ਪੰਜਾਬੀ ਗਾਇਕਾ ਹਰਪ ਕੌਰ ਦਾ ਪਲੇਠਾ ਸਿੰਗਲ ਟਰੈਕ ‘ਜੱਟੀ ਹੀਰ ਵਰਗੀ’ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ:
ਪੰਜਾਬੀ ਸੰਗੀਤ ਜਗਤ ਵਿੱਚ ਇਕ ਨਵੀਂ ਆਵਾਜ਼ ਦਾ ਆਗਾਜ਼ ਹੋਇਆ ਹੈ। ਗਾਇਕਾ ਹਰਪ ਕੌਰ ਨੇ ਆਪਣਾ ਪਹਿਲਾ ਸਿੰਗਲ ਟਰੈਕ ”ਜੱਟੀ ਹੀਰ ਵਰਗੀ” ਅੱਜ ਮੋਹਾਲੀ ਪ੍ਰੈਸ ਕਲੱਬ ਦੇ ਵਿਹੜੇ ਚ ਰਿਲੀਜ਼ ਕੀਤਾ। ਇਸ ਮੋਕੇ ਵਿਸੇਸ਼ ਤੌਰ ਤੇ ਮੋਜੂਦ ਪ੍ਰਸਿੰਧ ਪੰਜਾਬੀ ਗਾਇਕ ਸਤਵਿੰਦਰ ਬੁੱਗਾ, ਗੁਰਕਿਰਪਾਲ ਸੂਰਾਪੁਰੀ ਅਤੇ ਬਲਵੀਰ ਬੋਪਾਰਾਏ ਹਰਪ ਕੌਰ ਦੇ ਟਰੈਕ ਦੀ ਭਰਵੀ ਤਰੀਫ ਕੀਤੀ ਤੇ ਉਸਨੂੰ ਪਲੇਠੇ ਸਿੰਗਲ ਟਰੇਕ ਲਈ ਮੁਬਾਰਕਬਾਦ ਵੀ ਦਿੱਤੀ। ਪੀਐਲ. ਰਿਕਾਰਡਜ਼ ਕੰਪਨੀ ਦੇ ਬੈਨਰ ਹੇਠ ਮਾਰਕੀਟ ਚ ਪੇਸ਼ ਕੀਤੇ ਇਸ ਟਰੈਕ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਪ੍ਰੇਮਪਾਲ ਸਿੰਘ, ਲਖਵੀਰ ਸਿੰਘ ਤੇ ਗਾਇਕਾ ਹਰਪ ਕੌਰ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਟੀਮ ਦੀ ਪਹਿਲੀ ਕੋਸ਼ਿਸ਼ ਹੈ। ਗੀਤ ਦਾ ਵੀਡਿਓ ਹੈਰੀ ਭੱਟੀ, ਮਿਊਜ਼ਕ ਡੀਜੇ ਫਲੋ ਅਤੇ ਗੀਤਕਾਰ ਸਿੰਗਾ ਹਨ।
ਉਨ੍ਹਾਂ ਦੱਸਿਆ ਕਿ ਛੇਤੀ ਹੀ ਇਹ ਗੀਤ ਵੱਖ-ਵੱਖ ਮਿਊਜ਼ਿਕ ਚੈਨਲਾਂ ਦਾ ਸ਼ਿੰਗਾਰ ਬਣੇਗਾ। ਇਹ ਗੀਤ ਯੂ-ਟਿਊਬ ’ਤੇ ਵੀ ਦੇਖਿਆ ਜਾ ਸਕਦਾ ਹੈ। ਹਰਪ ਕੌਰ ਨੇ ਦੱਸਿਆ ਕਿ ਉਸ ਨੇ ਬਕਾਇਦਾ ਸੰਗੀਤ ਦੀ ਤਾਲੀਮ ਮਦਨ ਸ਼ੌਕੀ ਤੋਂ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੀਤ ਦੇ ਬੋਲਾਂ ਤੇ ਵੀਡਿਓ ਚ ਪੰਜਾਬੀ ਸੱਭਿਆਚਾਰ ਨੂੰ ਰੂਪਮਾਨ ਕੀਤਾ ਗਿਆ ਹੈ ਤੇ ਗੀਤ ਪਰਿਵਾਰ ਚ ਬੈਠ ਕੇ ਦੇਖਿਆ ਤੇ ਸੁਣਿਆ ਜਾ ਸਕਦਾ ਹੈ। ਹਰਪ ਕੌਰ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਉਸ ਨੂੰ ਗਾਇਕੀ ਦੇ ਖੇਤਰ ਵਿਚ ਆਉਣ ਵਾਸਤੇ ਮਾਪਿਆਂ ਅਤੇ ਸਮੁੱਚੇ ਪਰਿਵਾਰ ਦੀ ਪੂਰੀ ਹਮਾਇਤ ਮਿਲੀ ਹੈ। ਉਸ ਦੀ ਕੋਸ਼ਿਸ਼ ਰਹੇਗੀ ਕਿ ਹਮੇਸ਼ਾ ਸਾਫ ਸੁਥਰੇ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੇ ਗੀਤ ਹੀ ਗਾਏ ਜਾਣ।ਇਸ ਮੌਕੇ ਮਕਬੂਲ ਪੰਜਾਬੀ ਗਾਇਕ ਸਤਵਿੰਦਰ ਬੁੱਗਾ, ਬਲਵੀਰ ਬੋਪਾਰਾਏ, ਗੁਰਕਿਰਪਾਲ ਸੂਰਾਪੁਰੀ, ਵਿੱਕੀ ਧਾਲੀਵਾਲ, ਮਲਕੀਤ ਮਲੰਗਾ, ਤੀਰਥ ਸਿੰਘ ਤੇ ਸੰਨੀ ਲੁਧਿਆਣਾ ਨੇ ਵੀ ਹਰਪ ਕੌਰ ਤੇ ਸਮੁੱਚੀ ਟੀਮ ਨੂੰ ਮੁਬਾਰਕਵਾਦ ਦਿੱਤੀ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…