Share on Facebook Share on Twitter Share on Google+ Share on Pinterest Share on Linkedin ਕੌਮੀ ਸਕੂਲ ਖੇਡਾਂ: ਪੰਜਾਬ ਦੀ ਕੁੜੀਆਂ ਦੀ ਹਾਕੀ ਟੀਮ ਬਣੀ ਉਪ ਜੇਤੂ 6 ਖਿਡਾਰਨਾਂ ਦੀ ਭਾਰਤ ਦੀ ਕੌਮੀ ਸਕੂਲ ਟੀਮ ਲਈ ਹੋਈ ਚੋਣ, ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਦਿੱਤੀ ਮੁਬਾਰਕਬਾਦ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਦਸੰਬਰ: ਅੰਬਾਲਾ ਵਿਖੇ ਅੱਜ ਸੰਪੰਨ ਹੋਈਆਂ 63ਵੀਆਂ ਕੌਮੀ ਸਕੂਲ ਖੇਡਾਂ ਦੇ ਅੰਡਰ-17 ਹਾਕੀ (ਕੁੜੀਆਂ) ਦੇ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਉਪ ਜੇਤੂ ਬਣੀ। ਇਸ ਪ੍ਰਾਪਤੀ ਨਾਲ ਪੰਜਾਬ ਦੀ ਟੀਮ ਭਾਰਤ ਸਰਕਾਰ ਦੇ ‘ਖੇਲੋ ਇੰਡੀਆ’ ਪ੍ਰੋਗਰਾਮ ਲਈ ਵੀ ਚੁਣੀ ਗਈ ਅਤੇ 6 ਖਿਡਾਰਨਾਂ ਭਾਰਤ ਦੀ ਸਕੂਲਾਂ ਦੀ ਕੌਮੀ ਟੀਮ ਲਈ ਵੀ ਚੁਣੀਆਂ ਗਈਆਂ। ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਪੰਜਾਬ ਦੀਆਂ ਕੁੜੀਆਂ ਦੀ ਟੀਮ ਦੀ ਇਸ ਪ੍ਰਾਪਤੀ ’ਤੇ ਟੀਮ ਅਤ ਕੋਚਿੰਗ ਸਟਾਫ ਨੂੰ ਮੁਬਾਰਕਾਬਦ ਦਿੱਤੀ ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਇਹ ਸਫਲਤਾ ਮਿਲੀ। ਸ੍ਰੀਮਤੀ ਚੌਧਰੀ ਨੇ 6 ਖਿਡਾਰਨਾਂ ਦੀ ਕੌਮੀ ਟੀਮ ਲਈ ਹੋਈ ਚੋਣ ’ਤੇ ਵੀ ਖੁਸ਼ੀ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਇਹ ਖਿਡਾਰਨਾਂ ਭਵਿੱਖ ਵਿੱਚ ਭਾਰਤ ਦੀ ਮਹਿਲਾ ਟੀਮ ਦੀ ਸ਼ਾਨ ਬਣਨਗੀਆਂ। ਸਿੱਖਿਆ ਮੰਤਰੀ ਨੇ ਟੀਮ ਦੇ ਕੋਚ ਗੁਰਿੰਦਰ ਸਿੰਘ ਸੰਘਾ ਤੇ ਮੈਨੇਜਰ ਸ੍ਰੀਮਤੀ ਹਰਵਿੰਦਰ ਕੌਰ ਨੂੰ ਵੀ ਵਧਾਈ ਦਿੱਤੀ। ਸਿੱਖਿਆ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕੌਮੀ ਸਕੂਲ ਖੇਡਾਂ ਦੇ ਅੰਡਰ 17 ਹਾਕੀ (ਕੁੜੀਆਂ) ਵਿੱਚ ਵੱਖ-ਵੱਖ ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੀਆਂ 31 ਟੀਮਾਂ ਨੇ ਹਿੱਸਾ ਲਿਆ। ਲੀਗ ਦੌਰ ਵਿੱਚ ਪੰਜਾਬ ਨੇ ਬਿਹਾਰ, ਗੋਆ ਤੇ ਸੀ.ਬੀ.ਐਸ.ਈ. ਦੀਆਂ ਟੀਮਾਂ ਨੂੰ ਹਰਾਇਆ। ਕੁਆਰਟਰ ਫਾਈਨਲ ਵਿੱਚ ਕੇਰਲਾ ਨੂੰ 11-1 ਅਤੇ ਸੈਮੀ ਫਾਈਨਲ ਵਿੱਚ ਉੜੀਸਾ ਨੂੰ 2-0 ਨਾਲ ਹਰਾਇਆ। ਫਸਵੇਂ ਫਾਈਨਲ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਹਰਿਆਣਾ ਹੱਥੋਂ 1-2 ਨਾਲ ਹਾਰ ਗਈ। ਪੰਜਾਬ ਦੀ ਟੀਮ ਨੇ ਉਪ ਜੇਤੂ ਰਹਿੰਦੇ ਹੋਇਆ ਚਾਂਦੀ ਦਾ ਤਮਗਾ ਜਿੱਤਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ