ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਇਕੱਤਰਤਾ ਹੋਈ, ਸਾਹਿਤਕਾਰਾਂ ਨੇ ਕਵਿਤਾਵਾਂ ਸੁਣਾਈਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਇਕੱਤਰਤਾ ਪ੍ਰਸਿੱਧ ਗਜ਼ਲ ਗਾਇਕ ਸ੍ਰੀ ਸਿਰੀ ਰਾਮ ਅਰਸ਼ ਦੀ ਪ੍ਰਧਾਨਗੀ ਵਿੱਚ ਸਾਰੰਗ ਲੋਕ, ਫੇਜ਼-11 ਮੁਹਾਲੀ ਵਿੱਚ ਹੋਈ ਜਿਸ ਵਿੱਚ ਕਵੀਆਂ ਸ੍ਰੀ ਸ਼ਿਵ ਨਾਥ ਅਤੇ ਡਾ. ਸੁਰਿੰਦਰ ਗਿੱਲ ਨੇ ਕਵਿਤਾਵਾਂ ਸੁਣਾਈਆਂ ਅਤੇ ਲੇਖਿਕਾ ਦੀਪਤੀ ਬਬੂਟਾ ਨੇ ਆਪਣੀ ਨਵ ਲਿਖਿਤ ਕਹਾਣੀ ‘ਇੱਕ ਹੋਰ ਜੰਗ’ ਸੁਣਾਈ। ਸਭਾ ਦੇ ਦੂਜੇ ਦੌਰ ਵਿੱਚ ਕਵਿਤਾਵਾਂ ਉੱਤੇ ਆਪਣੇ ਵਿਚਾਰ ਦਿੰਦਿਆਂ ਮੋਹਨ ਰਾਹੀਂ ਨੇ ਕਿਹਾ ਕਿ ਦੋਵਾਂ ਕਵੀਆਂ ਨੇ ਕਵਿਤਾਵਾਂ ਲਿਖੀਆਂ ਨਹੀਂ ਸਗੋਂ ਹੰਢਾਈਆਂ ਹਨ। ਡਾ. ਨਿਰਮਲ ਬਾਸੀ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਲੋਕ ਪੱਖੀ ਰਚਨਾਵਾਂ ਵਿੱਚ ਥੋੜੇ ਸ਼ਬਦਾਂ ਵਿੱਚ ਵੱਡੀ ਗੱਲ ਕਹੀ ਗਈ ਹੈ। ਮਨਜੀਤ ਕੌਰ ਮੁਹਾਲੀ ਨੇ ਦੋਵੇਂ ਕਵੀਆਂ ਨੂੰ ਸਥਾਪਿਤ ਕਵੀ ਹੋਣ ਕਰਕੇ ਸਮਕਾਲੀ ਮਸਲੇ ਛੂਹਣ ਅਤੇ ਪੁਖਤਾ ਤਰੀਕੇ ਨਾਲ ਨਿਭਾਉ ਕਰਨ ਨੂੰ ਵਡਿਆਇਆ।
ਇਸ ਮੌਕੇ ਉੱਘੀ ਲੇਖਕਾ ਦੀਪਤੀ ਬਬੂਟਾ ਦੀ ਕਹਾਣੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰੋ. ਨਿਰਮਲ ਦੱਤ ਨੇ ਕਿਹਾ ਕਿ ਕਹਾਣੀ ਵਿੱਚ ਕੋਈ ਵੀ ਟਾਪਿਕ ਨਹੀਂ ਛੱਡਿਆ ਗਿਆ। ਹਰ ਵਿਸ਼ੇ ਤੇ ਵਾਧੂ ਵਿਸਤਾਰਾਂ ਨੂੰ ਕੱਢ ਕੇ ਦੁਬਾਰਾ ਸੋਧਿਆ ਜਾਵੇ। ਕਹਾਣੀ ਦਾ ਅੰਤ ਕੁਦਰਤੀ ਤਰੀਕੇ ਨਾਲ ਕੀਤਾ ਗਿਆ ਹੈ। ਵਿਸ਼ਾ ਵਧੀਆ ਹੈ। ਡਾ. ਮਨੀਸ਼ ਗੋਸਵਾਮੀ ਨੇ ਕਿਹਾ ਕਿ ਕਹਾਣੀ ਬੱਧੀ ਹੋਣੀ ਚਾਹੀਦੀ ਸੀ। ਸ਼ਬਦੀਸ਼ ਨੇ ਬਾਰਡਰ ਨੇੜੇ ਰਹਿੰਦੇ ਲੋਕਾਂ ਦੀ ਕਹਾਣੀ ਦੇ ਵਿਸ਼ੇ ਦੀ ਤਾਰੀਫ ਕੀਤੀ। ਡਾ. ਸੁਰਿੰਦਰ ਗਿੱਲ, ਦਿਨੇਸ਼ ਦੈਤ, ਡਾ. ਸਵੈਰਾਜ ਸੰਧੂ, ਮਨਜੀਤ ਕੌਰ ਮੁਹਾਲੀ, ਨਰਿੰਦਰ ਕੌਰ ਨਸਰੀਨ, ਕਿਰਨ ਬੇਦੀ, ਬੀ.ਐਸ. ਰਤਨ ਅਤੇ ਮੋਹਨ ਰਾਹੀਂ ਨੇ ਵੀ ਵਿਸ਼ੇ ਦੀ ਤਾਰੀਫ ਕਰਦਿਆਂ ਕਹਾਣੀ ਦੇ ਨਾਵਲ ਰੂਪ ਦੱਸਦਿਆਂ ਵਾਧੂ ਦੇ ਪਸਾਰ ਤੋੱ ਗੁਰੇਜ ਕਰਨ ਦੀ ਸਲਾਹ ਦਿੱਤੀ। ਜਪਾਨ ਵਸੇ ਲੇਖਕ ਪਰਮਿੰਦਰ ਸੋਢੀ ਨੇ ਕਿਹਾ ਕਿ ਸਰਹੱਦ ਵਾਸੀਆਂ ਦਾ ਬਿਰਤਾਂਤ ਦੱਸਦੀ ਇਸ ਕਹਾਣੀ ਵਿੱਚ ਸੁਧਾਰ ਕਰਕੇ ਇਸ ਦਾ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਹੋਣਾ ਚਾਹੀਦਾ ਹੈ। ਲੇਖਕਾ ਦੀਪਤੀ ਬਬੂਟਾ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਦੀਆਂ ਕਹਾਣੀਆਂ ਬਹੁਤ ਲੰਬੀਆਂ ਹੁੰਦੀਆਂ ਹਨ। ਮੈਂ ਸਾਰੇ ਹੀ ਸੁਝਾਅ ਸਵੀਕਾਰਦਿਆਂ ਕਹਾਣੀ ਵਿੱਚ ਸੁਧਾਰ ਕਰਾਂਗੀ। ਇਸ ਮੀਟਿੰਗ ਵਿੱਚ ਰਮਨ ਸੰਧੂ, ਜੰਗ ਬਹਾਦਰ ਸਿੰਘ, ਈਸ਼ਵਰ ਸਿੰਘ, ਭੁਪਿੰਦਰ ਸਿੰਘ ਬੇਕਸ, ਹਿੰਮਤ ਸਿੰਘ, ਭੁਪਿੰਦਰ ਮਟੌਰੀਆ ਅਤੇ ਪ੍ਰੀਤਮ ਸਿੰਘ ਨੇ ਵੀ ਸ਼ਿਰਕਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …