nabaz-e-punjab.com

ਕੁਆਰਕ ਸਿਟੀ ਵੱਲੋਂ ਰਾਜਮਾਤਾ ਮੋਹਿੰਦਰ ਕੌਰ ਜੀ ਦੀ ਯਾਦ ਵਿੱਚ 1000 ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨ

ਈ.ਡਬਲਿਯੂ.ਐਸ. ਸਕੀਮ ਲਈ ਸਬਸਿਡੀ ’ਤੇ 1000 ਘਰ ਮੁਹੱਈਆ ਦਾ ਕੀਤਾ ਵਾਅਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਕੁਆਰਕ ਸਿਟੀ ਪ੍ਰਾਇਵੇਟ ਲਿਮਟਿਡ ਨੇ ਦੇ ਸਵਰਗੀ ਰਾਜਮਾਤਾ ਮਹਿੰਦਰ ਕੌਰ ਦੀ ਯਾਦ ਵਿੱਚ 1000 ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਇਸ ਨੇ ਪੰਜਾਬ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਸਬਸਿਡੀ ’ਤੇ 1000 ਘਰ ਮੁਹੱਈਆ ਕਰਾਉਣ ਦਾ ਵੀ ਵਾਅਦਾ ਕੀਤਾ। ਇਹ ਐਲਾਨ ਕੰਪਨੀ ਦੇ ਚੇਅਰਮੈਨ ਫ੍ਰੈਡ ਇਬਰਾਹਿਮ ਨੇ ਅੱਜ ਸ਼ਾਮ ਮੁਹਾਲੀ ਦੇ ਕੁਆਰਕਸਿਟੀ ਕੰਪਲੈਕਸ ਵਿੱਚ ਨਵੀਂ ਆਈ.ਟੀ/ਆਈ.ਟੀ.ਈ.ਐਸ. ਇਮਾਰਤ ਦੇ ਭੂਮੀ ਪੂਜਨ ਮੌਕੇ ਕੀਤਾ। ਪੰਜਾਬ ਨਾਲ ਚੰਗੀ ਨੇੜਤਾ ਰੱਖਣ ਵਾਲੇ ਸ੍ਰੀ ਫਰੈਡ ਨੇ ਕਿਹਾ ਕਿ ਇਹ ਪ੍ਰੋਜੈਕਟ ਉਸ ਲਈ ਕੋਈ ਵਪਾਰਿਕ ਉੱਦਮ ਨਹੀਂ ਹੈ ਅਤੇ ਉਹ ਸੂਬੇ ਲਈ ਖਾਸਕਰ ਕੈਪਟਨ ਅਮਰਿੰਦਰ ਸਿੰਘ ਤੋਂ ਹਮੇਸ਼ਾ ਹੀ ਪ੍ਰਾਪਤ ਹੋਏ ਸਮਰਥਨ ਦੇ ਮੱਦੇਨਜ਼ਰ ਕੁੱਝ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਹੋਰਨਾਂ ਆਈ.ਟੀ. ਕੰਪਨੀਆਂ ਲਈ ਇਹ ਪ੍ਰੋਜੈਕਟ ਸ਼ੁਰੂ ਕਰਨ ਲਈ ਉਤਸ਼ਾਹਤ ਕੀਤਾ ਹੈ। ਸ੍ਰੀ ਫੈ੍ਰਡ ਨੇ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬ ਪ੍ਰਤੀ ਨਰਮ ਰਹੇ ਹਨ ਕਿਉਂਕਿ ਕੁੱਝ ਪੰਜਾਬੀਆਂ ਨੇ ਉਨ੍ਹਾਂ ਨੂੰ ਸਿੱਖਣ ਵਿੱਚ ਮਦਦ ਕੀਤੀ ਹੈ ਜਦੋਂ ਉਹ ਇਰਾਨ ਦੇ ਇਕ ਤੇਲ ਸੋਧਕ ਕਾਰਖਾਨੇ ਵਿੱਚ ਕੰਮ ਕਰ ਰਹੇ ਸਨ।
ਸ੍ਰੀ ਫਰੈਡ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਦਯੋਗ ਪੱਖੀ ਵਤੀਰੇ ਨੂੰ ਹਾਂਪਖੀ ਅਤੇ ਉਦਯੋਗ ਪੱਖੀ ਦੱਸਿਆ ਜਿਸ ਕਾਰਨ ਉਹ ਪਿਛਲੇ ਇਕ ਦਹਾਕੇ ਦੀ ਥਾਂ ’ਤੇ ਪਿਛਲੇ ਛੇ ਮਹੀਨਿਆਂ ਵਿੱਚ ਕੁੱਝ ਕਰਨ ਦੇ ਸਮਰੱਥ ਹੋਏ ਹਨ। ਪਿਛਲੇ 10 ਸਾਲਾਂ ਦੌਰਾਨ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਪੰਜਾਬ ਵਿੱਚ ਛੇਵੀਂ ਸ਼੍ਰੇਣੀ ਦੇ ਨਾਗਰਿਕਾਂ ਵਰਗਾ ਵਿਹਾਰ ਹੁੰਦਾ ਰਿਹਾ ਹੈ। ਉਨ੍ਹਾਂ ਨੂੰ ਅਫਸਰਸ਼ਾਹਾਂ ਅਤੇ ਸਿਆਸਤਦਾਨਾਂ ਵੱਲੋਂ ਪ੍ਰੇਸ਼ਾਨ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਨੌਕਰੀ ਪੈਦਾ ਕਰਨ ਦੀ ਆਗਿਆ ਨਹੀਂ ਦਿੱਤੀ। ਸ੍ਰੀ ਫਰੈਡ ਨੇ ਪਿਛਲੀ ਸਰਕਾਰ ਨਾਲ ਹੋਏ ਚਿੱਠੀ-ਪੱਤਰ ਦਾ ਵੀ ਜ਼ਿਕਰ ਕੀਤਾ ਜਿਸ ਬਾਰੇ ਕੋਈ ਵੀ ਹੁੰਗਾਰਾ ਨਹੀਂ ਭਰਿਆ ਗਿਆ। ਉਨ੍ਹਾਂ ਕਿਹਾ ਕਿ ਸਾਰੇ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਇਸੇ ਤਰ੍ਹਾਂ ਦਾ ਹੀ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਸੂਬਾ ਇਕ ਨੰਬਰ ਤੋਂ ਤਿਲਕ ਕੇ ਇਕ ਦਹਾਕੇ ਵਿੱਚ ਬਹੁਤ ਹੇਠਲੀ ਥਾਂ ’ਤੇ ਆ ਗਿਆ ਹੈ। ਸ੍ਰੀ ਫਰੈਡ ਨੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਲਈ ਮੁਹਾਲੀ ਨੂੰ ਇੱਕ ਸ਼ਕਤੀਸ਼ਾਲੀ ਸਥਾਨ ਵਜੋਂ ਉਭਾਰਨ ਦਾ ਸੁਝਾਅ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…