Nabaz-e-punjab.com

ਪੰਜਾਬੀ ਸੱਥ ਮੈਲਬਰਨ ਆਸਟ੍ਰੇਲੀਆ ਦੀ ਸ਼ਾਮ-ਉੱਘੇ ਰੰਗਕਰਮੀ ਰੰਜੀਵਨ ਸਿੰਘ ਤੇ ਚੰਨ ਅਮਰੀਕ ਦੇ ਨਾਮ

ਨਬਜ਼-ਏ-ਪੰਜਾਬ ਬਿਊਰੋ, ਮੈਲਬਰਨ, 18 ਜੂਨ:
ਪੰਜਾਬੀ ਸੱਥ ਮੈਲਬਰਨ ਵੱਲੋਂ ਉੱਘੇ ਲੇਖਕ ਅਤੇ ਰੰਗਕਰਮੀ ਰੰਜੀਵਨ ਸਿੰਘ ਅਤੇ ਪ੍ਰਸਿੱਧ ਪੰਜਾਬੀ ਕਵੀ ਚੰਨ ਅਮਰੀਕ ਨਾਲ ਇੱਕ ਸਾਹਿਤਕ ਮਿਲਣੀ ਕਰਾਈ ਗਈ। ਸੱਥ ਦੇ ਸੰਚਾਲਕ ਕੁਲਜੀਤ ਕੌਰ ਗਜ਼ਲ ਦੇ ਗ੍ਰਹਿ ਵਿੱਖੇ ਹੋਈ ਇਸ ਮਿਲਣੀ ਦੌਰਾਨ ਬਿੱਕਰ ਬਾਈ ਅਤੇ ਮਧੂ ਸ਼ਰਮਾ ਤਨਹਾ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਬਾਸ਼ਿੰਦਿਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਪਹਿਲੇ ਮੁੱਖ ਮਹਿਮਾਨ ਅਮਰੀਕ ਸਿੰਘ (ਚੰਨ ਅਮਰੀਕ) ਪੰਜਾਬੀ ਕਵੀ ਵਜੋਂ ਆਪਣੀ ਸੇਵਾ ਨਿਭਾਉਂਦੇ ਹੋਏ ਆਪਣੇ ਦੋ ਕਾਵ ਸੰਗ੍ਰਹਿ ‘ਮੈਂ ਜੋ ਚਾਹਿਆ’ ਅਤੇ ‘ਉਡਦੇ ਬੋਲ’ ਪੰਜਾਬੀ ਸਾਹਿਤ ਨੂੰ ਦੇ ਚੁੱਕੇ ਹਨ। ਇਸ ਪ੍ਰੋਗਰਾਮ ਦੌਰਾਨ ਉਹਨਾਂ ਨੇ ਸਮਾਜਕ, ਰਾਜਨੀਤਿਕ ਸਮੱਸਿਆਵਾਂ ਤੇ ਸਾਹਿਤਕ ਦੋਸਤੀ ਦੀ ਬਾਤ ਪਾਉਂਦੀਆਂ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨਿਆਂ।
ਪ੍ਰੋਗਰਾਮ ਦੇ ਦੂਸਰੇ ਮੁੱਖ ਮਹਿਮਾਨ ਰੰਜੀਵਨ ਸਿੰਘ ਆਪਣੀ ਧਰਮ ਪਤਨੀ ‘ਪੂਨਮ’ ਤੇ ਸਪੁੱਤਰ ‘ਰਿਸ਼ਮ ਰਾਗ ਸਿੰਘ’ ਸਮੇਤ ਪ੍ਰੋਗਰਾਮ ਵਿੱਚ ਹਾਜ਼ਰ ਹੋਏ। ਸ਼੍ਰੋਮਣੀ ਸਾਹਿਤਕਾਰ ਅਤੇ ਮਸ਼ਹੂਰ ਪੰਜਾਬੀ ਲੇਖਕ ‘ਸੰਤੋਖ ਸਿੰਘ ਧੀਰ’ ਦੇ ਭਤੀਜੇ ਰੰਜੀਵਨ ਸਿੰਘ ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਦੇ ਸਪੁੱਤਰ ਅਤੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ‘ਸੰਜੀਵਨ ਸਿੰਘ’ ਦੇ ਛੋਟੇ ਭਰਾ ਹਨ। ਪ੍ਰੋਗਰਾਮ ਵਿੱਚ ਰੂ-ਬਰੂ ਦੌਰਾਨ ਉਹਨਾਂ ਰਲ ਮਿਲ ਕੇ ਕਾਰਜ ਕਰਨ, ਸਮੇੱ ਦੀ ਕਦਰ ਕਰਨ ਤੇ ਸਾਹਿਤ ਸੇਵਾ ਵਿੱਚ ਪਰਿਵਾਰਕ ਸਹਿਯੋਗ ਦੀ ਮਹੱਤਤਾ ਤੇ ਜੋਰ ਦਿੱਤਾ। ਉਹਨਾਂ ਅੱਜ ਕੱਲ ਦੇ ਦੌਰ ਵਿਚਲੀਆਂ ਸਮੱਸਿਆ ਤੇ ਰਚੀਆਂ ਆਪਣੀਆਂ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਰੰਜੀਵਨ ਸਿੰਘ ਨੇ ਆਪਣੀ ਸੰਪਾਦਿਤ ਕੀਤੀ ਹੋਈ ਕਿਤਾਬ ‘ਜਿੰਵੇ ਰਾਮ ਨੂੰ ਲੱਛਮਣ ਸੀ’ (ਸੰਤੋਖ ਸਿੰਘ ਧੀਰ ਵੱਲੋੱ ਰਿਪੁਦਮਨ ਸਿੰਘ ਰੂਪ ਨੂੰ ਇੰਗਲੈਂਡ/ਮਾਸਕੋ ਤੋੱ ਲਿਖੀਆਂ ਚਿੱਠੀਆਂ) ਵੀ ਪੰਜਾਬੀ ਸੱਥ ਨੂੰ ਭੇੱਟ ਕੀਤੀ!
ਪ੍ਰੋਗਰਾਮ ਦੇ ਦੂਜੇ ਭਾਗ ਦੌਰਾਨ ਸੱਥ ਦੀ ਸਟੇਜ ਸਕੱਤਰ ‘ਮਧੂ ਸ਼ਰਮਾ ਤਨਹਾ’ ਨੇ ਸਟੇਜ ਵਾਲੀ ਸੇਵਾ ਨਿਭਾਉਂਦਿਆਂ ਕਵਿਤਾ ‘ਮਰਦ ਖਿਡਾਰੀ ਕਹਾਉਂਦਾ, ਜਦ ਕਈਆਂ ਨਾਲ ਯਾਰੀ ਲਾਉੱਦਾ’ ਸਰੋਤਿਆਂ ਨੂੰ ਸੁਣਾਈ। ਮੈਲਬਰਨ ਦੇ ਹਰਪ੍ਰੀਤ ਸਿੰਘ ਤਲਵੰਡੀ ਖੁੰਮਣ ਨੇ ਆਪਣੀ ਵਿਲੱਖਣ ਰਚਨਾ ‘ਨੂਰ ਅਦਬੀ ਅੱਲਾ ਫਰਸ਼ ਤਾਰਿਆ ਈ… ਆਣ ਇਸ਼ਕ ਨਾਗ ਸੀਨੇ ਡੰਗ ਮਾਰਿਆ ਈ’ ਨਾਲ ਪ੍ਰੋਗਰਾਮ ਦਾ ਫਿਰ ਤੋਂ ਰੰਗ ਬੰਨ੍ਹ ਦਿੱਤਾ।
ਪੰਜਾਬੀ ਸੱਥ ਮੈਲਬਰਨ ਦੀ ਰੂਹ ਬਿੱਕਰ ਬਾਈ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਆਪਣੀ ਕਵਿਤਾ ‘ਗਾਇਕੀ ਦਾ ਰੂਪ ਵਿਗੜ ਗਿਆ ਏ, ਇੱਕ ਨਵਾਂ ਈ ਚਰਚਾ ਛਿੜ ਗਿਆ ਏ’ ਨਾਲ ਹਾਜ਼ਰੀ ਲਵਾਈ। ਕੁਲਜੀਤ ਕੌਰ ਗਜ਼ਲ ਦੀ ਗਜ਼ਲ ਤੋਂ ਬਾਅਦ ਬਿਕਰਮ ਸੇਖੋਂ ਨੇ ਆਸਟ੍ਰੇਲੀਅਨ ਪੰਜਾਬੀ ਚੈਨਲ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਰੰਜੀਵਨ ਸਿੰਘ ਤੇ ਚੰਨ ਅਮਰੀਕ ਨੇ ਮੈਲਬਰਨ ਤੋਂ ਛਪਦਾ ਪੰਜਾਬੀ ਪਰਚਾ ‘ਅਗਮ’ ਵੀ ਰਿਲੀਜ਼ ਕੀਤਾ। ਪ੍ਰੋਗਰਾਮ ਵਿੱਚ ਹਾਜ਼ਿਰ ਕਵੀਆਂ ਤੋਂ ਇਲਾਵਾ ਸੋਨਮ ਸੈਣੀ, ਪੂਨਮ ਕੈਂਥ, ਜਸਪ੍ਰੀਤ ਬੇਦੀ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਆਦਿ ਸਰੋਤਿਆਂ ਨੇ ਰਚਨਾਵਾਂ ਤੇ ਸਾਹਿਤਕ ਗੱਲਾਂ ਬਾਤਾਂ ਦਾ ਆਨੰਦ ਮਾਣਿਆ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…