੀਤ ਪ੍ਰਧਾਨ, ਗੋਲਡਨ ਐਰੋ ਵੈਲਫੇਅਰ ਐਸੋਸੀਏਸ਼ਨ ਸੈਕਟਰ 71) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਵਿੱਚ ਮਹਿੰਗੇ ਵਿਆਹਾਂ ਦਾ ਰਿਵਾਜ ਖਤਮ ਹੋਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਸਾਦੇ ਤਰੀਕੇ ਨਾਲ ਵਿਆਹ ਕਰਨ ਲਈ ਪ੍ਰਚਾਰ ਕਰਨਾ ਚਾਹੀਦਾ ਹੈ।
ਸ੍ਰੀ ਸ਼ਰਨਜੀਤ ਸਿੰਘ ਨਈਅਰ (ਪੰਜਾਬੀ ਕਵੀ) ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਲਈ ਸਾਡੇ ਆਪਣੇ ਲੋਕਾਂ ਦੀ ਸੁੰਗੜ ਗਈ ਸੋਚ ਤੇ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ। ਸ੍ਰੀ ਸੁਖਦੇਵ ਸਿੰਘ ਵਾਲੀਆ (ਮੀਤ ਪ੍ਰਧਾਨ ਮੁਹਾਲੀ ਸਿਟੀਜਨ ਵੈਲਫੇਅਰ ਕੌਂਸਲ, ਫੇਜ਼ 11) ਨੇ ਕਿਹਾ ਕਿ ਪੱਛਮੀ ਸੱਭਿਆਚਾਰ ਨੇ ਸਾਡੇ ਬੱਚਿਆਂ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਬਾਹਰਲੇ ਸੂਬਿਆਂ ਵਿੱਚ ਸਾਰੇ ਲੋਕ ਆਪਣੇ ਵਪਾਰਿਕ ਅਦਾਰੇ ਅਤੇ ਆਪਣੀਆਂ ਦੁਕਾਨਾਂ ਦੇ ਬਾਹਰਲੇ ਬੋਰਡ ਸਿਰਫ ਆਪਣੀ ਮਾਤ ਭਾਸ਼ਾ ਵਿੱਚ ਹੀ ਲਿਖਦੇ ਹਨ। ਉਨ੍ਹਾਂ ਨੇ ਪੰਜਾਬ ਵਿੱਚ ਵੱਧ ਰਹੇ ਮੰਗਤਿਆਂ ਵੱਲੋੱ ਟ੍ਰੈਫਿਕ ਵਿੱਚ ਵਿਘਨ ਪਾਉਣ ਦੀ ਸਮੱਸਿਆ ਤੇ ਵੀ ਚਿੰਤਾ ਜਾਹਿਰ ਕੀਤੀ।
ਸ. ਪੀ.ਪੀ. ਐਸ ਬਜਾਜ (ਸੀਨੀਅਰ ਮੀਤ ਪ੍ਰਧਾਨ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਫੇਜ਼ 2 ਨੇ ਕਿਹਾ ਕਿ ਸ਼ਹਿਰ ਵਿੱਚ ਸਨੈਚਿੰਗ ਅਤੇ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਇਸ ਲਈ ਸੁਸਾਇਟੀ ਦੇ ਇੱਕ ਵਫਦ ਨੂੰ ਪੁਲੀਸ ਪ੍ਰਸ਼ਾਸਨ ਨਾਲ ਮਿਲ ਕੇ ਇਸ ਦੇ ਸਥਾਈ ਹੱਲ ਲਈ ਯਤਨ ਕਰਨੇ ਚਾਹੀਦੇ ਹਨ। ਸ. ਰੇਸ਼ਮ ਸਿੰਘ (ਪ੍ਰਧਾਨ ਪਰਮ ਸੈਲਫ ਹੈਲਪ ਫਾਉਡੇਸ਼ਨ) ਨੇ ਮਨੁੱਖ ਵੱਲੋਂ ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ਕਰਨ ਦੇ ਵਿਸ਼ੇ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਅਸੀਂ ਲੋਕ ਆਪਣੇ ਸਵਾਰਥ ਲਈ ਦੂਜਿਆਂ ਨੂੰ ਪ੍ਰੇਸ਼ਾਨੀ ਵਿੱਚ ਪਾਉੱਦੇ ਹਾਂ। ਉਨ੍ਹਾਂ ਨੇ ਤਿਓਹਾਰਾਂ ਆਦਿ ਤੇ ਚਲਾਈ ਜਾਂਦੀ ਆਤਿਸ਼ਬਾਜੀ ਜੋ ਕਿ ਬਿਮਾਰ ਲੋਕਾਂ, ਬਜ਼ੁਰਗਾਂ, ਬੱਚਿਆਂ ਅਤੇ ਹੋਰਨਾਂ ਨੂੰ ਅਤਿਅੰਤ ਪ੍ਰੇਸ਼ਾਨ ਕਰਦੀ ਹੈ ਅਤੇ ਪ੍ਰਦੂਸ਼ਨ ਦਾ ਸਬੱਬ ਬਣਦੀ ਹੈ, ਤੇ ਰੋਕਥਾਮ ਲਾਉਣ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਅੰਤ ਵਿੱਚ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਜੋ ਵੀ ਗੱਲਾਂ ਸਾਹਮਣੇ ਆਈਆਂ ਹਨ ਉਨ੍ਹਾਂ ’ਤੇ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋੱ ਫੈਸਲਾ ਕੀਤਾ ਗਿਆ ਹੈ ਕਿ ਜਲਦ ਹੀ ਇੱਕ ਕਲਚਰਲ ਈਵੈਂਟ, ਨਾਟਕ ਅਤੇ ਖੂਨਦਾਨ ਮਹਾਂਦਾਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ।
ਇਸ ਮੌਕੇ ਦਾ ਹਾਊਸ ਓਨਰਜ਼ ਵੈਲਫੇਅਰ ਸੁਸਾਇਟੀ ਫੇਜ 5 ਤੋਂ ਸਰਵਸ੍ਰੀ ਅਲਬੇਲ ਸਿੰਘ ਸਿਆਣ ਚੇਅਰਮੈਨ, ਪੀ.ਡੀ. ਵਧਵਾ ਪ੍ਰਧਾਨ, ਰਜਿੰਦਰ ਸਿੰਘ ਜਨਰਲ ਸਕੱਤਰ, ਜੈ ਸਿੰਘ ਸੈਂਭੀ ਸਕੱਤਰ ਜਨਰਲ, ਸੋਸ਼ਲ ਵੈਲਫੇਅਰ ਐਸੋਸੀਏਸ਼ਨ ਫੇਜ਼ 2 ਤੋੱ ਹਰਦੇਵ ਸਿੰਘ ਜਟਾਣਾ ਪ੍ਰਧਾਨ, ਰਛਪਾਲ ਸਿੰਘ ਪ੍ਰੀਤੀ ਮੈਂਬਰ, ਮੋਹਣ ਸਿੰਘ (ਖਜਾਨਚੀ ਸਿਟੀਜਨ ਵੈਲਫੇਅਰ ਐੱਡ ਡਿਵੈਲਪਮੈਂਟ ਫੋਰਮ), ਪ੍ਰਭਦੀਪ ਸਿੰਘ ਬੋਪਾਰਾਏ (ਸਾਬਕਾ ਮੀਤ ਪ੍ਰਧਾਨ ਪੰਜਾਬ ਸਕੂਲ ਸਿੱਖਿਆ ਬੋਰਡ ਐਸੋਸੀਏਸ਼ਨ), ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਫੇਜ਼ 11 ਤੋਂ ਜਸਰਾਜ ਸਿੰਘ ਸੋਨੂੰ ਚੇਅਰਮੈਨ ਅਤੇ ਪ੍ਰਧਾਨ ਹਰਪਾਲ ਸਿੰਘ, ਦਿਆਲ ਸਿੰਘ (ਜਨਰਲ ਸਕੱਤਰ ਰੈਜੀਡੈਂਟ ਵੈਲਫੇਅਰ ਸੁਸਾਇਟੀ, ਫੇਜ਼ 7), ਹਰਬਿੰਦਰ ਸਿੰਘ (ਮੀਤ ਪ੍ਰਧਾਨ ਹਾਊਸ ਓਨਰਜ ਵੈਲਫੇਅਰ ਐਸੋਸੀਏਸ਼ਨ, ਫੇਜ਼ 1), ਕੁਲਦੀਪ ਸਿੰਘ ਹੈਪੀ, ਵੀ.ਪੀ.ਸਿੰਘ, ਅਮਰਜੀਤ ਸਿੰਘ ਪਰਮਾਰ, ਗੁਰਦਿਆਲ ਸਿੰਘ, ਰਵਿੰਦਰ ਰਵੀ, ਨਿਰਮਲ ਰਾਮ ਸਮੇਤ ਵੱਡੀ ਗਿਣਤੀ ਲੋਕ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …