ਚੋਣ ਕਮਿਸ਼ਨ ਵੱਲੋਂ ਕਰਵਾਏ ਗਏ ਕੁਇਜ਼ ਮੁਕਾਬਲੇ ਵਿਚ ਟਾਹਲੀ ਸਾਹਿਬ ਸਕੂਲ ਦੇ ਬੱਚੇ ਜੇਤੂ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 1 ਦਸੰਬਰ:
ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਚੋਣ ਪ੍ਰੀਕ੍ਰਿਆ ਨੂੰ ਲੈ ਕੇ ਤਿਆਰ ਕੀਤੀ ਗਈ ਕੁਇਜ਼ ਦੇ ਮਾਲ ਰੋਡ ਸਕੂਲ ਵਿਚ ਕਰਵਾਏ ਗਏ ਜਿਲ•ਾ ਪੱਧਰੀ ਕੁਇਜ਼ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਟਾਹਲੀ ਸਾਹਿਬ ਦੀਆਂ ਵਿਦਿਆਰਥਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਜਾਣਕਾਰੀ ਦਿੰਦੇ ਚੋਣ ਤਹਿਸੀਲਦਾਰ ਸ੍ਰੀ ਰਾਕੇਸ਼ ਥਾਪਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਪੱਧਰ ‘ਤੇ ਜਿਲ•ੇ ਦੇ 11 ਵਿਧਾਨ ਸਭਾ ਹਲਕਿਆਂ ਵਿਚ ਇਹ ਕੁਇਜ਼ ਮੁਕਾਬਲੇ ਕਰਵਾਏ ਗਏ ਸਨ ਅਤੇ ਅੱਜ ਸਾਰੇ ਹਲਕਿਆਂ ਦੀਆਂ 11 ਟੀਮਾਂ ਵਿਚਾਲੇ ਇਹ ਜਿਲ•ਾ ਪੱਧਰੀ ਮੁਕਬਲਾ ਹੋਇਆ। ਉਨਾਂ ਦੱਸਿਆ ਕਿ ਇਥੋਂ ਜੇਤੂ ਟੀਮ ਰਾਜ ਪੱਧਰੀ ਕੁਇਜ਼ ਮੁਕਾਬਲੇ ਵਿਚ ਭਾਗ ਲਵੇਗੀ ਅਤੇ ਰਾਜ ਪੱਧਰ ਤੋਂ ਜੇਤੂ ਰਹੀ ਟੀਮ ਰਾਸ਼ਟਰ ਪੱਧਰ ‘ਤੇ ਹੋਣ ਵਾਲੇ ਮੁਕਬਲਿਆਂ ਦਾ ਹਿੱਸਾ ਬਣੇਗੀ। ਉਨਾਂ ਦੱਸਿਆ ਕਿ ਅੱਜ ਕੁਇਜ਼ ਵਿਚ 30 ਪ੍ਰਸ਼ਨ ਚੋਣ ਪ੍ਰੀਕ੍ਰਿਆ ਨੂੰ ਲੈ ਕੇ ਪੁੱਛੇ ਗਏ ਅਤੇ 30 ਮਿੰਟ ਦਾ ਹੀ ਸਮਾਂ ਦਿੱਤਾ ਗਿਆ, ਜਿਸ ਵਿਚ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਟਾਹਲੀ ਸਾਹਿਬ ਦੀਆਂ ਵਿਦਿਆਰਥਣਾਂ ਨਵਨੀਤ ਕੌਰ ਅਤੇ ਅਵਿਨਾਸ਼ ਕੌਰ ਨੇ ਸਾਂਝੇ ਤੌਰ ‘ਤੇ 30 ਅੰਕਾਂ ਵਿਚੋਂ 24 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮ ਅਤੇ ਕੁਇਜ਼ ਮੁਕਾਬਲੇ ਵਿਚ ਹਿੱਸਾ ਲੈਣ ਵਾਲੀ ਟੀਮ ਨੂੰ ਸਰਟੀਫਿਕੇਟ ਤਕਸੀਮ ਕਰਨ ਲਈ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਅਤੇ ਪੀ ਸੀ ਐਸ ਅਧਿਕਾਰੀ ਸ੍ਰੀ ਸ਼ਿਵਰਾਜ ਸਿੰਘ, ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਵਿਸ਼ੇਸ ਤੌਰ ‘ਤੇ ਹਾਜ਼ਰ ਹੋਏ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਕੁਇਜ਼ ਦੀ ਜਿੰਮੇਵਾਰੀ ਸ੍ਰੀ ਸੌਰਵ ਕੁਮਾਰ ਅਤੇ ਰਜਿੰਦਰ ਕੁਮਾਰ ਨੇ ਬਾਖੂਬੀ ਨਿਭਾਈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…