ਪੰਜਾਬੀ ਫਿਲਮ ‘ਜੱਗਾ ਜਿਉਂਦਾ ਹੈ’ ਜਲਦ ਹੋਵੇਗੀ ਦਰਸ਼ਕਾਂ ਦੇ ਰੂਬਰੂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 13 ਨਵੰਬਰ:
ਪਿਛਲੇ ਲੰਬੇ ਸਮੇਂ ਦੌਰਾਨ ਪੰਜਾਬੀ ਫਿਲਮਾਂ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਪਰਫੁੱਲਿਤ ਕਰਨ ਵਿੱਚ ਕਾਮਯਾਬ ਰਹੀਆਂ ਹਨ। ਕਾਫੀ ਚੰਗੇ ਨਾਮਵਰ ਨਿਰਦੇਸ਼ਕ ਅਤੇ ਪ੍ਰਡਿਊਸਰ ਪੰਜਾਬੀ ਫਿਲਮਾਂ ਬਣਾਊਣ ਵਿੱਚ ਦਿਲਚਸਪੀ ਦਿਖਾਊੰਦੇ ਰਹੇ ਹਨ ਅਤੇ ਇਸਦਾ ਸਿੱਟਾ ਵੀ ਵਧੀਆ ਰਿਹਾ ਹੈ। ਪੰਜਾਬ ਵਿੱਚ ਕਿਸੇ ਵੀ ਚੀਜ ਦੀ ਕਮੀ ਨਹੀ ਭਾਵੇਂ ਉਹ ਲੋਕੇਸ਼ਨ ਪੱਖੋਂ ਹੋਵੇ ,ਭਾਵੇਂ ਐਕਟਰਾਂ ਪੱਖੋ ਜਾਂ ਉਹ ਕਲਾ ਪ੍ਰੇਮੀਆਂ ਪੱਖੋਂ ਹੋਵੇ। ਚਾਹੀਦਾ ਤਾਂ ਇਹ ਹੈ ਕਿ ਜੋ ਲੋਕ ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਨੂੰ ਪਿਆਰ ਕਰਦੇ ਹਨ ਅਤੇ ਵਿਦੇਸ਼ਾਂ ਵਿੱਚ ਬਹਿ ਕੇ ਪੰਜਾਬੀ ਬੋਲੀ ਦਾ ਮਾਣ ਵਧਾ ਰਹੇ ਹਨ ਉਨ੍ਹਾਂ ਨੂੰ ਪੰਜਾਬੀ ਫਿਲਮ ਜਗਤ ਵਿੱਚ ਅੱਗੇ ਆਉਣਾ ਚਾਹੀਦਾ ਹੈ ਤੇ ਪੰਜਾਬੀ ਫਿਲਮਾਂ ਨੂੰ ਪ੍ਰਫੱੁਲਿਤ ਕਰਨਾ ਚਾਹੀਦਾ ਹੈ। ਜੋ ਲੋਕ ਪੰਜਾਬੀ ਬੋਲੀ ਨੂੰ ਪਿਆਰ ਕਰਦੇ ਹਨ ਉਨ੍ਹਾਂ ਦੀ ਅਜੇ ਹੋਰ ਲੋੜ ਹੈ ਕਿ ਉਹ ਹੋਰ ਪੰਜਾਬੀ ਫਿਲਮਾਂ ਪੰਜਾਬ ਦੇ ਵਿੱਚ ਆਕੇ ਬਣਾਉਣ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਕਮੇਡੀ ਅਤੇ ਅਦਾਕਾਰ ਕਰਮਜੀਤ ਅਨਮੋਲ ਨੇ ਅੱਜ ਬਲਾਕ ਮਾਜਰੀ ਨੇੜਲੇ ਪਿੰਡ ਮਾਣਕਪੁਰ ਸ਼ਰੀਫ਼ ਵਿਖੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਕਰਮਜੀਤ ਅਨਮੋਲ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਪੰਜਾਬੀ ਫਿਲਮ ‘ਜੱਗਾ ਜਿਉਂਦਾ ਹੈ’ ਬਣਾਉਣ ਵਿੱਚ ਰੁਝੇ ਹੋਏ ਹਨ। ਕਰਮਜੀਤ ਅਨਮੋਲ ਨੇ ਕਿਹਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਅੱਜ ਪੰਜਾਬੀ ਸਿਨੇਮਾਂ ਬੁਲੰਦੀਆਂ ਨੂੰ ਛੂ ਰਿਹਾ ਹੈ ਪਰ ਅਜੇ ਵੀ ਪੰਜਾਬੀ ਸਿਨੇਮਾ ਸਾਊਥ ਫਿਲਮਾਂ ਦੇ ਬਰਾਬਰ ਦਾ ਨਹੀ ਹੋਇਆ। ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਫਿਲਮਾਂ ਸਾਊਥ ਅਤੇ ਹਿੰਦੀ ਫਿਲਮਾਂ ਦਾ ਮੁਕਾਬਲਾ ਕਰਨ । ਊਨ੍ਹਾਂ ਇਹ ਵੀ ਮਾਣ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਹੁਤ ਅਦਾਕਾਰ ਹਨ ਜੋ ਪੰਜਾਬੀ ਮਾਂ ਬੋਲੀ ਦੀ ਦਿਨ ਰਾਤ ਸੇਵਾ ਕਰ ਰਹੇ ਹਨ। ‘ਜੱਗਾ ਜਿਊਂਦਾ ਹੈ ’ ਫਿਲਮ ਬਾਰੇ ਗੱਲਬਾਤ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਇਹ ਇਕ ਮਨੋਰੰਜਨ ਫਿਲਮ ਹੈ ਜਿਸ ਦੀ ਸ਼ੂਟਿੰਗ ਚਲ ਰਹੀ ਹੈ ਤੇ ਅੱਧੀ ਤੋਂ ਜਿਆਦਾ ਫਿਲਮ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ।
ਇਸ ਫਿਲਮ ਵਿੱਚ ਮੇਰਾ ਪੁਲਿਸ ਅਫਸਰ ਦਾ ਰੋਲ ਹੈ ਜੋ ਦਰਸ਼ਕਾਂ ਨੂੰ ਪਹਿਲਾਂ ਵਾਂਗ ਫਿਲਮਾਂ ਵਿੱਚ ਕੰਮ ਕੀਤਾ ਪਸੰਦ ਆਵੇਗਾ। ਮਾਣਕਪੁਰ ਸ਼ਰੀਫ ਮਸਜਿਦ ਦੀ ਜੂਹ ਵਿੱਚ ਹੋ ਰਹੀ ਇਸ ਸ਼ੂਟਿੰਗ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਆਸ ਪਾਸ ਦੇ ਲੋਕ ਪੁੱਜੇ ਹੋਏ ਸਨ। ਰਾਜੇਸ ਧਵਨ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਵਿੱਚ ਹੀਰੋ ਅਤੇ ਪ੍ਰਡਿਉਸਰ ਦੇ ਤੌਰ ਤੇ ਜੀਤ ਕਲਸ਼ੀ ਕੰਮ ਕਰ ਰਹੇ ਹਨ। ਪ੍ਰਡਿਉਸਰ ਦੇ ਤੋਰ ਤੇ ‘ਮੀਕਾ ਸਿੰਘ ਪਲੇਅਬੈਕ ਸਿੰਗਰ’ ਵੀ ਫਿਲਮ ਵਿੱਚ ਹਿੱਸਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਵਿੱਚ ਪੰਜਾਬੀ ਫਿਲਮਾਂ ਬਹੁਤ ਵੱਡੀ ਪੱਧਰ ਤੇ ਬਣੀਆਂ ਹਨ ਤੇ ਲੋਕਾਂ ਨੇ ਪਸੰਦ ਵੀ ਕੀਤੀਆਂ ਹਨ ਅਗਰ ਇਸੇ ਤਰਾਂ ਕਲਾ ਪ੍ਰ੍ਰੇਮੀਆਂ ਦਾ ਫਿਲਮਾਂ ਨੂੰ ਸਹਿਯੋਗ ਮਿਲਦਾ ਰਿਹਾ ਤਾਂ ਇਸੇ ਤਰਾਂ ਹੀ ਪੰਜਾਬੀ ਫਿਲਮਾਂ ਬਣਦੀਆਂ ਰਹਿਣਗੀਆਂ।
ਕਰਮਜੀਤ ਅਨਮੋਲ ਨੇ ਕਿਹਾ ਕਿ ਇਸ ਫਿਲਮ ਵਿੱਚ ਹੋਰ ਤੋਂ ਇਲਾਵਾ ਉਘੀ ਅਦਾਕਾਰਾ ਅਨੀਤਾ ਦੇਵਗਨ, ਕਾਇਨਾਤ ਅਰੋੜਾ ਅਤੇ ਨਿਸ਼ਾ ਬਾਨੋ ਮੁੱਖ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹ੍ਹਾਂ ਕਿਹਾ ਕਿ ਪੰਜਾਬੀ ਫਿਲਮ ‘ਜੱਗਾ ਜਿਊਦਾ ਹੈ’ ਕਰ ਰਹੇ ਜੀਤ ਕਲਸ਼ੀ ਪਹਿਲਾਂ ਵੀ ਪੰਜਾਬੀ ਫਿਲਮ ਸਰਦਾਰ ਜੀ ਵਿੱਚ ਜੈਕੀ ਸ਼ਰੌਫ ਨਾਲ ਕੰਮ ਕਰ ਚੁੱਕੇ ਹਨ। ਅਨਮੋਲ ਨੇ ਕਿਹਾ ਕਿ ਜਲਦ ਹੀ ਇਹ ਫਿਲਮ ਬਣ ਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਹਾਜਰ ਹੋ ਜਾਵੇਗੀ ਅਤੇ ਦਰਸ਼ਕਾਂ ਵਲੋਂ ਇਸ ਫਿਲਮ ਨੂੰ ਭਰਪੂਰ ਹੁੰਗਾਰਾ ਮਿਲਣ ਦੀ ਆਸ ਹੈ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…