Nabaz-e-punjab.com

ਭੋਗ ਤੇ ਵਿਸ਼ੇਸ਼: ਸਹਿਣਸ਼ੀਲਤਾ ਦੇ ਪੁੰਜ ਸਨ ਸਰਦਾਰਨੀ ਮਨਜੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਕਤੂਬਰ:
ਸਰਦਾਰਨੀ ਮਨਜੀਤ ਕੌਰ ਦਾ ਜਨਮ ਅੱਜ ਤੋਂ ਤਕਰੀਬਨ 74ਕੁ ਵਰ੍ਹੇ ਪਹਿਲਾਂ ਪਿੰਡ ਝੂਰਹੇੜੀ ਵਿੱਚ ਪਿਤਾ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਸ੍ਰੀਮਤੀ ਰਾਜ ਕੌਰ ਦੇ ਨਿੱਕੇ ਜਿਹੇ ਘਰ ਵਿੱਚ ਹੋਇਆ ਸੀ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ’ਚੋਂ ਹੀ ਪ੍ਰਾਪਤ ਕੀਤੀ। ਸਾਲ 1958 ਵਿੱਚ ਆਪ ਜੀ ਦਾ ਵਿਆਹ ਅਮਰੀਕ ਸਿੰਘ ਤਹਿਸੀਲਦਾਰ (ਅਕਾਲੀ ਦਲ ਦੇ ਮੌਜੂਦਾ ਕੌਂਸਲਰ ਮੁਹਾਲੀ) ਨਾਲ ਪਿੰਡ ਲਖਣਪੁਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਹੋਇਆ।
ਸਰਦਾਰਨੀ ਮਨਜੀਤ ਕੌਰ ਨੂੰ ਨਿਮਰਤਾ, ਸਾਂਤੀ ਤੇ ਸਹਿਜਤਾ ਜਿਵੇਂ ਗੁੜ੍ਹਤੀ ਵਿੱਚ ਦਿੱਤੇ ਗਏ ਹੋਣ। ਹਰ ਛੋਟੇ ਵੱਡੇ ਨੂੰ ਖਿੜੇ ਮੱਥੇ ਮਲੋਕੜੇ ਜਿਹੇ ਬੋਲਣਾ ਉਹਨਾਂ ਦੀ ਫਿਤਰਤ ਸੀ। ਗੁੱਸਾ ਜਾਂ ਈਰਖਾ ਕਦੇ ਉਹਨਾਂ ਦੇ ਸੁਭਾਅ ਦੇ ਕੋਲੋਂ ਵੀ ਨਹੀਂ ਸੀ ਲੰਘਿਆ। ਸਰਦਾਰਨੀ ਮਨਜੀਤ ਕੌਰ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਉਹ ਹਮੇਸ਼ਾ ਹਰੇਕ ਗੱਲ ਖਿੜੇ ਮੱਥੇ ਬਰਦਾਸ਼ਤ ਕਰ ਲੈਂਦੇ ਸਨ ਅਤੇ ਸਹਿਣਸ਼ੀਲਤਾ ਦੇ ਪੁੰਜ ਸਨ। ਉਹਨਾਂ ਨੇ ਕਦੇ ਕਿਸੇ ਤੇ ਹੁਕਮ ਨਹੀਂ ਚਲਾਇਆ ਸਗੋਂ ਹਮੇਸ਼ਾ ਜੀ ਹਜ਼ੂਰੀ ਕੀਤੀ।
ਸਰਦਾਰਨੀ ਮਨਜੀਤ ਕੌਰ ਕੁੱਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਤੋਂ ਅਲਵਿਦਾ ਲੈ ਗਏ। ਉਹਨਾਂ ਦੇ ਦੋ ਧੀਆਂ ਤੇ ਦੋ ਪੁੱਤਰ ਹਨ ਜੋ ਉਹਨਾਂ ਦੀ ਸੂਝਬੂਝ ਅਤੇ ਅਣਥੱਕ ਘਾਲਣਾ ਸਦਕਾ, ਸਨਮਾਨਯੋਗ ਅਹੁਦਿਆਂ ਤੇ ਰਹਿ ਕੇ ਸੇਵਾ ਨਿਭਾਅ ਰਹੇ ਹਨ। ਸਰਦਾਰਨੀ ਮਨਜੀਤ ਕੌਰ ਦੀ ਅੰਤਿਮ ਅਰਦਾਸ ਮਿਤੀ 20 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਜ਼-11 ਮੁਹਾਲੀ ਵਿੱਚ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…