Share on Facebook Share on Twitter Share on Google+ Share on Pinterest Share on Linkedin ਪੰਜਾਬ ਦੀ ਆਪ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਵਚਨਵੱਧ: ਕੁਲਵੰਤ ਸਿੰਘ ਵਿਧਾਇਕ ਕੁਲਵੰਤ ਸਿੰਘ ਤੇ ਹੋਰਨਾਂ ਨੇ 16 ਬਲਾਕ ਪ੍ਰਧਾਨਾਂ ਦਾ ਕੀਤਾ ਵਿਸ਼ੇਸ਼ ਸਨਮਾਨ ਮੁਹਾਲੀ 24 ਅਕਤੂਬਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਪੰਜਾਬ ਭਰ ਦੇ ਲੋਕੀ – ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਤੋਂ ਢੇਰ ਸਾਰੀਆਂ ਉਮੀਦਾਂ ਲਗਾਈ ਬੈਠੇ ਹਨ, ਅਤੇ ਇਹਨਾਂ ਸਭ ਇੱਛਾਵਾਂ ਅਤੇ ਉਮੀਦਾਂ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਪੜਾਅ- ਦਰ-ਪੜਾਅ ਲਗਾਤਾਰ ਬੂਰ ਪੈਦਾ ਸਾਫ਼ ਦੇਖਿਆ ਜਾ ਸਕਦਾ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਅੱਜ ਆਮ ਆਦਮੀ ਪਾਰਟੀ ਦੇ ਸੈਕਟਰ-79 ਸਥਿਤ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਇਸ ਮੌਕੇ ਤੇ ਉਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਬੁਲਾਰੇ- ਮਾਲਵਿੰਦਰ ਸਿੰਘ ਕੰਗ, ਜਿਲਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਪਰਸਨ ਇੰਜੀਨੀਅਰ ਪ੍ਰਭਜੋਤ ਕੌਰ, ਪੰਜਾਬ ਵਾਟਰ ਸਪਲਾਈ ਬੋਰਡ ਦੇ ਚੇਅਰਮੈਨ- ਡਾਕਟਰ ਸਨੀ ਅਹਲੂਵਾਲੀਆ, ਕੁਲਦੀਪ ਸਿੰਘ ਦੁਮੀ -ਸਮਾਣਾ, ਆਮ ਆਦਮੀ ਪਾਰਟੀ ਦੇ ਯੂਥ ਨੇਤਾ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਆਪ ਨੇਤਾ- ਅਨੂ ਬੱਬਰ, ਕੌਂਸਲਰ- ਗੁਰਮੀਤ ਕੌਰ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ ਵੀ ਹਾਜ਼ਰ ਸਨ। ਇਸ ਮੌਕੇ ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਾਰਟੀ ਦੀਆਂ ਹਦਾਇਤਾਂ ਦੇ ਅਨੁਸਾਰ 16 ਪ੍ਰਧਾਨਾਂ ਨੂੰ ਜਿੰਮੇਵਾਰੀ ਦੇ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਆਖਿਆ ਗਿਆ ਹੈ, ਤਾਂ ਕਿ ਲੋਕਾਂ ਦੀਆਂ ਮੁਸ਼ਕਲਾਂ ਲਈ ਉਹਨਾਂ ਨੂੰ ਸਰਕਾਰੇ ਦਰਬਾਰੇ ਖੱਜਲ -ਖੁਆਰ ਨਾ ਹੋਣਾ ਪਵੇ, ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਹੋਰ ਵਿਸਥਾਰ ਕੀਤਾ ਜਾ ਰਿਹਾ ਹੈ, ਤਾਂ ਕਿ ਲੋਕਾਂ ਦੇ ਦੁਆਰ ਤੇ ਪਹੁੰਚ ਕਰਕੇ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ, ਸਮਰਥਕ ਅਤੇ ਪਾਰਟੀ ਅਹੁਦੇਦਾਰ ਲੋਕ ਮਸਲਿਆਂ ਦਾ ਸਥਾਈ ਹੱਲ ਕਰਨ ਦੇ ਸਮਰੱਥ ਹੋ ਸਕੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਸਿਰਫ਼ ਤੋਹਮਤ ਲਗਾਉਣੀ, ਖਾਨਾ ਪੂਰਤੀ ਕਰਨੀ ਅਤੇ ਲੋਕਾਂ ਨੂੰ ਆਪਣੇ ਪ੍ਰਤੀ ਹੀ ਸਾਕਾਰਤਮਕ ਰਵਈਆ ਦਿਖਾਉਣ ਦਾ ਯਤਨ ਕਰਨਾ ਪਰੰਤੂ ਮੋਹਾਲੀ ਦੇ ਲੋਕੀ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਭਲੀ-ਭਾਂਤੀ ਜਾਣ ਚੁੱਕੇ ਹਨ, ਆਉਣ ਵਾਲੇ ਕੁਝ ਸਮੇਂ ਵਿੱਚ ਮੁਹਾਲੀ ਦੇ ਵਿੱਚ ਟਰੈਫ਼ਿਕ ਦੀ ਸਮੱਸਿਆ ਤੋਂ ਲੋਕੀ ਨਿਜਾਤ ਪਾ ਲੈਣਗੇ, ਅਤੇ ਟਰੈਫ਼ਿਕ ਦੀ ਸਮੱਸਿਆ ਦੇ ਚਲਦੇ ਹੋਏ ਰਾਹਗੀਰ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਸਨ, ਤੋਂ ਬਚਿਆ ਜਾ ਸਕੇਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰਫੋਂ ਮੁਹਾਲੀ ਦੇ ਚੌਂਕਾਂ ਵਿੱਚ ਰਾਊਂਡ ਅਬਾਊਟ ਬਣਾਏ ਜਾ ਰਹੇ ਹਨ, ਇਸ ਮੌਕੇ ਤੇ ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ 16 ਬਲਾਕ ਪ੍ਰਧਾਨਾਂ ਦਾ ਵਿਧਾਇਕ ਕੁਲਵੰਤ ਸਿੰਘ,ਮਾਲਵਿੰਦਰ ਸਿੰਘ- ਕੰਗ, ਪ੍ਰਭਜੋਤ ਕੌਰ ਅਤੇ ਡਾਕਟਰ ਸਨੀ ਆਹਲੂਵਾਲੀਆ ਦੀ ਤਰਫੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਨ੍ਹਾਂ ਬਲਾਕ ਪ੍ਰਧਾਨਾਂ ਵਿੱਚ ਅੱਜ ਮੌਕੇ ‘ਤੇ ਅਕਵਿੰਦਰ ਸਿੰਘ -ਗੋਸਲ, ਅਵਤਾਰ ਸਿੰਘ -ਮੌਲੀ, ਬਲਜੀਤ ਸਿੰਘ- ਵਿੱਕੀ, ਹਰਮੇਸ਼ ਸਿੰਘ ਕੁੰਬੜਾ, ਹਰਵਿੰਦਰ ਸਿੰਘ ਸੈਣੀ, ਹਰਪਾਲ ਸਿੰਘ ਚੰਨਾ, ਕਰਮਜੀਤ ਸਿੰਘ ਗਿੱਲ, ਮਗਨ ਲਾਲ ਮੁਖਤਿਆਰ ਸਿੰਘ, ਆਰਪੀ ਸ਼ਰਮਾ, ਰਾਜੇਸ਼ ਰਾਣਾ, ਰਾਜੀਵ ਵਸਿਸਟ, ਤੋਂ ਇਲਾਵਾ ਰਵਿੰਦਰ ਸਿੰਘ- ਬਲਾਕ ਮਾਣਕਪੁਰ ਕਲਰ, ਸਤਨਾਮ ਸਿੰਘ -ਬਲਾਕ ਗੀਗੇ ਮਾਜਰਾ, ਤਰਲੋਚਨ ਸਿੰਘ ਤੋਚੀ- ਬਲਾਕ ਕੈਲੋ, ਤਰਨਜੀਤ ਸਿੰਘ- ਫੇਜ-11, ਵੀ ਹਾਜ਼ਰ ਸਨ|
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ