nabaz-e-punjab.com

ਸਕੂਲੀ ਸਿੱਖਿਆ ਵਿੱਚ ਗੁਣਾਤਮਿਕ ਸੁਧਾਰ ਲਿਆਉਣ ਲਈ ਵਿਸ਼ੇਸ਼ ਕਮੇਟੀ ਦਾ ਗਠਨ

ਐਸਸੀਈਆਰਟੀ ਦੇ ਮੁਖੀ ਦੀ ਅਗਵਾਈ ਹੇਠ ਬਣੀ ਕਮੇਟੀ ਵਿੱਚ ਉੱਚ ਅਫ਼ਸਰਾਂ ਸਣੇ ਅਧਿਆਪਕ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਿਕ ਸੁਧਾਰਾਂ ਵਿੱਚ ਤੇਜ਼ੀ ਲਿਆਉਣ ਦੇ ਵਾਸਤੇ ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਪੰਜਾਬ (ਐਸਸੀਈਆਰਟੀ) ਦੇ ਡਾਇਰੈਕਟਰ ਦੀ ਅਗਵਾਈ ਵਿੱਚ ਇੱਕ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਸਿੱਖਿਆ ਅਧਿਕਾਰੀਆਂ ਸਮੇਤ ਅਧਿਆਪਕ ਸ਼ਾਮਲ ਹਨ। ਸਿੱਖਿਆ ਵਿਭਾਗ ਦੇ ਸਕੱਤਰ-ਕਮ-ਸਕੂਲ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ਪ੍ਰਾਜੈਕਟ ਅਧੀਨ ਸਿੱਖਿਆ ਸੁਧਾਰਾਂ ਵਿੱਚ ਗੁਣਾਤਮਿਕ ਤਬਦੀਲੀਆਂ ਵਿੱਚ ਤੇਜ਼ੀ ਲਿਆਉਣ ਲਈ ਅੱਪਰ ਪ੍ਰਾਇਮਰੀ ਲਈ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਸਿੱਖਿਆ ਦੇ ਮਿਆਰ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕੇ।
ਇਸ ਵਿਸ਼ੇਸ਼ ਕਮੇਟੀ ਵਿੱਚ ਸਹਾਇਕ ਡਾਇਰੈਕਟਰ (ਟਰੇਨਿੰਗ) ਸ਼ਲਿੰਦਰ ਸਿੰਘ, ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਬੋਹਾ ਸਮੇਤ ਹਰਪ੍ਰੀਤ ਸਿੰਘ ਸਹਾਇਕ ਡਾਇਰੈਕਟਰ-ਕਮ-ਸਟੇਟ ਪ੍ਰਾਜੈਕਟ ਕੋਆਰਡੀਨੇਟਰ ਅੰਗਰੇਜ਼ੀ/ਸਮਾਜਿਕ ਵਿਗਿਆਨ, ਸੁਨੀਲ ਬਹਿਲ ਸਹਾਇਕ ਡਾਇਰੈਕਟਰ-ਕਮ-ਰਿਸੋਰਸ ਪਰਸਨ ਹਿੰਦੀ/ਪੰਜਾਬੀ, ਸ੍ਰੀਮਤੀ ਨਿਰਮਲ ਕੌਰ ਏਐਸਪੀਡੀ ਗਣਿਤ ਤੇ ਕੁਆਲਿਟੀ, ਸੁਨੀਲ ਭਾਰਦਵਾਜ ਸਟੇਟ ਰਿਸੋਰਸ ਪਰਸਨ ਸਾਇੰਸ, ਸ੍ਰੀਮਤੀ ਵਿਨੀਤ ਕੱਦ ਸਟੇਟ ਰਿਸੋਰਸ ਪਰਸਨ ਗਣਿਤ, ਸੰਦੀਪ ਕੁਮਾਰ ਸਟੇਟ ਰਿਸੋਰਸ ਪਰਸਨ ਅੰਗਰੇਜ਼ੀ, ਜਸਵੀਰ ਸਿੰਘ ਡੀਐਮ ਸਾਇੰਸ ਲੁਧਿਆਣਾ, ਸੁਖਵਿੰਦਰ ਸਿੰਘ ਡੀਐਮ ਸਾਇੰਸ ਹੁਸ਼ਿਆਰਪੁਰ, ਚੰਦਰ ਸ਼ੇਖਰ ਡੀਐਮ ਅੰਗਰੇਜ਼ੀ/ਸਮਾਜਿਕ ਵਿਗਿਆਨ ਜਲੰਧਰ, ਜਸਵਿੰਦਰ ਸਿੰਘ ਡੀਐਮ ਗਣਿਤ ਜਲੰਧਰ, ਰਾਜਨ ਲਿਬੜਾ ਰਿਸੋਰਸ ਪਰਸਨ ਹਿੰਦੀ ਅੰਮ੍ਰਿਤਸਰ, ਮਨਜੀਤ ਪੁਰੀ ਰਿਸੋਰਸ ਪਰਸਨ ਪੰਜਾਬੀ ਫਰੀਦਕੋਟ, ਕਰਨ ਸੁਖੀਜਾ ਕੰਪਿਊਟਰ ਫੈਕਲਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆਲਬਾ (ਮੁਹਾਲੀ), ਸੰਜੇ ਸ਼ਰਮਾ ਸਾਂਝੀ ਸਿੱਖਿਆ, ਮਿਸ ਕੇਤੀਕਾ ਨਰੂਲਾ ਸਾਂਝੀ ਸਿੱਖਿਆ ਅਤੇ ਮਿਸ ਵਿਜੇਂਦਰ ਸਟੇਟ ਕੋਆਰਡੀਨੇਟਰ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…